ਜਲੰਧਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, 4 ਗ੍ਰਿਫ਼ਤਾਰ; 13 ਗ੍ਰਾਮ ਹੈਰੋਇਨ ਤੇ 2 ਐਕਟਿਵਾ ਬਰਾਮਦ
ਜਲੰਧਰ, 01 ਸਤੰਬਰ (ਹਿੰ.ਸ.)| ਥਾਣਾ ਰਾਮਾ ਮੰਡੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 13 ਗ੍ਰਾਮ ਹੈਰੋਇਨ ਅਤੇ 2 ਐਕਟਿਵਾ ਸਕੂਟੀਆਂ ਬਰਾਮਦ ਕੀਤੀਆ
ਜਲੰਧਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, 4 ਗ੍ਰਿਫ਼ਤਾਰ; 13 ਗ੍ਰਾਮ ਹੈਰੋਇਨ ਤੇ 2 ਐਕਟਿਵਾ ਬਰਾਮਦ


ਜਲੰਧਰ, 01 ਸਤੰਬਰ (ਹਿੰ.ਸ.)| ਥਾਣਾ ਰਾਮਾ ਮੰਡੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 13 ਗ੍ਰਾਮ ਹੈਰੋਇਨ ਅਤੇ 2 ਐਕਟਿਵਾ ਸਕੂਟੀਆਂ ਬਰਾਮਦ ਕੀਤੀਆਂ ਹਨ।ਪੁਲਿਸ ਅਧਿਕਾਰੀਆਂ ਮੁਤਾਬਕ ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ SI ਸੁਖਦੇਵ ਸਿੰਘ ਦੀ ਟੀਮ ਵੱਲੋਂ ਬੇਅੰਤ ਨਗਰ, ਚੁਗਿੱਟੀ ਅਤੇ ਆਸ-ਪਾਸ ਦੇ ਮੁਹੱਲਿਆਂ ਵਿੱਚ ਨਾਕਾਬੰਦੀ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ।ਪਹਿਲੀ ਕਾਰਵਾਈ ਦੌਰਾਨ ਪੁਲਿਸ ਨੇ ਨਰੇਸ਼ ਕੁਮਾਰ ਉਰਫ਼ ਨੈਸ਼ਾ ਅਤੇ ਗੁਰਜੀਤ ਸਿੰਘ ਨੂੰ 7 ਗ੍ਰਾਮ ਹੈਰੋਇਨ ਅਤੇ ਐਕਟਿਵਾ ਸਕੂਟੀ ਸਮੇਤ ਕਾਬੂ ਕੀਤਾ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਤਰ੍ਹਾਂ ਦੂਜੀ ਕਾਰਵਾਈ ਦੌਰਾਨ ਪੁਲਿਸ ਨੇ ਅਰੁਣ ਕੁਮਾਰ ਅਤੇ ਸੰਚਿਤ ਦੁੱਗਲ ਉਰਫ਼ ਜਾਨੂ ਨੂੰ 6 ਗ੍ਰਾਮ ਹੈਰੋਇਨ ਅਤੇ ਐਕਟਿਵਾ ਸਕੂਟੀ ਸਮੇਤ ਗ੍ਰਿਫ਼ਤਾਰ ਕੀਤਾ।ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਨਸ਼ੇ ਦੀ ਸਪਲਾਈ ਚੇਨ ਨਾਲ ਜੁੜੇ ਹੋਰ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande