'ਆਪ' ਸਰਕਾਰ ਦੇ ਰਾਜ ਵਿੱਚ ਔਰਤਾਂ ਅਸੁਰੱਖਿਅਤ: ਬਬੀਤਾ ਸ਼ਰਮਾ
ਸਾਬਕਾ ਵਿਧਾਇਕ ਦੀ ਪਤਨੀ ਨੇ ਲਾਲੜੂ ਵਿੱਚ ਚਲਾਈ ਜਨ ਸੰਪਰਕ ਮੁਹਿੰਮ
ਜਨ ਸੰਪਰਕ ਮੁਹਿੰਮ ਦੌਰਾਨ ਔਰਤਾਂ ਨਾਲ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਪਤਨੀ ਅਤੇ ਮਹਿਲਾ ਅਕਾਲੀ ਆਗੂ ਬਬੀਤਾ ਸ਼ਰਮਾ


ਲਾਲੜੂ, 20 ਸਤੰਬਰ (ਹਿੰ.ਸ.)। ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਪਤਨੀ ਅਤੇ ਮਹਿਲਾ ਅਕਾਲੀ ਆਗੂ ਬਬੀਤਾ ਸ਼ਰਮਾ ਨੇ ਲਾਲੜੂ ਤੋਂ ਮਹਿਲਾ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ।

ਬਬੀਤਾ ਸ਼ਰਮਾ ਨੇ ਲਾਲੜੂ ਵਿੱਚ ਔਰਤਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਅਕਾਲੀ ਦਲ ਦੀਆਂ ਮਹਿਲਾ-ਪੱਖੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਡੇਰਾਬੱਸੀ ਹਲਕੇ ਵਿੱਚ ਹਰ ਰੋਜ਼ ਔਰਤਾਂ ਨਾਲ ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮੌਜੂਦਾ ਸਰਕਾਰ ਦੇ ਅਧੀਨ ਪੰਜਾਬ ਦੀਆਂ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ। ਬਹੁਤ ਜਲਦ ਪਾਰਟੀ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਡੇਰਾਬੱਸੀ ਹਲਕੇ ਦਾ ਦੌਰਾ ਕਰਕੇ ਉੱਥੋਂ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਸੁਣਨਗੇ। ਬਬੀਤਾ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ |

ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਵਿੰਦਰ ਸਿੰਘ, ਸਾਬਕਾ ਕੌਂਸਲਰ ਮਨਜੀਤ ਕੌਰ, ਸਵਰਨਜੀਤ ਕੌਰ, ਕੁਲਜੀਤ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਗੁਰਮੇਲ ਕੌਰ, ਬਲਵੀਰ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ, ਪਿਆਰੀ ਦੇਵੀ, ਪਿੰਕੀ ਰਾਣੀ, ਮਨਜੀਤ ਕੌਰ, ਕਿਰਨਾ ਦੇਵੀ, ਗੁਰਮੀਤ ਕੌਰ, ਜਸਵੀਰ ਕੌਰ, ਸੁਰਜੀਤੋ, ਸਿਮਰਨਜੀਤ ਕੌਰ ਸਮੇਤ ਕਈ ਮਹਿਲਾ ਵਰਕਰ ਹਾਜ਼ਰ ਸਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande