ਉਦਮੀਆਂ ਨੂੰ ਸਮਾਂਬੱਧ ਪ੍ਰੋਤਸਾਹਨ ਰਾਸ਼ੀ ਦੇਣ ਵੱਲ ਨਾਇਬ ਸਰਕਾਰ ਦਾ ਵੱਡਾ ਕਦਮ
ਚੰਡੀਗੜ੍ਹ, 10 ਸਤੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਦਯੋਗ ਅਤੇ ਵਣਜ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ 670 ਲਾਭਪਾਤਰੀਆਂ ਨੂੰ 311 ਕਰੋੜ 25 ਲੱਖ ਰੁਪਏ ਦੀ ਪਹਿਲੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਹੈ। ਇਹ ਰਕਮ ਈ-ਕੁਬੇਰ (ਖ਼ਜ਼ਾਨਾ) ਰਾਹੀਂ ਸਿੱਧੀ ਜਾਰੀ ਕੀਤੀ ਗਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ


ਚੰਡੀਗੜ੍ਹ, 10 ਸਤੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਦਯੋਗ ਅਤੇ ਵਣਜ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ 670 ਲਾਭਪਾਤਰੀਆਂ ਨੂੰ 311 ਕਰੋੜ 25 ਲੱਖ ਰੁਪਏ ਦੀ ਪਹਿਲੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਹੈ। ਇਹ ਰਕਮ ਈ-ਕੁਬੇਰ (ਖ਼ਜ਼ਾਨਾ) ਰਾਹੀਂ ਸਿੱਧੀ ਜਾਰੀ ਕੀਤੀ ਗਈ ਹੈ। ਸਰਕਾਰ ਦਾ ਉਦੇਸ਼ ਨਿਵੇਸ਼, ਰੁਜ਼ਗਾਰ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਪ੍ਰੋਤਸਾਹਨ ਰਾਸ਼ੀ ਦੀ ਵੰਡ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਬਣਾਉਣਾ ਹੈ।

ਹਰਿਆਣਾ ਨਿਵਾਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਐਲਾਨ ਕੀਤਾ ਗਿਆ ਸੀ ਕਿ ‘ਇਨਵੈਸਟ ਹਰਿਆਣਾ’ ਪੋਰਟਲ ’ਤੇ ਅਰਜ਼ੀ ਅਤੇ ਜ਼ਰੂਰੀ ਜਾਂਚ ਪੂਰੀ ਹੋਣ ਤੋਂ ਬਾਅਦ ਯੋਗ ਪ੍ਰੋਤਸਾਹਨ ਰਾਸ਼ੀ ਦਾ 50 ਫੀਸਦੀ ਹਿੱਸਾ 7 ਕਾਰਜਕਾਰੀ ਦਿਨਾਂ ਅੰਦਰ ਅਗਾਊਂ ਜਾਰੀ ਕੀਤਾ ਜਾਵੇਗਾ। ਬਾਕੀ 50 ਫੀਸਦੀ ਰਕਮ ਵਿਸਤ੍ਰਿਤ ਜਾਂਚ ਤੋਂ ਬਾਅਦ 45 ਕਾਰਜਕਾਰੀ ਦਿਨਾਂ ਵਿੱਚ ਜਾਰੀ ਕੀਤੀ ਜਾਵੇਗੀ।

ਜਾਰੀ ਕੀਤੀ ਗਈ ਰਕਮ ਵਿੱਚ ਐੱਮ.ਐੱਸ.ਐੱਮ.ਈ. ਵਿਭਾਗ ਦੀ ਹਰਿਆਣਾ ਉਦਯਮ ਅਤੇ ਰੁਜ਼ਗਾਰ ਨੀਤੀ ਤਹਿਤ 539 ਲਾਭਪਾਤਰੀਆਂ ਨੂੰ 45.44 ਕਰੋੜ ਰੁਪਏ ਦਿੱਤੇ ਗਏ ਹਨ। ਲੌਜਿਸਟਿਕਸ, ਵੇਅਰਹਾਊਸਿੰਗ ਅਤੇ ਰਿਟੇਲ ਨੀਤੀ ਤਹਿਤ 4 ਲਾਭਪਾਤਰੀਆਂ ਨੂੰ 9.29 ਕਰੋੜ ਰੁਪਏ ਮਿਲੇ ਹਨ।

ਉਦਯੋਗ ਡਾਇਰੈਕਟੋਰੇਟ ਦੀ ਹਰਿਆਣਾ ਉਦਯਮ ਅਤੇ ਰੁਜ਼ਗਾਰ ਨੀਤੀ ਤਹਿਤ 16 ਲਾਭਪਾਤਰੀਆਂ ਨੂੰ 144.16 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ‘ਪਲੱਗ ਐਂਡ ਪਲੇਅ’ ਯੋਜਨਾ ਤਹਿਤ 10 ਲਾਭਪਾਤਰੀਆਂ ਨੂੰ 24.53 ਕਰੋੜ ਰੁਪਏ ਅਤੇ ਆਤਮਨਿਰਭਰ ਟੈਕਸਟਾਈਲ ਨੀਤੀ ਤਹਿਤ 98 ਲਾਭਪਾਤਰੀਆਂ ਨੂੰ 65.18 ਕਰੋੜ ਰੁਪਏ ਦਿੱਤੇ ਗਏ।

‘ਪ੍ਰੋਗਰਾਮ ਟੂ ਐਕਸਲਰੇਟ ਡਿਵੈਲਪਮੈਂਟ ਫਾਰ ਐੱਮ.ਐੱਸ.ਐੱਮ.ਈ. ਐਡਵਾਂਸਮੈਂਟ’ ਤਹਿਤ 2 ਲਾਭਪਾਤਰੀਆਂ ਨੂੰ 20.54 ਕਰੋੜ ਰੁਪਏ, ਜਦਕਿ ਐੱਮ.ਐੱਸ.ਈ. ਕਲੱਸਟਰ ਵਿਕਾਸ ਪ੍ਰੋਗਰਾਮ ਤਹਿਤ ਇੱਕ ਕਲੱਸਟਰ ਲਈ 2.11 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਰਕਾਰ ਉਦਯੋਗਾਂ ਅਤੇ ਐੱਮ.ਐੱਸ.ਐੱਮ.ਈ. ਖੇਤਰ ਨੂੰ ਮਜ਼ਬੂਤ ਕਰਨ ਲਈ ਪਾਰਦਰਸ਼ੀ ਪ੍ਰਕਿਰਿਆ ਅਤੇ ਸਮਾਂਬੱਧ ਵਿੱਤੀ ਸਹਾਇਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਨਵੇਂ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਵਿੱਚ ਮਦਦ ਮਿਲੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande