ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਕੱਲ੍ਹ ਪੈਣਗੀਆਂ ਵੋਟਾਂ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਕਰਨਗੇ ਮਤਦਾਨ
ਚੰਡੀਗੜ੍ਹ, 19 ਸਤੰਬਰ (ਹਿੰ.ਸ.)| ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਲਈ ਰਜਿਸਟਰਡ ਗ੍ਰੈਜੂਏਟ ਹਲਕਿਆਂ ਦੀ ਚੋਣ ਵਾਸਤੇ ਕੱਲ੍ਹ, 20 ਸਤੰਬਰ ਨੂੰ ਮਤਦਾਨ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਖ-ਵੱਖ ਮਤਦਾਨ ਕੇਂਦਰਾਂ ''ਤੇ ਚੋਣ
ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਕੱਲ੍ਹ ਪੈਣਗੀਆਂ ਵੋਟਾਂ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਕਰਨਗੇ ਮਤਦਾਨ


ਚੰਡੀਗੜ੍ਹ, 19 ਸਤੰਬਰ (ਹਿੰ.ਸ.)| ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਲਈ ਰਜਿਸਟਰਡ ਗ੍ਰੈਜੂਏਟ ਹਲਕਿਆਂ ਦੀ ਚੋਣ ਵਾਸਤੇ ਕੱਲ੍ਹ, 20 ਸਤੰਬਰ ਨੂੰ ਮਤਦਾਨ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਖ-ਵੱਖ ਮਤਦਾਨ ਕੇਂਦਰਾਂ 'ਤੇ ਚੋਣ ਅਮਲੇ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀ ਮਤਪੇਟੀਆਂ ਤੇ ਹੋਰ ਲੋੜੀਂਦੀ ਚੋਣ ਸਮੱਗਰੀ ਸਮੇਤ ਆਪਣੇ-ਆਪਣੇ ਕੇਂਦਰਾਂ ਲਈ ਰਵਾਨਾ ਹੋ ਚੁੱਕੇ ਹਨ।

ਯੂਨੀਵਰਸਿਟੀ ਦੇ ਤਰਜਮਾਨ ਮੁਤਾਬਕ ਇਸ ਚੋਣ ਵਿੱਚ ਸੈਨੇਟ ਲਈ ਕੁੱਲ 15 ਮੈਂਬਰ ਚੁਣੇ ਜਾਣੇ ਹਨ। ਇਨ੍ਹਾਂ ਵਿੱਚੋਂ ਦੋ ਸੀਟਾਂ ਪੰਜਾਬ ਅਤੇ ਇੱਕ ਸੀਟ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਰਾਖਵੀਂ ਹੈ, ਜਦਕਿ 12 ਮੈਂਬਰ ਆਮ ਵਰਗ ਵਿੱਚੋਂ ਚੁਣੇ ਜਾਣਗੇ। ਚੋਣ ਮੈਦਾਨ ਵਿੱਚ ਕੁੱਲ 51 ਉਮੀਦਵਾਰ ਹਨ ਅਤੇ 6,25,784 ਰਜਿਸਟਰਡ ਗ੍ਰੈਜੂਏਟ ਵੋਟਰ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਮਤਦਾਨ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਕੁੱਲ 271 ਮਤਦਾਨ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 33 ਕੇਂਦਰ ਸਥਾਪਤ ਕੀਤੇ ਗਏ ਹਨ। ਮਤਦਾਨ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ। ਸੈਨਿਕ ਜਵਾਨਾਂ ਲਈ ਡਾਕ ਰਾਹੀਂ ਵੋਟ-ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ।

ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 23 ਸਤੰਬਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਵੇਗੀ। ਗਿਣਤੀ ਸੈਕਟਰ-14 ਸਥਿਤ ਜਿਮਨੇਜ਼ੀਅਮ ਹਾਲ ਵਿੱਚ ਕੀਤੀ ਜਾਵੇਗੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਤਦਾਨ ਅਤੇ ਗਿਣਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande