ਮੋਹਾਲੀ ’ਚ ਬਿਜਲੀ ਦੇ ਕਰੰਟ ਨਾਲ ਝੁਲਸੀ ਲੜਕੀ ਦੀ ਜੇਰੇ ਇਲਾਜ ਮੌਤ
ਮੁੱਲਾਂਪੁਰ, 09 ਅਗਸਤ (ਹਿੰ.ਸ.)| ਮੁੱਲਾਂਪੁਰ ਵਿੱਚ ਆਪਣੇ ਦੋ ਛੋਟੇ ਭਰਾਵਾਂ ਲਈ ਰੱਖੜੀ ਖਰੀਦਣ ਬਾਜ਼ਾਰ ਜਾ ਰਹੀ 18 ਸਾਲਾ ਲੜਕੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।ਜਾਣਕਾਰੀ ਅਨੁਸਾਰ ਪਰਿਵਾਰ ਦੀ ਸਭ ਤੋਂ ਵੱਡੀ ਧੀ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਆਪਣੇ ਦੋ ਛੋਟੇ ਭਰਾਵਾਂ ਲਈ
ਮੋਹਾਲੀ ’ਚ ਬਿਜਲੀ ਦੇ ਕਰੰਟ ਨਾਲ ਝੁਲਸੀ ਲੜਕੀ ਦੀ ਜੇਰੇ ਇਲਾਜ ਮੌਤ


ਮੁੱਲਾਂਪੁਰ, 09 ਅਗਸਤ (ਹਿੰ.ਸ.)| ਮੁੱਲਾਂਪੁਰ ਵਿੱਚ ਆਪਣੇ ਦੋ ਛੋਟੇ ਭਰਾਵਾਂ ਲਈ ਰੱਖੜੀ ਖਰੀਦਣ ਬਾਜ਼ਾਰ ਜਾ ਰਹੀ 18 ਸਾਲਾ ਲੜਕੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।ਜਾਣਕਾਰੀ ਅਨੁਸਾਰ ਪਰਿਵਾਰ ਦੀ ਸਭ ਤੋਂ ਵੱਡੀ ਧੀ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਆਪਣੇ ਦੋ ਛੋਟੇ ਭਰਾਵਾਂ ਲਈ ਰੱਖੜੀ ਖਰੀਦਣ ਲਈ ਘਰੋਂ ਬਾਜ਼ਾਰ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਹ ਗੰਭੀਰ ਰੂਪ ਵਿੱਚ ਝੁਲਸ ਗਈ ਅਤੇ ਉਸ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਮੁਤਾਬਕ ਲੜਕੀ ਪਿਛਲੇ ਕਈ ਸਾਲਾਂ ਤੋਂ ਹਰ ਰੱਖੜੀ 'ਤੇ ਆਪਣੇ ਦੋਵੇਂ ਛੋਟੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਆ ਰਹੀ ਸੀ। ਇਸ ਵਾਰ ਵੀ ਉਹ ਭਰਾਵਾਂ ਲਈ ਰੱਖੜੀ ਲੈਣ ਗਈ ਸੀ, ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਉਸ ਦੀ ਆਖਰੀ ਰੱਖੜੀ ਬਣ ਜਾਵੇਗੀ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਸਬੰਧੀ ਮੁੱਲਾਂਪੁਰ ਬਿਜਲੀ ਬੋਰਡ ਦੇ ਐੱਸ.ਡੀ.ਓ. ਯਮਨ ਗੋਇਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬੇਹੱਦ ਦਰਦਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਨਿਯਮਾਂ ਅਨੁਸਾਰ ਪਰਿਵਾਰ ਨੂੰ ਜੋ ਵੀ ਸੰਭਵ ਆਰਥਿਕ ਜਾਂ ਹੋਰ ਸਹਾਇਤਾ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਅਤੇ ਬਿਜਲੀ ਪ੍ਰਬੰਧਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande