ਫਗਵਾੜਾ ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਚੋਰੀ, ਸੀਸੀਟੀਵੀ ’ਚ ਕੈਦ ਹੋਈ ਵਾਰਦਾਤ
ਫਗਵਾੜਾ, 31 ਅਗਸਤ (ਹਿੰ.ਸ.)| ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਬੱਸ ਸਟੈਂਡ ਤੋਂ ਇੱਕ ਪ੍ਰਾਈਵੇਟ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਸੋਮਵਾਰ ਤੜਕਸਾਰ ਕਰੀਬ 4 ਤੋਂ 4:15 ਵਜੇ ਦੇ ਦਰਮਿਆਨ ਵਾਪਰੀ, ਜੋ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ
ਫਗਵਾੜਾ ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਚੋਰੀ, ਸੀਸੀਟੀਵੀ ’ਚ ਕੈਦ ਹੋਈ ਵਾਰਦਾਤ


ਫਗਵਾੜਾ, 31 ਅਗਸਤ (ਹਿੰ.ਸ.)| ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਬੱਸ ਸਟੈਂਡ ਤੋਂ ਇੱਕ ਪ੍ਰਾਈਵੇਟ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਸੋਮਵਾਰ ਤੜਕਸਾਰ ਕਰੀਬ 4 ਤੋਂ 4:15 ਵਜੇ ਦੇ ਦਰਮਿਆਨ ਵਾਪਰੀ, ਜੋ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਜਾਣਕਾਰੀ ਮੁਤਾਬਕ ਚੋਰੀ ਹੋਈ ਬੱਸ ਨੰਬਰ ਪੀਬੀ 10 ਡੀਐਚ 5157 ਸ਼੍ਰੀ ਹਰਗੋਬਿੰਦ ਕੰਪਨੀ ਦੀ ਦੱਸੀ ਜਾ ਰਹੀ ਹੈ। ਬੱਸ ਨੂੰ ਰੋਜ਼ਾਨਾ ਦੀ ਤਰ੍ਹਾਂ 29 ਅਗਸਤ ਨੂੰ ਡਰਾਈਵਰ ਅਤੇ ਕੰਡਕਟਰ ਵੱਲੋਂ ਫਗਵਾੜਾ ਬੱਸ ਸਟੈਂਡ ਵਿੱਚ ਖੜ੍ਹਾ ਕੀਤਾ ਗਿਆ ਸੀ।ਸੂਚਨਾ ਅਨੁਸਾਰ ਸੋਮਵਾਰ ਸਵੇਰੇ ਕਰੀਬ ਪੌਣੇ 5 ਵਜੇ ਜਦੋਂ ਬੱਸ ਦਾ ਕੰਡਕਟਰ ਪਵਨ ਕੁਮਾਰ ਬੱਸ ਅੱਡੇ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਬੱਸ ਆਪਣੀ ਨਿਰਧਾਰਤ ਥਾਂ ’ਤੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਬੱਸ ਦੇ ਡਰਾਈਵਰ ਨੂੰ ਫੋਨ ਕਰਕੇ ਪੁੱਛਿਆ, ਪਰ ਡਰਾਈਵਰ ਨੇ ਵੀ ਬੱਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।ਇਸ ਦੌਰਾਨ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਇੱਕ ਵਿਅਕਤੀ ਬੱਸ ਨੂੰ ਲੈ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ੱਕ ਦੇ ਆਧਾਰ ’ਤੇ ਇੱਕ ਡਰਾਈਵਰ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਡਰਾਈਵਰ ਸੀਟ ’ਤੇ ਬੈਠਾ ਵਿਅਕਤੀ ਬੱਸ ਨੂੰ ਭਜਾਉਣ ਵਿੱਚ ਕਾਮਯਾਬ ਹੋ ਗਿਆ।ਪੁਲਿਸ ਵੱਲੋਂ ਫਗਵਾੜਾ ਫਲਾਈਓਵਰ ਸਮੇਤ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਮਕਸਦ ਬੱਸ ਲੈ ਕੇ ਫਰਾਰ ਹੋਏ ਵਿਅਕਤੀ ਦੀ ਪਛਾਣ ਕਰਨ ਦੇ ਨਾਲ-ਨਾਲ ਉਸ ਵੱਲੋਂ ਬੱਸ ਨੂੰ ਲਿਜਾਏ ਗਏ ਰੂਟ ਦਾ ਪਤਾ ਲਗਾਉਣਾ ਹੈ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਸ ਦੀ ਭਾਲ ਲਈ ਵੀ ਯਤਨ ਜਾਰੀ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande