ਪੰਜਾਬ ਪੁਲਿਸ ’ਚ ਹੁਣ ਏਐਸਆਈ ਦੀ ਹੋਵੇਗੀ ਭਰਤੀ, ਸਰਕਾਰ ਨੇ ਨੋਟੀਫੀਕੇਸ਼ਨ ਕੀਤਾ ਜਾਰੀ
ਚੰਡੀਗੜ੍ਹ, 09 ਅਗਸਤ (ਹਿੰ.ਸ.)| ਪੰਜਾਬ ਪੁਲਿਸ ਵਿੱਚ ਸਿੱਧੇ ਸਬ-ਇੰਸਪੈਕਟਰ ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡਾ ਬਦਲਾਅ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਹੁਣ ਸਬ-ਇੰਸਪੈਕਟਰ ਦੀ ਬਜਾਏ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦਿਆਂ ’ਤੇ ਸਿੱਧੀ ਭਰਤੀ ਕਰੇਗੀ। ਇਸ ਸਬੰਧੀ ਸਰਕਾਰ ਵੱਲੋਂ ਪੰਜਾਬ ਪੁਲਿਸ ਰੂਲਜ
ਪੰਜਾਬ ਪੁਲਿਸ ’ਚ ਭਰਤੀ ਦੇ ਫਜ਼ੀਕਲ ਟੈਸਟ ਦੀ ਫਾਈਲ ਫੋਟੋ।


ਚੰਡੀਗੜ੍ਹ, 09 ਅਗਸਤ (ਹਿੰ.ਸ.)| ਪੰਜਾਬ ਪੁਲਿਸ ਵਿੱਚ ਸਿੱਧੇ ਸਬ-ਇੰਸਪੈਕਟਰ ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡਾ ਬਦਲਾਅ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਹੁਣ ਸਬ-ਇੰਸਪੈਕਟਰ ਦੀ ਬਜਾਏ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦਿਆਂ ’ਤੇ ਸਿੱਧੀ ਭਰਤੀ ਕਰੇਗੀ। ਇਸ ਸਬੰਧੀ ਸਰਕਾਰ ਵੱਲੋਂ ਪੰਜਾਬ ਪੁਲਿਸ ਰੂਲਜ਼, 1934 ਵਿੱਚ ਸੋਧ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ (ਦੂਜੀ ਸੋਧ) ਨਿਯਮ, 2026 ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਭਵਿੱਖ ਵਿੱਚ ਹੋਣ ਵਾਲੀਆਂ ਪੁਲਿਸ ਭਰਤੀਆਂ ’ਤੇ ਲਾਗੂ ਹੋਵੇਗਾ। ਪਹਿਲਾਂ ਸਬ-ਇੰਸਪੈਕਟਰ ਦੇ 50 ਫ਼ੀਸਦੀ ਤੱਕ ਅਹੁਦੇ ਸਿੱਧੀ ਭਰਤੀ ਰਾਹੀਂ ਭਰੇ ਜਾਂਦੇ ਸਨ। ਹੁਣ ਸਿੱਧੀ ਭਰਤੀ ਦਾ ਪ੍ਰਬੰਧ ਏਐਸਆਈ ਪੱਧਰ ’ਤੇ ਕੀਤਾ ਗਿਆ ਹੈ।ਸਰਕਾਰ ਵੱਲੋਂ ਵੱਖ-ਵੱਖ ਕੈਡਰਾਂ ਵਿੱਚ ਸਿੱਧੀ ਭਰਤੀ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ। ਇੰਟੈਲੀਜੈਂਸ, ਇਨਵੈਸਟੀਗੇਸ਼ਨ ਅਤੇ ਟੈਕਨੀਕਲ ਸਪੋਰਟ ਕੈਡਰ ਵਿੱਚ ਸਭ ਤੋਂ ਵੱਧ 30 ਫ਼ੀਸਦੀ ਕੋਟਾ ਰੱਖਿਆ ਗਿਆ ਹੈ। ਜਦਕਿ ਆਰਮਡ ਕੈਡਰ ਵਿੱਚ 10 ਫ਼ੀਸਦੀ ਏਐਸਆਈ ਦੀ ਸਿੱਧੀ ਭਰਤੀ ਕੀਤੀ ਜਾਵੇਗੀ।ਸਿੱਧੀ ਭਰਤੀ ਰਾਹੀਂ ਭਰੇ ਜਾਣ ਵਾਲੇ ਕੁੱਲ ਅਹੁਦਿਆਂ ਵਿੱਚੋਂ 3 ਫ਼ੀਸਦੀ ਅਹੁਦੇ ਮੈਰਿਟ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਰਾਖਵੇਂ ਹੋਣਗੇ। ਇਹ ਭਰਤੀ ਵਿਭਾਗੀ ਨੀਤੀ ਅਨੁਸਾਰ ਕੀਤੀ ਜਾਵੇਗੀ।ਏਐਸਆਈ ਦੀ ਸਿੱਧੀ ਭਰਤੀ ਲਈ ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦਾ ਗ੍ਰੈਜੂਏਸ਼ਨ ਪਾਸ ਹੋਣਾ ਅਤੇ 10ਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜ੍ਹਿਆ ਹੋਣਾ ਲਾਜ਼ਮੀ ਹੋਵੇਗਾ।ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਗਏ ਐਸਆਈ ਅਤੇ ਏਐਸਆਈ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਹਰ ਪੁਲਿਸ ਰੇਂਜ ਵਿੱਚ ਸਬੰਧਤ ਡੀਆਈਜੀ ਵੱਲੋਂ ਸਿੱਧੀ ਭਰਤੀ ਹੋਏ ਸਾਰੇ ਐਸਆਈ ਅਤੇ ਏਐਸਆਈ ਦੀ ਅਪਡੇਟ ਸੂਚੀ ਸੰਭਾਲ ਕੇ ਰੱਖੀ ਜਾਵੇਗੀ। ਰੇਲਵੇ ਪੁਲਿਸ (ਜੀਆਰਪੀ) ਵਿੱਚ ਸਿੱਧੀ ਭਰਤੀ ਹੋਏ ਅਧਿਕਾਰੀਆਂ ਦਾ ਰਿਕਾਰਡ ਏਆਈਜੀ, ਜੀਆਰਪੀ ਕੋਲ ਰਹੇਗਾ।ਸਿੱਧੀ ਭਰਤੀ ਰਾਹੀਂ ਆਏ ਪੁਲਿਸ ਮੁਲਾਜ਼ਮਾਂ ਦੀ ਟ੍ਰੇਨਿੰਗ ਦੇ ਨੰਬਰ, ਸਰਵਿਸ ਬੁੱਕ, ਪੋਸਟਿੰਗ ਦਾ ਇਤਿਹਾਸ ਅਤੇ ਚਰਿੱਤਰ ਤਸਦੀਕ ਨਾਲ ਸਬੰਧਤ ਜਾਣਕਾਰੀ ਵੀ ਰਿਕਾਰਡ ਵਿੱਚ ਰੱਖੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande