ਬਿਜਲੀ ਸੈਕਟਰ ਦੇ ਮਾੜੇ ਪ੍ਰਬੰਧਨ ਕਾਰਨ ਪੰਜਾਬ ਨੂੰ ਬਲੈਕਆਊਟ ਵੱਲ ਥੱਕ ਰਹੀ ਮਾਨ ਸਰਕਾਰ: ਸੁਨੀਲ ਜਾਖੜ
ਚੰਡੀਗੜ੍ਹ, 12 ਸਤੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਰਾਜ ਦੇ ਬਿਜਲੀ ਸੈਕਟਰ ਦੀ ਤਬਾਹੀ ਦਾ ਜਿੰਮੇਵਾਰ ਦੱਸਦਿਆਂ ਕਿਹਾ ਹੈ ਕਿ ਇਸ ਸਰਕਾਰ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਬਿਜਲੀ ਨਿਗਮ ਦੇ ਕੀਤੇ ਵਿੱਤੀ ਘਾਣ ਅਤੇ ਮਾੜੇ ਪ੍ਰਬੰ
Former Punjab BJP president Sunil Jakhar


ਚੰਡੀਗੜ੍ਹ, 12 ਸਤੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਰਾਜ ਦੇ ਬਿਜਲੀ ਸੈਕਟਰ ਦੀ ਤਬਾਹੀ ਦਾ ਜਿੰਮੇਵਾਰ ਦੱਸਦਿਆਂ ਕਿਹਾ ਹੈ ਕਿ ਇਸ ਸਰਕਾਰ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਬਿਜਲੀ ਨਿਗਮ ਦੇ ਕੀਤੇ ਵਿੱਤੀ ਘਾਣ ਅਤੇ ਮਾੜੇ ਪ੍ਰਬੰਧਨ ਕਾਰਨ ਪੰਜਾਬ ਨੂੰ ਬਲੈਕ ਆਉਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਜ ਇੱਥੋਂ ਜਾਰੀ ਸੋਸ਼ਲ ਮੀਡੀਆ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ, ਅਖੌਤੀ ਇਸ਼ਤਿਹਾਰੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਝੂਠੀ ਬਿਜਲੀ ਕ੍ਰਾਂਤੀ ਦਾ ਸੱਚ ਵੀ ਉਜਾਗਰ ਹੋ ਗਿਆ ਹੈ। ਨਾ ਕੇਵਲ ਉਦਯੋਗਾਂ ਨੂੰ ਸਗੋਂ ਘਰੇਲੂ ਸਪਲਾਈ ਵਿੱਚ ਵੀ ਲੰਬੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ ਜੋ ਇਸ ਸਰਕਾਰ ਦੇ ਮਾੜੇ ਪ੍ਰਬੰਧਨ ਅਤੇ ਇਸ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਬਿਜਲੀ ਨਿਗਮ ਦੇ ਕੀਤੇ ਵਿੱਤੀ ਘਾਣ ਦਾ ਪ੍ਰਮਾਣ ਹਨ। ਬਿਜਲੀ ਦੀ ਕਮੀ ਦਾ ਪ੍ਰਭਾਵ ਸੂਬੇ ਦੀ ਪੂਰੀ ਅਰਥ ਵਿਵਸਥਾ ਤੇ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਦਿਨ ਨੂੰ ਤਾਂ ਕੀ ਰਾਤ ਨੂੰ ਵੀ ਬਿਜਲੀ ਨਹੀਂ ਮਿਲ ਰਹੀ ਜਦ ਕਿ ਕਮਜੋਰ ਮਾਨਸੂਨ ਕਾਰਨ ਸਿੰਚਾਈ ਲਈ ਬਿਜਲੀ ਦੀ ਜਰੂਰਤ ਵਧੇਰੇ ਹੈ। ਜਦਕਿ ਆਉਣ ਵਾਲਾ ਸਮਾਂ ਪੰਜਾਬ ਦੇ ਬਿਜਲੀ ਖੇਤਰ ਲਈ ਹੋਰ ਵੀ ਮੁਸ਼ਕਿਲਾਂ ਭਰਿਆ ਹੋ ਸਕਦਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਤੇ ਧਿਆਨ ਦੇਣ ਦੀ ਬਜਾਏ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ।

ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਚੁਟਕਲਿਆਂ ਨਾਲ ਨਹੀਂ ਚੱਲਿਆ ਕਰਦੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਸਲ ਸਰਕਾਰੀ ਕੰਮਾਂ ਵੱਲ ਧਿਆਨ ਨਾ ਦੇਣ ਕਾਰਨ ਅਤੇ ਬਿਜਲੀ ਨਿਗਮ ਦੇ ਵਿੱਤੀ ਢਾਂਚੇ ਨੂੰ ਆਪਣੀ ਸਰਕਾਰ ਦੀਆਂ ਸਿਆਸੀ ਜਰੂਰਤਾਂ ਅਨੁਸਾਰ ਢਾਲਣ ਦੀ ਕੋਸ਼ਿਸ ਕਾਰਨ ਹੀ ਇਹ ਸਥਿਤੀ ਉਪਜੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਤੋਂ ਹਿਸਾਬ ਲੈਣਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande