
170.176 ਗ੍ਰਾਮ ਹੈਰੋਇਨ ਤੇ ਲੱਖਾਂ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦਗੁਰਦਾਸਪੁਰ, 09 ਅਗਸਤ (ਹਿੰ.ਸ.)| ਗੁਰਦਾਸਪੁਰ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਕਾਰਵਾਈ ਕਰਦਿਆਂ 35 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 170 ਗ੍ਰਾਮ 176 ਮਿਲੀਗ੍ਰਾਮ ਹੈਰੋਇਨ, ਨਾਜਾਇਜ਼ ਸ਼ਰਾਬ, 4,750 ਰੁਪਏ ਡਰੱਗ ਮਨੀ ਅਤੇ ਦੋ ਕੰਪਿਊਟਰ ਕੰਡੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਮੁਤਾਬਕ ਥਾਣਾ ਸਿਟੀ ਗੁਰਦਾਸਪੁਰ ਦੀ ਟੀਮ ਨੇ ਨਰੇਸ਼ ਕੁਮਾਰ ਅਤੇ ਸੁਖਮੀਤ ਸਿੰਘ ਨੂੰ ਕਾਬੂ ਕਰਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਜਸਕਰਨ ਸਿੰਘ ਕੋਲੋਂ 8 ਗ੍ਰਾਮ, ਭੁਪਿੰਦਰ ਸਿੰਘ ਉਰਫ਼ ਸਾਬੀ ਕੋਲੋਂ 8 ਗ੍ਰਾਮ ਅਤੇ ਜੋਬਨਪ੍ਰੀਤ ਮਸੀਹ ਤੇ ਗਗਨਦੀਪ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ।ਇਸੇ ਤਰ੍ਹਾਂ ਥਾਣਾ ਤਿੱਬੜ ਦੀ ਪੁਲਿਸ ਨੇ ਇੰਦਰਜੀਤ ਸਿੰਘ ਉਰਫ਼ ਪ੍ਰਿੰਸ ਨੂੰ ਕਾਬੂ ਕਰਕੇ 50 ਗ੍ਰਾਮ ਹੈਰੋਇਨ, 2,250 ਰੁਪਏ ਡਰੱਗ ਮਨੀ ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ। ਥਾਣਾ ਧਾਰੀਵਾਲ ਦੀ ਪੁਲਿਸ ਨੇ ਵਿੱਕੀ ਮਸੀਹ ਕੋਲੋਂ 34 ਗ੍ਰਾਮ ਹੈਰੋਇਨ, ਜਦਕਿ ਦੀਨਾਨਗਰ ਪੁਲਿਸ ਨੇ ਸੁਨੀਲ ਉਰਫ਼ ਸਾਨਾ ਕੋਲੋਂ 8 ਗ੍ਰਾਮ 81 ਮਿਲੀਗ੍ਰਾਮ ਅਤੇ ਸਾਹਿਲ ਉਰਫ਼ ਸੰਨੀ ਤੇ ਸਤਨਾਮ ਸਿੰਘ ਉਰਫ਼ ਸੱਤੀ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ।ਥਾਣਾ ਦੋਰਾਂਗਲਾ ਦੀ ਪੁਲਿਸ ਨੇ ਸੋਨੂੰ ਕੋਲੋਂ 3 ਗ੍ਰਾਮ, ਕਲਾਨੌਰ ਪੁਲਿਸ ਨੇ ਯੂਨਸ ਮਸੀਹ ਕੋਲੋਂ 4 ਗ੍ਰਾਮ 95 ਮਿਲੀਗ੍ਰਾਮ ਅਤੇ ਘੁੰਮਣ ਕਲਾਂ ਪੁਲਿਸ ਨੇ ਜਸਪਿੰਦਰ ਸਿੰਘ ਉਰਫ਼ ਜੱਸਾ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਸਾਵਨ ਅਤੇ ਇੱਕ ਔਰਤ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 25 ਗ੍ਰਾਮ ਹੈਰੋਇਨ, 2,500 ਰੁਪਏ ਡਰੱਗ ਮਨੀ ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ।ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਮਾਮਲਿਆਂ ਵਿੱਚ ਵੀ ਕਈ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਥਾਣਾ ਸਦਰ ਗੁਰਦਾਸਪੁਰ, ਤਿੱਬੜ, ਧਾਰੀਵਾਲ, ਕਾਹਨੂੰਵਾਨ, ਦੀਨਾਨਗਰ, ਦੋਰਾਂਗਲਾ, ਬਹਿਰਾਮਪੁਰ, ਕਲਾਨੌਰ, ਘੁੰਮਣ ਕਲਾਂ ਅਤੇ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਵੱਖ-ਵੱਖ ਕਾਰਵਾਈਆਂ ਕਰਦਿਆਂ ਹਜ਼ਾਰਾਂ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਇਨ੍ਹਾਂ ਵਿੱਚ ਥਾਣਾ ਤਿੱਬੜ ਦੀ ਪੁਲਿਸ ਵੱਲੋਂ ਮਹਿੰਦਰਾ ਬਲੈਰੋ ਪਿਕਅਪ ਸਮੇਤ ਗੁਰਮੇਜ ਸਿੰਘ, ਬੱਬੂ ਅਤੇ ਮੇਜਰ ਸਿੰਘ ਨੂੰ ਕਾਬੂ ਕਰਕੇ 6 ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਮਾਮਲਿਆਂ ਵਿੱਚ 6,750 ਤੋਂ 21,000 ਮਿਲੀਲੀਟਰ ਤੱਕ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ।ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਆਦਿੱਤਯ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਾਜਾਇਜ਼ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਮਾੜੇ ਅਨਸਰਾਂ ’ਤੇ ਕਾਬੂ ਪਾਉਣ ਲਈ ਗੁਰਦਾਸਪੁਰ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH