ਪਟਿਆਲੇ ਦੇ ਸੁਰਜੀਤ ਸਿੰਘ ਵਾਲੀਆ ਦੀ ਏਸ਼ੀਅਨ ਗੇਮਜ਼ ਜਪਾਨ-2026 ਲਈ ਕੁਰਾਸ਼ ਦੇ ਅੰਤਰਰਾਸ਼ਟਰੀ ਰੈਫਰੀ ਵਜੋਂ ਹੋਈ ਚੋਣ
ਪੰਜਾਬ ਅਤੇ ਭਾਰਤੀ ਕੁਰਾਸ਼ ਜਗਤ ਲਈ ਮਾਣ ਵਾਲੀ ਪ੍ਰਾਪਤੀ : ਚਰਨਜੀਤ ਸਿੰਘ ਭੁੱਲਰ ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਪਟਿਆਲੇ ਲਈ ਮਾਣ ਵਾਲੀ ਖ਼ਬਰ ਹੈ ਕਿ ਜ਼ਿਲ੍ਹੇ ਦੇ ਸੁਰਜੀਤ ਸਿੰਘ ਵਾਲੀਆ ਦੀ 2026 ਵਿੱਚ ਜਪਾਨ ਵਿਖੇ ਹੋਣ ਵਾਲੀਆਂ ਏਸ਼ੀਅਨ ਗੇਮਜ਼ ਲਈ ਕੁਰਾਸ਼ ਖੇਡ ਦੇ ਅੰਤਰਰਾਸ਼ਟਰੀ ਰੈਫਰੀ ਵਜੋਂ ਚੋਣ ਹੋਈ ਹੈ।
ਸੁਰਜੀਤ ਸਿੰਘ ਵਾਲੀਆ ਦੀ ਫਾਈਲ ਫੋਟੋ।


ਪੰਜਾਬ ਅਤੇ ਭਾਰਤੀ ਕੁਰਾਸ਼ ਜਗਤ ਲਈ ਮਾਣ ਵਾਲੀ ਪ੍ਰਾਪਤੀ : ਚਰਨਜੀਤ ਸਿੰਘ ਭੁੱਲਰ

ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਪਟਿਆਲੇ ਲਈ ਮਾਣ ਵਾਲੀ ਖ਼ਬਰ ਹੈ ਕਿ ਜ਼ਿਲ੍ਹੇ ਦੇ ਸੁਰਜੀਤ ਸਿੰਘ ਵਾਲੀਆ ਦੀ 2026 ਵਿੱਚ ਜਪਾਨ ਵਿਖੇ ਹੋਣ ਵਾਲੀਆਂ ਏਸ਼ੀਅਨ ਗੇਮਜ਼ ਲਈ ਕੁਰਾਸ਼ ਖੇਡ ਦੇ ਅੰਤਰਰਾਸ਼ਟਰੀ ਰੈਫਰੀ ਵਜੋਂ ਚੋਣ ਹੋਈ ਹੈ। ਇਹ ਪ੍ਰਾਪਤੀ ਨਾ ਸਿਰਫ਼ ਪਟਿਆਲੇ, ਸਗੋਂ ਪੰਜਾਬ ਅਤੇ ਭਾਰਤੀ ਕੁਰਾਸ਼ ਖੇਡ ਜਗਤ ਲਈ ਵੀ ਮਾਣ ਵਾਲੀ ਗੱਲ ਹੈ।

ਇਹ ਜਾਣਕਾਰੀ ਜ਼ਿਲ੍ਹਾ ਸਕੂਲ ਟੂਰਨਾਮੈਂਟ ਦੇ ਸਕੱਤਰ ਅਤੇ ਜੂਡੋ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਵਾਲੀਆ ਦੀ ਏਸ਼ੀਅਨ ਗੇਮਜ਼ ਲਈ ਅੰਤਰਰਾਸ਼ਟਰੀ ਰੈਫਰੀ ਵਜੋਂ ਚੋਣ ਉਨ੍ਹਾਂ ਦੀ ਖੇਡ ਪ੍ਰਤੀ ਲੰਬੇ ਸਮੇਂ ਦੀ ਮਿਹਨਤ, ਤਜਰਬੇ ਅਤੇ ਸਮਰਪਣ ਦਾ ਨਤੀਜਾ ਹੈ।

ਸੁਰਜੀਤ ਸਿੰਘ ਵਾਲੀਆ ਕੁਰਾਸ਼ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਸਾਹਿਬ ਨਗਰ ਥੇੜੀ ਵਿਖੇ ਕੁਰਾਸ਼ ਅਤੇ ਜੂਡੋ ਦਾ ਸੈਂਟਰ ਵੀ ਚਲਾ ਰਹੇ ਹਨ। ਉਨ੍ਹਾਂ ਦੀ ਕੋਚਿੰਗ ਹੇਠ ਸਿਖਲਾਈ ਪ੍ਰਾਪਤ ਕਰ ਰਹੇ ਜੂਡੋ ਅਤੇ ਕੁਰਾਸ਼ ਦੇ ਖਿਡਾਰੀ ਸੂਬਾਈ ਅਤੇ ਕੌਮੀ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰਕੇ ਪਟਿਆਲੇ ਅਤੇ ਸੈਂਟਰ ਦਾ ਨਾਮ ਰੌਸ਼ਨ ਕਰ ਰਹੇ ਹਨ।

ਚਰਨਜੀਤ ਸਿੰਘ ਭੁੱਲਰ ਨੇ ਸੁਰਜੀਤ ਸਿੰਘ ਵਾਲੀਆ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਚੋਣ ਨਾਲ ਪਟਿਆਲੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਹੋਰ ਪ੍ਰੇਰਣਾ ਮਿਲੇਗੀ। ਇਸ ਮੌਕੇ ਅਰੁਣ ਕੁਮਾਰ, ਕੁਲਵਿੰਦਰ ਸਿੰਘ ਬਾਠ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande