ਹਰਿਆਣਾ ਸਰਕਾਰ ਵੱਲੋਂ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਐਲਾਨ
ਚੰਡੀਗੜ੍ਹ, 03 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਪਣਾਉਣ ਅਤੇ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਬਸਿਡੀ ਯੋਜਨਾਵਾਂ ਦਾ ਐਲਾਨ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2026-27 ਲਈ ‘ਗੰਨਾ ਤਕਨੀਕੀ ਉਦੇਸ਼ ਪਰ
ਹਰਿਆਣਾ ਸਰਕਾਰ ਵੱਲੋਂ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਐਲਾਨ


ਚੰਡੀਗੜ੍ਹ, 03 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਪਣਾਉਣ ਅਤੇ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਬਸਿਡੀ ਯੋਜਨਾਵਾਂ ਦਾ ਐਲਾਨ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2026-27 ਲਈ ‘ਗੰਨਾ ਤਕਨੀਕੀ ਉਦੇਸ਼ ਪਰਿਯੋਜਨਾ’ ਤਹਿਤ ਕਿਸਾਨਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

ਵਿਭਾਗ ਦੇ ਬੁਲਾਰੇ ਮੁਤਾਬਕ ਯਮੁਨਾਨਗਰ, ਨਾਰਾਇਣਗੜ੍ਹ, ਸ਼ਾਹਾਬਾਦ, ਕਰਨਾਲ, ਅਸੰਧ, ਭਾਦਸੋਂ, ਪਾਣੀਪਤ, ਕੈਥਲ, ਰੋਹਤਕ, ਸੋਨੀਪਤ, ਜੀਂਦ, ਪਲਵਲ, ਭੂਨਾ, ਗੋਹਾਣਾ ਅਤੇ ਮਹਿਮ ਸਮੇਤ ਪ੍ਰਮੁੱਖ ਗੰਨਾ ਉਤਪਾਦਕ ਖੇਤਰਾਂ ਦੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਣਗੇ।

ਇਸ ਯੋਜਨਾ ਤਹਿਤ ਗੰਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਆਧੁਨਿਕ ਤਰੀਕਿਆਂ ਨਾਲ ਬਿਜਾਈ ਲਈ ਪ੍ਰਦਰਸ਼ਨ ਪਲਾਟ ਲਗਾਉਣ ’ਤੇ ਗ੍ਰਾਂਟ ਦਿੱਤੀ ਜਾਵੇਗੀ। ਇਸ ਵਿੱਚ 4 ਫੁੱਟ ਚੌੜੀ ਕਤਾਰ ਪ੍ਰਣਾਲੀ, ਸਿੰਗਲ-ਬਡ, ਬਡ-ਚਿੱਪ ਵਿਧੀ, ਫਾਊਂਡੇਸ਼ਨ ਸੀਡ ਨਰਸਰੀ, ਬੀਜ ਉਪਚਾਰ ਅਤੇ ਰਟੂਨ ਮੈਨੇਜਮੈਂਟ ਵਰਗੀਆਂ ਤਕਨੀਕਾਂ ਸ਼ਾਮਲ ਹਨ।

ਜਿਹੜੇ ਕਿਸਾਨ ਅਪ੍ਰੈਲ ਤੋਂ ਬਾਅਦ ਬਸੰਤ ਜਾਂ ਗਰਮੀ ਦੀ ਰੁੱਤ ਵਿੱਚ ਗੰਨਾ ਲਗਾ ਚੁੱਕੇ ਹਨ, ਉਹ 30 ਸਤੰਬਰ 2026 ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਅਕਤੂਬਰ-ਨਵੰਬਰ ਵਿੱਚ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਅਰਜ਼ੀ ਦੀ ਮਿਆਦ 1 ਅਕਤੂਬਰ ਤੋਂ 31 ਦਸੰਬਰ 2026 ਤੱਕ ਰੱਖੀ ਗਈ ਹੈ।

ਇਸ ਤੋਂ ਇਲਾਵਾ ‘ਗੰਨੇ ਦੇ ਯੰਤਰਾਂ ਵਿੱਚ ਮਸ਼ੀਨੀਕਰਨ’ ਯੋਜਨਾ ਤਹਿਤ ਪਾਵਰ ਵੀਡਰ, ਗੰਨਾ ਰਟੂਨ ਮੈਨੇਜਰ, ਰੋਟਾਵੇਟਰ, ਟਰੈਕਟਰ ਚਲਿਤ ਸਪ੍ਰੇਅਰ, ਸਬ-ਸੋਇਲਰ, ਗੰਨਾ ਕਟਰ/ਸਟ੍ਰਿਪਰ/ਪਲਾਂਟਰ, ਮਿੰਨੀ ਟਰੈਕਟਰ ਅਤੇ ਪਾਵਰ ਆਪਰੇਟਿਡ ਗੰਨਾ ਸੈੱਟ ਟ੍ਰੀਟਮੈਂਟ ਡਿਵਾਈਸ ਸਮੇਤ ਕਈ ਖੇਤੀਬਾੜੀ ਯੰਤਰਾਂ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ।

ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ ਲਈ ਕਿਸਾਨ ਖੇਤੀਬਾੜੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਵਿਭਾਗ ਨੇ ਯੋਜਨਾਵਾਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਅਤੇ ਵਿਸਤ੍ਰਿਤ ਜਾਣਕਾਰੀ ਵੀ ਆਨਲਾਈਨ ਉਪਲਬਧ ਕਰਵਾ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande