70ਵੀਆਂ ਜ਼ਿਲ੍ਹਾ ਸਕੂਲ ਖੇਡਾਂ: ਗਰੀਕੋ ਰੋਮਨ ਕੁਸ਼ਤੀ ਵਿੱਚ ਖਿਡਾਰੀਆਂ ਨੇ ਦਿਖਾਏ ਜੌਹਰ
ਪਟਿਆਲਾ, 01 ਸਤੰਬਰ (ਹਿੰ.ਸ.)| 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕਿਆਂ ਦੇ ਅੰਡਰ-14/19 ਵਰਗ ਦੇ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਕੇਸਰ ਸਿੰਘ ਕੁਸ਼ਤੀ ਅਕੈਡਮੀ, ਪਟਿਆਲਾ ਵਿਖੇ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ
ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ’ਚ ਭਾਗ ਲੈਣ ਵਾਲੇ ਖਿਡਾਰੀ ਪ੍ਰਬੰਧਕਾਂ ਨਾਲ।


ਪਟਿਆਲਾ, 01 ਸਤੰਬਰ (ਹਿੰ.ਸ.)| 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕਿਆਂ ਦੇ ਅੰਡਰ-14/19 ਵਰਗ ਦੇ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਕੇਸਰ ਸਿੰਘ ਕੁਸ਼ਤੀ ਅਕੈਡਮੀ, ਪਟਿਆਲਾ ਵਿਖੇ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਏ ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਕੀਤਾ ਗਿਆ।

ਮੁਕਾਬਲਿਆਂ ਦੇ ਵੱਖ-ਵੱਖ ਭਾਰ ਵਰਗਾਂ ਦੇ ਨਤੀਜੇ ਇਸ ਤਰ੍ਹਾਂ ਰਹੇ। 45 ਕਿਲੋ ਭਾਰ ਵਰਗ ਵਿੱਚ ਗੁਰਭਜਨ ਸਿੰਘ ਨੇ ਪਹਿਲਾ, ਲਵਜੋਤ ਸਿੰਘ ਨੇ ਦੂਜਾ ਅਤੇ ਰੁਪੇਸ਼ ਨੇ ਤੀਜਾ ਸਥਾਨ ਹਾਸਲ ਕੀਤਾ। 48 ਕਿਲੋ ਵਿੱਚ ਸਤਿੰਦਰ ਸਿੰਘ ਪਹਿਲੇ, ਲਵਇੰਦਰ ਸਿੰਘ ਦੂਜੇ ਅਤੇ ਸਾਹਿਲਪ੍ਰੀਤ ਤੀਜੇ ਸਥਾਨ ’ਤੇ ਰਹੇ।

ਇਸੇ ਤਰ੍ਹਾਂ 60 ਕਿਲੋ ਭਾਰ ਵਰਗ ਵਿੱਚ ਗੁਰਲਾਲ ਸਿੰਘ ਨੇ ਪਹਿਲਾ, ਇਸਪ੍ਰੀਤ ਸਿੰਘ ਨੇ ਦੂਜਾ ਅਤੇ ਗੁਰਨੂਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 92 ਕਿਲੋ ਵਿੱਚ ਗੁਰਸ਼ਰਨਪ੍ਰੀਤ ਸਿੰਘ ਪਹਿਲੇ, ਅਰਮਾਨਜੋਤ ਸਿੰਘ ਦੂਜੇ ਅਤੇ ਜ਼ੋਰਾਵਰ ਸਿੰਘ ਤੀਜੇ ਸਥਾਨ ’ਤੇ ਰਹੇ।

110 ਕਿਲੋ ਭਾਰ ਵਰਗ ਵਿੱਚ ਦੁਪਿੰਦਰ ਸਿੰਘ ਨੇ ਪਹਿਲਾ, ਗੁਰਰਹਿਮਤ ਸਿੰਘ ਨੇ ਦੂਜਾ ਅਤੇ ਆਰਵ ਬਾਸਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡ ਇੰਚਾਰਜ ਪ੍ਰਿੰਸੀਪਲ ਪੂਨਮ ਕੁਮਾਰੀ, ਰਣਜੀਤ ਸਿੰਘ, ਰਾਕੇਸ਼ ਕੁਮਾਰ ਅਰੋੜਾ, ਅਰੁਣ ਕੁਮਾਰ, ਹਰਦੀਪ ਸਿੰਘ, ਸਾਰਜ ਸਿੰਘ ਕੋਚ ਖੇਡ ਵਿਭਾਗ, ਜਗਬੀਰ ਸਿੰਘ, ਸੁਦੇਸ਼ ਕੁਮਾਰ, ਮਨਦੀਪ ਕੁਮਾਰ, ਰਜਨੀ ਠਾਕੁਰ, ਅਮਨਦੀਪ ਸ਼ਰਮਾ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਖੇਡ ਪ੍ਰੇਮੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande