ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਬਾਗਬਾਨੀ ਦੀ ਮੁਫ਼ਤ ਸਿਖਲਾਈ ਯੋਜਨਾ ਸ਼ੁਰੂ
ਚੰਡੀਗੜ੍ਹ, 03 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਆਧੁਨਿਕ ਅਤੇ ਵਿਗਿਆਨਕ ਖੇਤੀ ਨਾਲ ਜੋੜਨ ਲਈ ਬਾਗਬਾਨੀ ਦੀ ਮੁਫ਼ਤ ਸਿਖਲਾਈ ਯੋਜਨਾ ਸ਼ੁਰੂ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਸਾਲ 2026-27 ਦੌਰਾਨ ਏਕੀਕ੍ਰਿਤ ਬਾਗਬਾ
ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਬਾਗਬਾਨੀ ਦੀ ਮੁਫ਼ਤ ਸਿਖਲਾਈ ਯੋਜਨਾ ਸ਼ੁਰੂ


ਚੰਡੀਗੜ੍ਹ, 03 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਆਧੁਨਿਕ ਅਤੇ ਵਿਗਿਆਨਕ ਖੇਤੀ ਨਾਲ ਜੋੜਨ ਲਈ ਬਾਗਬਾਨੀ ਦੀ ਮੁਫ਼ਤ ਸਿਖਲਾਈ ਯੋਜਨਾ ਸ਼ੁਰੂ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਸਾਲ 2026-27 ਦੌਰਾਨ ਏਕੀਕ੍ਰਿਤ ਬਾਗਬਾਨੀ ਵਿਕਾਸ ਕੇਂਦਰ, ਸੁੰਦਰਹ, ਮਹਿੰਦਰਗੜ੍ਹ ਵਿਖੇ ਕਿਸਾਨਾਂ ਲਈ 5 ਦਿਨਾਂ ਦੇ ਵੱਖ-ਵੱਖ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਨਾਲ ਉੱਚ ਮੁੱਲ ਵਾਲੀਆਂ ਬਾਗਬਾਨੀ ਫਸਲਾਂ, ਜੈਵਿਕ ਖੇਤੀ ਅਤੇ ਸੁਰੱਖਿਅਤ ਖੇਤੀ ਵੱਲ ਉਤਸ਼ਾਹਿਤ ਕਰਨਾ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਸਥਾਈ ਵਾਧਾ ਹੋ ਸਕੇ।

ਸਿਖਲਾਈ ਤਹਿਤ 7 ਤੋਂ 11 ਸਤੰਬਰ ਅਤੇ 14 ਤੋਂ 18 ਦਸੰਬਰ 2026 ਤੱਕ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 14-18 ਸਤੰਬਰ, 5-9 ਅਕਤੂਬਰ ਅਤੇ 2-6 ਨਵੰਬਰ ਨੂੰ ਮਸ਼ਰੂਮ ਉਤਪਾਦਨ ਦੀ ਵਿਹਾਰਕ ਸਿਖਲਾਈ ਹੋਵੇਗੀ। ਜੈਵਿਕ ਬਾਗਬਾਨੀ ਅਤੇ ਖੁੱਲ੍ਹੇ ਖੇਤ ਵਿੱਚ ਬਾਗਬਾਨੀ ਫਸਲਾਂ ਦੀ ਪੈਦਾਵਾਰ ਸਬੰਧੀ ਸੈਸ਼ਨ ਵੀ ਕਰਵਾਏ ਜਾਣਗੇ।

ਇਸ ਤੋਂ ਇਲਾਵਾ ਨੌਜਵਾਨਾਂ ਅਤੇ ਕਿਸਾਨਾਂ ਨੂੰ ਨਰਸਰੀ ਪ੍ਰਬੰਧਨ ਵਿੱਚ ਆਤਮਨਿਰਭਰ ਬਣਾਉਣ ਲਈ ‘ਹਰਿਆਣਾ ਬਾਗਬਾਨੀ ਨਰਸਰੀ ਨਿਯਮ 2026’ ਤਹਿਤ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਨਵੇਂ ਬਾਗ ਲਗਾਉਣ ਅਤੇ ਫਲ ਉਤਪਾਦਨ ਤਕਨੀਕਾਂ ’ਤੇ ਵੀ ਜਨਵਰੀ 2027 ਵਿੱਚ ਸਿਖਲਾਈ ਹੋਵੇਗੀ।

ਸਰਕਾਰੀ ਬੁਲਾਰੇ ਮੁਤਾਬਕ 18 ਤੋਂ 60 ਸਾਲ ਦੀ ਉਮਰ ਦੇ ਹਰਿਆਣਾ ਦੇ ਕਿਸਾਨ kaushal.hortharyana.gov.in ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਹਰ ਬੈਚ ਵਿੱਚ 20 ਸੀਟਾਂ ਹੋਣਗੀਆਂ ਅਤੇ ਚੋਣ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਕੀਤੀ ਜਾਵੇਗੀ। ਚੁਣੇ ਉਮੀਦਵਾਰਾਂ ਨੂੰ ਪਹਿਲੇ ਦਿਨ ਆਧਾਰ ਕਾਰਡ ਅਤੇ ਪਰਿਵਾਰ ਪਛਾਣ ਪੱਤਰ ਦੀ ਫੋਟੋਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande