ਪ੍ਰੋ. ਭੀਮ ਐੱਸ. ਦਹੀਆ ਦੇ ਅਕਾਦਮਿਕ ਯੋਗਦਾਨ ਨੂੰ ਸਮਰਪਿਤ ‘ਫੈਸਟਸ਼੍ਰਿਫਟ’ ਲੋਕ ਅਰਪਣ
ਚੰਡੀਗੜ੍ਹ, 16 ਸਤੰਬਰ (ਹਿੰ.ਸ.)| ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਆਈ.ਸੀ.ਐੱਸ.ਐੱਸ.ਆਰ. ਸੈਮੀਨਾਰ ਹਾਲ ਵਿਖੇ ਉੱਘੇ ਵਿਦਵਾਨ, ਸਾਹਿਤਕ ਆਲੋਚਕ ਅਤੇ ਸਿੱਖਿਆ ਪ੍ਰਸ਼ਾਸਕ ਪ੍ਰੋ. ਭੀਮ ਐੱਸ. ਦਹੀਆ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਦਹੀਆ ਦੀ ਅਕਾਦਮਿਕ ਅਗਵਾਈ, ਸਾਹਿਤਕ ਖੋਜ ਅਤ
ਪ੍ਰੋ. ਭੀਮ ਐੱਸ. ਦਹੀਆ ਦੇ ਅਕਾਦਮਿਕ ਯੋਗਦਾਨ ਨੂੰ ਸਮਰਪਿਤ ‘ਫੈਸਟਸ਼੍ਰਿਫਟ’ ਲੋਕ ਅਰਪਣ


ਚੰਡੀਗੜ੍ਹ, 16 ਸਤੰਬਰ (ਹਿੰ.ਸ.)| ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਆਈ.ਸੀ.ਐੱਸ.ਐੱਸ.ਆਰ. ਸੈਮੀਨਾਰ ਹਾਲ ਵਿਖੇ ਉੱਘੇ ਵਿਦਵਾਨ, ਸਾਹਿਤਕ ਆਲੋਚਕ ਅਤੇ ਸਿੱਖਿਆ ਪ੍ਰਸ਼ਾਸਕ ਪ੍ਰੋ. ਭੀਮ ਐੱਸ. ਦਹੀਆ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਦਹੀਆ ਦੀ ਅਕਾਦਮਿਕ ਅਗਵਾਈ, ਸਾਹਿਤਕ ਖੋਜ ਅਤੇ ਮਾਰਗਦਰਸ਼ਨ ਨੂੰ ਸਮਰਪਿਤ ਪੁਸਤਕ ‘ਫੈਸਟਸ਼੍ਰਿਫਟ: ਏ ਟ੍ਰਿਬਿਊਟ ਟੂ ਦ ਅਕਾਦਮਿਕ ਲੀਡਰਸ਼ਿਪ ਐਂਡ ਮੈਂਟਰਸ਼ਿਪ ਆਫ਼ ਪ੍ਰੋ. ਭੀਮ ਐੱਸ. ਦਹੀਆ’ ਲੋਕ ਅਰਪਣ ਕੀਤੀ ਗਈ।ਸਮਾਗਮ ਦੌਰਾਨ ਪ੍ਰੋ. ਭੀਮ ਐੱਸ. ਦਹੀਆ ਨੇ ਪੁਸਤਕ ਦੀ ਤਿਆਰੀ ਲਈ ਆਪਣੇ ਸਾਥੀਆਂ, ਵਿਦਿਆਰਥੀਆਂ ਅਤੇ ਸੰਪਾਦਕੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਅਕਾਦਮਿਕ ਸਫ਼ਰ ਨੂੰ ਯਾਦ ਕਰਦਿਆਂ ਆਧੁਨਿਕ ਸਿੱਖਿਆ ਵਿੱਚ ਆਲੋਚਨਾਤਮਕ ਸੋਚ, ਪ੍ਰਭਾਵਸ਼ਾਲੀ ਮਾਰਗਦਰਸ਼ਨ ਅਤੇ ਨੈਤਿਕ ਅਗਵਾਈ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਪੁਸਤਕ ਦੇ ਸੰਪਾਦਕ ਡਾ. ਸੁਸ਼ਮਾ ਆਰੀਆ ਅਤੇ ਪ੍ਰੋ. ਐੱਸ.ਪੀ.ਐੱਸ. ਦਹੀਆ ਨੇ ਕਿਹਾ ਕਿ ਇਹ ਪ੍ਰਕਾਸ਼ਨ ਪ੍ਰੋ. ਦਹੀਆ ਦੇ ਸਾਹਿਤਕ ਖੋਜ, ਅਕਾਦਮਿਕ ਅਗਵਾਈ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਮਰਪਿਤ ਹੈ। ਬੁਲਾਰਿਆਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਉੱਚ ਸਿੱਖਿਆ ਅਤੇ ਸਾਹਿਤਕ ਖੋਜ ਦੇ ਖੇਤਰ ਵਿੱਚ ਪ੍ਰੋ. ਦਹੀਆ ਦੇ ਪ੍ਰਭਾਵ ਨੂੰ ਉਜਾਗਰ ਕੀਤਾ।ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਸੇਵਾਮੁਕਤ ਪ੍ਰੋਫੈਸਰ ਪ੍ਰੋ. ਸ਼ੈਲੀ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਅਤੇ ਈ.ਐੱਫ.ਐੱਲ.ਯੂ., ਹੈਦਰਾਬਾਦ ਦੇ ਸਾਬਕਾ ਉਪ-ਕੁਲਪਤੀ ਡਾ. ਅਭੈ ਮੌਰਿਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸੈਂਟਰਲ ਯੂਨੀਵਰਸਿਟੀ, ਨਾਰਨੌਲ ਦੇ ਸਾਬਕਾ ਉਪ-ਕੁਲਪਤੀ ਡਾ. ਆਰ.ਸੀ. ਕੁਹਾਡ ਨੇ ਕੀਤੀ।ਇਸ ਮੌਕੇ ਪ੍ਰੋ. ਕੇ.ਕੇ. ਗੌਤਮ, ਪ੍ਰੋ. ਅਕਸ਼ੈ, ਪ੍ਰੋ. ਪੰਕਜ ਸ਼ਰਮਾ ਅਤੇ ਡਾ. ਉੱਜਵਲ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਪ੍ਰੋ. ਦਹੀਆ ਨੂੰ ਅਕਾਦਮਿਕ ਖੇਤਰ ਵਿੱਚ ਨੌਜਵਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਰਗਦਰਸ਼ਕ ਵਜੋਂ ਯਾਦ ਕੀਤਾ।ਜ਼ਿਕਰਯੋਗ ਹੈ ਕਿ ਪ੍ਰੋ. ਦਹੀਆ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉਪ-ਕੁਲਪਤੀ (1993-1996), ਪ੍ਰੋ-ਵਾਈਸ ਚਾਂਸਲਰ (1992-1993), ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੇ ਰਜਿਸਟਰਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਹ 2008 ਤੋਂ ‘ਦਿ ਸ਼ੈਕਸਪੀਅਰ ਐਸੋਸੀਏਸ਼ਨ (ਇੰਡੀਆ)’ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਹਨ।ਅਰਨੈਸਟ ਹੈਮਿੰਗਵੇ ਦੇ ਸਾਹਿਤ ਬਾਰੇ ਪ੍ਰਮੁੱਖ ਵਿਦਵਾਨ ਵਜੋਂ ਜਾਣੇ ਜਾਂਦੇ ਪ੍ਰੋ. ਦਹੀਆ ਨੇ ਯੂਨੀਵਰਸਿਟੀ ਆਫ਼ ਸਿਨਸਿਨਾਟੀ, ਅਮਰੀਕਾ ਤੋਂ ਪੀਐਚ.ਡੀ. ਕੀਤੀ। ਉਨ੍ਹਾਂ ਨੂੰ ਇਸ ਲਈ ‘ਟੈਫਟ ਫੈਲੋਸ਼ਿਪ’ ਵੀ ਮਿਲੀ ਸੀ। ਉਨ੍ਹਾਂ ਨੇ ਆਪਣੇ ਖੋਜ ਕਾਰਜ ਰਾਹੀਂ ਹੈਮਿੰਗਵੇ ਦੇ ਸਾਹਿਤਕ ਨਾਇਕ ਸਬੰਧੀ ਵੱਖਰਾ ਆਲੋਚਨਾਤਮਕ ਦ੍ਰਿਸ਼ਟੀਕੋਣ ਪੇਸ਼ ਕੀਤਾ।ਅਕਾਦਮਿਕ ਖੇਤਰ ਤੋਂ ਇਲਾਵਾ ਪ੍ਰੋ. ਦਹੀਆ ਨੇ 1982 ਵਿੱਚ ਰੋਹਤ ਹਲਕੇ ਤੋਂ ਵਿਧਾਇਕ ਵਜੋਂ ਵੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਆਪਣੇ ਲੰਬੇ ਕਰੀਅਰ ਦੌਰਾਨ ਕਈ ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਦੀ ਅਗਵਾਈ ਕੀਤੀ ਅਤੇ ਸਾਹਿਤਕ ਖੋਜ ਦੇ ਖੇਤਰ ਵਿੱਚ ਕਈ ਪੀੜ੍ਹੀਆਂ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਮਾਰਗਦਰਸ਼ਨ ਕੀਤਾ।ਪੁਸਤਕ ਦਾ ਸੰਪਾਦਨ ਡਾ. ਸੁਸ਼ਮਾ ਆਰੀਆ ਅਤੇ ਪ੍ਰੋ. ਐੱਸ.ਪੀ.ਐੱਸ. ਦਹੀਆ ਨੇ ਕੀਤਾ, ਜਦਕਿ ਦਿੱਲੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ. ਪ੍ਰੇਮ ਸਿੰਘ ਨੇ ਪ੍ਰਬੰਧਕੀ ਕਮੇਟੀ ਦੇ ਮੁੱਖ ਮੈਂਬਰ ਵਜੋਂ ਭੂਮਿਕਾ ਨਿਭਾਈ। ਸਮਾਗਮ ਵਿੱਚ ਪ੍ਰੋ. ਦਹੀਆ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕ ਸਾਥੀਆਂ, ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande