ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਸੰਗਰੂਰ ਪਹੁੰਚੀ
ਸੰਗਰੂਰ, 09 ਅਗਸਤ (ਹਿੰ.ਸ.)| ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਰੂਰ ਪਹੁੰਚੀ। ਪਾਵਨ ਕਲਸ਼ ਯਾਤਰਾ ਦਾ ਡਾ. ਅੰਬੇਡਕਰ ਨਗਰ, ਸੰਗਰੂਰ ਵਿਖੇ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ-ਛੋਹ ਪ੍ਰਾਪਤ ਪਾਵਨ ਮਿੱਟੀ ਸੰਗਰੂਰ ਪਹੁੰਚਣ ’ਤੇ ਸਵਾਗਤ ਕਰਦੇ ਹੋਈ ਸੰਗਤ।


ਸੰਗਰੂਰ, 09 ਅਗਸਤ (ਹਿੰ.ਸ.)| ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਕਲਸ਼ ਯਾਤਰਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਰੂਰ ਪਹੁੰਚੀ। ਪਾਵਨ ਕਲਸ਼ ਯਾਤਰਾ ਦਾ ਡਾ. ਅੰਬੇਡਕਰ ਨਗਰ, ਸੰਗਰੂਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ’ਤੇ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ।

ਇਹ ਪਾਵਨ ਯਾਤਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ-ਛੋਹ ਪ੍ਰਾਪਤ ਪਾਵਨ ਮਿੱਟੀ ਵਾਲੇ ਅਸਥਾਨ ਸੀਰ ਗੋਵਰਧਨਪੁਰ, ਕਾਸ਼ੀ (ਵਾਰਾਣਸੀ, ਉੱਤਰ ਪ੍ਰਦੇਸ਼) ਤੋਂ ਰਵਾਨਾ ਹੋਈ ਸੀ ਅਤੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਸੰਗਰੂਰ ਪਹੁੰਚੀ।

ਪਾਵਨ ਕਲਸ਼ ਯਾਤਰਾ ਨੂੰ ਚੰਡੀਗੜ੍ਹ ਤੋਂ ਸੰਗਰੂਰ ਲਿਆਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਾਰਜ ਵਿੱਚ ਭਾਜਪਾ ਆਗੂ ਸੁਰੇਸ਼ ਬੇਦੀ, ਨਿਰਭੈ ਸਿੰਘ ਛੰਨਾ, ਡਾ. ਭਗਵਾਨ ਸਿੰਘ, ਸਚਿਨ ਭਾਰਦਵਾਜ, ਜਗਸੀਰ ਸਿੰਘ, ਮੰਡਲ ਪ੍ਰਧਾਨ ਭਾਜਪਾ ਸੰਗਰੂਰ ਦਿਹਾਤੀ, ਗੁਰਸੇਵਕ ਸਿੰਘ ਸਮੇਤ ਹੋਰ ਆਗੂਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਸਹਿਯੋਗ ਦਿੱਤਾ।

ਸੰਗਤਾਂ ਦੀ ਹਾਜ਼ਰੀ ਅਤੇ ਪੂਰਨ ਸਤਿਕਾਰ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ-ਛੋਹ ਪ੍ਰਾਪਤ ਪਾਵਨ ਮਿੱਟੀ ਨੂੰ ਕਲਸ਼ ਦੇ ਰੂਪ ਵਿੱਚ ਡਾ. ਅੰਬੇਡਕਰ ਨਗਰ ਸੰਗਰੂਰ ਵਿਖੇ ਲਿਆਂਦਾ ਗਿਆ। ਇਸ ਮੌਕੇ ਸੰਗਤਾਂ ਨੇ ਪਾਵਨ ਕਲਸ਼ ਦੇ ਦਰਸ਼ਨ ਕਰਦਿਆਂ ਸ਼ਰਧਾ ਨਾਲ ਯਾਤਰਾ ਦਾ ਸਵਾਗਤ ਕੀਤਾ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਪਾਵਨ ਕਲਸ਼ ਯਾਤਰਾ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਮਾਨਵਤਾ, ਸਮਾਨਤਾ, ਭਾਈਚਾਰੇ, ਏਕਤਾ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ, ਜਿਸ ਨੂੰ ਅਜੋਕੇ ਸਮੇਂ ਵਿੱਚ ਘਰ-ਘਰ ਪਹੁੰਚਾਉਣ ਦੀ ਲੋੜ ਹੈ।

ਪਾਵਨ ਕਲਸ਼ ਯਾਤਰਾ ਦੌਰਾਨ ਸੰਗਤਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਰੋਮੀ ਗੋਇਲ, ਮੰਡਲ ਪ੍ਰਧਾਨ ਭਾਜਪਾ ਸ਼ਹਿਰੀ ਸੰਗਰੂਰ, ਸੰਜੀਵ ਜਿੰਦਲ ਲੱਕੀ, ਸਤਵੰਤ ਸਿੰਘ ਪੂਨੀਆ, ਓਂਕਾਰ ਸਿੰਘ ਸਿੱਧੂ, ਅਮਨਦੀਪ ਸਿੰਘ ਪੂਨੀਆ, ਪ੍ਰਦੀਪ ਗਰਗ, ਸੁਰਜੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande