ਜਲੰਧਰ ਦੀ ਗੱਦਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਇੱਕ ਮੁਲਾਜ਼ਮ ਜ਼ਖ਼ਮੀ; 10 ਫਾਇਰ ਟੈਂਡਰਾਂ ਨੇ ਸੰਭਾਲਿਆ ਮੋਰਚਾ
ਜਲੰਧਰ, 03 ਸਤੰਬਰ (ਹਿੰ.ਸ.)| ਜਲੰਧਰ ਦੇ ਬਸਤੀ ਪੀਰ ਦਾਦ ਰੋਡ ਸਥਿਤ ਇੱਕ ਗੱਦਾ ਫੈਕਟਰੀ ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿੱਚੋਂ ਉੱਠਦਾ ਸੰਘਣਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ। ਘਟਨਾ ਕਾਰਨ ਆਸ-ਪਾਸ ਦੇ ਲੋਕਾਂ ਅਤੇ ਫੈਕਟਰੀ ਮੁਲਾਜ਼ਮਾਂ ਵਿੱਚ ਹਫੜਾ-ਦਫ
ਅੱਗ ਬਝਾਉਂਦੇ ਹੋਏ ਫਾਇਰ ਕਰਮਚਾਰੀ।


ਜਲੰਧਰ, 03 ਸਤੰਬਰ (ਹਿੰ.ਸ.)| ਜਲੰਧਰ ਦੇ ਬਸਤੀ ਪੀਰ ਦਾਦ ਰੋਡ ਸਥਿਤ ਇੱਕ ਗੱਦਾ ਫੈਕਟਰੀ ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿੱਚੋਂ ਉੱਠਦਾ ਸੰਘਣਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ। ਘਟਨਾ ਕਾਰਨ ਆਸ-ਪਾਸ ਦੇ ਲੋਕਾਂ ਅਤੇ ਫੈਕਟਰੀ ਮੁਲਾਜ਼ਮਾਂ ਵਿੱਚ ਹਫੜਾ-ਦਫੜੀ ਮਚ ਗਈ।

ਜਾਣਕਾਰੀ ਮੁਤਾਬਕ ਅੱਗ ਸਵੇਰੇ ਕਰੀਬ 9:15 ਵਜੇ ਲੱਗੀ। ਉਸ ਸਮੇਂ ਫੈਕਟਰੀ ਵਿੱਚ ਮੁਲਾਜ਼ਮ ਮੌਜੂਦ ਸਨ। ਅੱਗ ਦੇਖਦੇ ਹੀ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਬਾਹਰ ਨਿਕਲਣ ਲੱਗੇ। ਇਸ ਦੌਰਾਨ ਇੱਕ ਮੁਲਾਜ਼ਮ ਫਿਸਲ ਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸਹਾਇਕ ਮੰਡਲ ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਕਰੀਬ 10 ਫਾਇਰ ਟੈਂਡਰ ਮੌਕੇ ’ਤੇ ਲਗਾਏ ਗਏ।

ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਫੈਕਟਰੀ ਕੰਪਲੈਕਸ ਵਿੱਚ ਖੜ੍ਹੇ ਕੁਝ ਵਾਹਨ ਵੀ ਆ ਗਏ ਅਤੇ ਸੜ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਮੁਤਾਬਕ ਫੈਕਟਰੀ ਮਾਲਕ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅੱਗ ਕਿਹੜੀਆਂ ਹਾਲਾਤਾਂ ਵਿੱਚ ਲੱਗੀ।

ਘਟਨਾ ਕਾਰਨ ਫੈਕਟਰੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਵਸਨੀਕ ਰਾਕੇਸ਼ ਅਗਨੀਹੋਤਰੀ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਨੇੜਲੇ ਘਰਾਂ ਨੂੰ ਵੀ ਖਤਰਾ ਮਹਿਸੂਸ ਹੋਣ ਲੱਗਾ ਸੀ।

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਉਦਯੋਗਿਕ ਇਕਾਈਆਂ ਦੇ ਸੰਚਾਲਨ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਨਾ ਪੈਦਾ ਹੋਵੇ। ਫਿਲਹਾਲ ਫਾਇਰ ਬ੍ਰਿਗੇਡ ਵਿਭਾਗ ਅਤੇ ਸਬੰਧਤ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਅਤੇ ਹੋਏ ਨੁਕਸਾਨ ਦੀ ਜਾਂਚ ਵਿੱਚ ਜੁਟੇ ਹੋਏ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande