ਵਿਆਹ ਪੁਰਬ ਸਮਾਗਮਾਂ ਲਈ ਬਟਾਲਾ ਨਗਰ ਨਿਗਮ ਵੱਲੋਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਹੈਲਪਲਾਈਨ ਨੰਬਰ ਜਾਰੀ
ਬਟਾਲਾ, 17 ਸਤੰਬਰ (ਹਿੰ.ਸ.)| ਵਿਆਹ ਪੁਰਬ ਸਮਾਗਮਾਂ ਦੌਰਾਨ ਸ਼ਹਿਰ ਵਾਸੀਆਂ ਅਤੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਬਟਾਲਾ ਵੱਲੋਂ ਵੱਖ-ਵੱਖ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ
ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ


ਬਟਾਲਾ, 17 ਸਤੰਬਰ (ਹਿੰ.ਸ.)| ਵਿਆਹ ਪੁਰਬ ਸਮਾਗਮਾਂ ਦੌਰਾਨ ਸ਼ਹਿਰ ਵਾਸੀਆਂ ਅਤੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਬਟਾਲਾ ਵੱਲੋਂ ਵੱਖ-ਵੱਖ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਆਹ ਪੁਰਬ ਸਮਾਗਮਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਸਟਰੀਟ ਲਾਈਟਾਂ ਸਬੰਧੀ ਸਮੱਸਿਆ ਲਈ ਜੂਨੀਅਰ ਇੰਜੀਨੀਅਰ ਅਮਨਦੀਪ ਸਿੰਘ ਨਾਲ 99912-18880 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੈਚ ਵਰਕ ਨਾਲ ਸਬੰਧਤ ਸ਼ਿਕਾਇਤ ਲਈ ਜੂਨੀਅਰ ਇੰਜੀਨੀਅਰ ਯੋਗਸ ਕੁਮਾਰ ਦੇ ਨੰਬਰ 84700-46615 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੀਵਰੇਜ ਦੀ ਸਮੱਸਿਆ ਲਈ ਜੂਨੀਅਰ ਇੰਜੀਨੀਅਰ ਅਮਨ ਕੁਮਾਰ ਦੇ ਮੋਬਾਈਲ ਨੰਬਰ 88377-96692 ਅਤੇ ਪਾਣੀ ਦੀ ਸਪਲਾਈ ਸਬੰਧੀ ਸ਼ਿਕਾਇਤ ਲਈ ਜੂਨੀਅਰ ਇੰਜੀਨੀਅਰ ਗੁਰਜਿੰਦਰ ਦੇ ਨੰਬਰ 78886-09709 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੂੜੇ ਨਾਲ ਸਬੰਧਤ ਸਮੱਸਿਆਵਾਂ ਲਈ ਸੈਨਟਰੀ ਇੰਸਪੈਕਟਰ ਵਿਕਾਸ ਵਾਸੂਦੇਵ ਦੇ ਮੋਬਾਈਲ ਨੰਬਰ 76960-00801 ਅਤੇ ਬਿਜਲੀ ਸਬੰਧੀ ਸਮੱਸਿਆਵਾਂ ਲਈ ਜੂਨੀਅਰ ਇੰਜੀਨੀਅਰ ਸੁਰਿੰਦਰ ਕੁਮਾਰ ਦੇ ਨੰਬਰ 96461-13498 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨਗਰ ਨਿਗਮ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜਨਰਲ ਸ਼ਿਕਾਇਤਾਂ ਲਈ 70093-29371, ਪੁਲਿਸ ਸਹਾਇਤਾ ਲਈ 97800-06140 ਅਤੇ ਮੈਡੀਕਲ ਐਮਰਜੈਂਸੀ ਲਈ ਡਾ. ਪੁਨੀਤ ਦੇ ਮੋਬਾਈਲ ਨੰਬਰ 89689-77577 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਐਮਰਜੈਂਸੀ ਲਈ ਐਸਐਫਓ ਨੀਰਜ ਦੇ ਮੋਬਾਈਲ ਨੰਬਰ 98882-10037 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਨਗਰ ਨਿਗਮ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਸਬੰਧਤ ਹੈਲਪਲਾਈਨ ਨੰਬਰ ’ਤੇ ਸੰਪਰਕ ਕਰਕੇ ਸਹਾਇਤਾ ਲਈ ਜਾ ਸਕਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande