
ਪਟਿਆਲਾ, 03 ਸਤੰਬਰ (ਹਿੰ.ਸ.)| 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14, ਅੰਡਰ-17 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦੇ ਜਿਮਨਾਸਟਿਕਸ ਮੁਕਾਬਲੇ ਪੋਲੋ ਗਰਾਊਂਡ, ਪਟਿਆਲਾ ਵਿਖੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਮੁਕਾਬਲਿਆਂ ਦੇ ਪ੍ਰਬੰਧਾਂ ਵਿੱਚ ਤਾਲਮੇਲ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ ਨੇ ਪੋਲੋ ਗਰਾਊਂਡ ਵਿਖੇ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਲੜਕੀਆਂ ਦੇ ਅੰਡਰ-14 ਰਿਧਮਿਕ ਮੁਕਾਬਲਿਆਂ ਵਿੱਚ ਜਨਤ ਵਰਮਾ ਨੇ ਪਹਿਲਾ, ਰੂਹੀ ਨੇ ਦੂਜਾ ਅਤੇ ਸਿਮਾਯਾ ਬਾਂਸਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਿੱਚ ਇਬਾਦਤ ਕੌਰ ਪਹਿਲੇ, ਸਮਰੀਨ ਦੂਜੇ ਅਤੇ ਮਨਦੀਪ ਤੀਜੇ ਸਥਾਨ ’ਤੇ ਰਹੀ। ਅੰਡਰ-19 ਵਿੱਚ ਮਾਨਿਆ ਭਾਰਦਵਾਜ਼ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਏਕਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕਿਆਂ ਦੇ ਅੰਡਰ-14 ਆਰਟਿਸਟਿਕ ਮੁਕਾਬਲਿਆਂ ਵਿੱਚ ਰਿਸ਼ਭ ਨੇ ਪਹਿਲਾ, ਪਰਾਜਲ ਨੇ ਦੂਜਾ ਅਤੇ ਅਗਮਜੋਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਿੱਚ ਬੀਰਕੁੰਵਰ ਪਹਿਲੇ, ਮਿਦਾਸ਼ ਮਹਿਰਾ ਦੂਜੇ ਅਤੇ ਡਾਈਨਲ ਤੀਜੇ ਸਥਾਨ ’ਤੇ ਰਹੇ। ਅੰਡਰ-19 ਵਿੱਚ ਜਸਪ੍ਰੀਤ ਸਿੰਘ ਕਾਂਗੜਾ ਨੇ ਪਹਿਲਾ, ਭੋਮਿਕਪਾਲ ਸਿੰਘ ਨੇ ਦੂਜਾ ਅਤੇ ਪੀਯੂਸ਼ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਖੇਡ ਕਨਵੀਨਰ ਪ੍ਰਿੰਸੀਪਲ ਦਮਨਜੀਤ ਕੌਰ ਪੰਜੋਲਾ, ਰੇਨੂ ਕੌਸ਼ਲ, ਗੰਗਾ ਰਾਣੀ, ਬਲਜੀਤ ਕੌਰ, ਕਿਰਨ, ਗੁਰਮੀਤ ਕੌਰ ਕੋਚ, ਬਲਜੀਤ ਸਿੰਘ ਕੋਚ, ਵਰਿੰਦਰ ਸਿੰਘ, ਅਨੀਤਾ, ਕਪਿਲ ਕੋਚ, ਸੰਗੀਤਾ ਰਾਣੀ ਕੋਚ, ਗੁਰਲਾਲ ਸਿੰਘ, ਸੁਖਵੰਤ ਸਿੰਘ, ਡਾਟਾ ਐਂਟਰੀ ਆਪਰੇਟਰ ਗੁਰਪ੍ਰੀਤ ਸਿੰਘ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH