6 ਸਤੰਬਰ ਨੂੰ ਲੱਗਣਗੇ ਵਿਸ਼ੇਸ਼ ਬੀਐੱਲਓ ਕੈਂਪ, 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦਾ ਮੌਕਾ
ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਹਾਜ਼ਰ ਰਹਿਣਗੇ ਬੀਐੱਲਓ ਅੰਮ੍ਰਿਤਸਰ, 04 ਸਤੰਬਰ (ਹਿੰ.ਸ.)| ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਵੋਟਰ ਸੂਚੀ ਨਾਲ ਸਬੰਧਤ ਦਾਅਵੇ ਅਤੇ ਇਤਰਾਜ਼ 12 ਸਤੰਬਰ 2026 ਤੱਕ ਦਾਖਲ ਕੀਤੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪ
ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ


ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਹਾਜ਼ਰ ਰਹਿਣਗੇ ਬੀਐੱਲਓ

ਅੰਮ੍ਰਿਤਸਰ, 04 ਸਤੰਬਰ (ਹਿੰ.ਸ.)| ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਵੋਟਰ ਸੂਚੀ ਨਾਲ ਸਬੰਧਤ ਦਾਅਵੇ ਅਤੇ ਇਤਰਾਜ਼ 12 ਸਤੰਬਰ 2026 ਤੱਕ ਦਾਖਲ ਕੀਤੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ, ਆਈਏਐੱਸ ਨੇ ਦੱਸਿਆ ਕਿ ਯੋਗ ਨਾਗਰਿਕਾਂ ਦੀ ਸਹੂਲਤ ਲਈ 6 ਸਤੰਬਰ, ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਬੀਐੱਲਓ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਬੀਐੱਲਓ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹਾਜ਼ਰ ਰਹਿਣਗੇ। ਇਸ ਦੌਰਾਨ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ, ਸੋਧ ਅਤੇ ਹੋਰ ਦਾਅਵੇ ਤੇ ਇਤਰਾਜ਼ ਸਵੀਕਾਰ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਫਾਰਮ-6 ਭਰਨ ਵਾਲੇ ਹਰੇਕ ਬਿਨੈਕਾਰ ਲਈ ਡਿਕਲੇਰੇਸ਼ਨ ਫਾਰਮ ਭਰਨਾ ਲਾਜ਼ਮੀ ਹੈ। ਇਸ ਵਿੱਚ ਬਿਨੈਕਾਰ ਜਾਂ ਉਸ ਦੇ ਮਾਤਾ-ਪਿਤਾ/ਦਾਦਾ-ਦਾਦੀ ਦਾ 2003 ਦੀ ਵੋਟਰ ਸੂਚੀ ਨਾਲ ਸਬੰਧਤ ਵੇਰਵਾ ਦਰਜ ਕਰਨਾ ਹੋਵੇਗਾ। ਜੇਕਰ ਡਿਕਲੇਰੇਸ਼ਨ ਫਾਰਮ ਵਿੱਚ ਦਿੱਤਾ ਵੇਰਵਾ 2003 ਦੀ ਵੋਟਰ ਸੂਚੀ ਨਾਲ ਮੈਪ ਹੋ ਜਾਂਦਾ ਹੈ ਤਾਂ ਬਿਨੈਕਾਰ ਨੂੰ ਜਨਮ ਮਿਤੀ ਅਤੇ ਨਿਵਾਸ ਦਾ ਇੱਕ-ਇੱਕ ਸਬੂਤ ਦੇਣਾ ਹੋਵੇਗਾ। ਜਨਮ ਮਿਤੀ ਲਈ ਜਨਮ ਸਰਟੀਫਿਕੇਟ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਭਾਰਤੀ ਪਾਸਪੋਰਟ ਵਿੱਚੋਂ ਦਸਤਾਵੇਜ਼ ਦਿੱਤਾ ਜਾ ਸਕਦਾ ਹੈ। ਨਿਵਾਸ ਦੇ ਸਬੂਤ ਵਜੋਂ ਭਾਰਤੀ ਪਾਸਪੋਰਟ, ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਪਤੇ ਸਮੇਤ ਘੱਟੋ-ਘੱਟ ਇੱਕ ਸਾਲ ਦਾ ਬਿਜਲੀ, ਪਾਣੀ ਜਾਂ ਗੈਸ ਬਿੱਲ ਜਾਂ ਸਮਰੱਥ ਰਾਜ ਅਥਾਰਟੀ ਵੱਲੋਂ ਜਾਰੀ ਸਥਾਈ ਨਿਵਾਸ ਸਰਟੀਫਿਕੇਟ ਮਨਜ਼ੂਰਸ਼ੁਦਾ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜੇਕਰ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੁੰਦੀ ਤਾਂ ਜਨਮ ਮਿਤੀ ਦੇ ਆਧਾਰ ’ਤੇ ਬਿਨੈਕਾਰ ਨੂੰ ਆਪਣੇ ਅਤੇ ਲੋੜ ਅਨੁਸਾਰ ਮਾਤਾ-ਪਿਤਾ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਇਨ੍ਹਾਂ ਵਿੱਚ ਸਰਕਾਰੀ ਜਾਂ ਸਰਵਜਨਕ ਖੇਤਰ ਦੇ ਕਰਮਚਾਰੀ/ਪੈਨਸ਼ਨਰ ਨੂੰ ਜਾਰੀ ਪਛਾਣ ਪੱਤਰ ਜਾਂ ਪੈਨਸ਼ਨ ਭੁਗਤਾਨ ਆਰਡਰ, ਪੁਰਾਣਾ ਸਰਕਾਰੀ ਜਾਂ ਸੰਸਥਾਗਤ ਦਸਤਾਵੇਜ਼, ਜਨਮ ਸਰਟੀਫਿਕੇਟ, ਪਾਸਪੋਰਟ, ਮੈਟ੍ਰਿਕ ਜਾਂ ਵਿਦਿਅਕ ਸਰਟੀਫਿਕੇਟ, ਸਥਾਈ ਨਿਵਾਸ ਸਰਟੀਫਿਕੇਟ, ਜੰਗਲਾਤ ਅਧਿਕਾਰ ਸਰਟੀਫਿਕੇਟ, ਐੱਸਸੀ/ਐੱਸਟੀ/ਓਬੀਸੀ ਸਰਟੀਫਿਕੇਟ, ਜਿੱਥੇ ਲਾਗੂ ਹੋਵੇ ਉੱਥੇ ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ, ਪਰਿਵਾਰਕ ਰਜਿਸਟਰ ਜਾਂ ਸਰਕਾਰ ਵੱਲੋਂ ਜਾਰੀ ਜ਼ਮੀਨ/ਮਕਾਨ ਅਲਾਟਮੈਂਟ ਸਰਟੀਫਿਕੇਟ ਵਿੱਚੋਂ ਲੋੜੀਂਦਾ ਦਸਤਾਵੇਜ਼ ਸ਼ਾਮਲ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 6 ਸਤੰਬਰ ਨੂੰ ਆਪਣੇ ਨਜ਼ਦੀਕੀ ਬੀਐੱਲਓ ਕੈਂਪ ਵਿੱਚ ਪਹੁੰਚ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਦਾਅਵੇ ਅਤੇ ਇਤਰਾਜ਼ ਸਮੇਂ ਸਿਰ ਦਾਖਲ ਕਰਵਾਉਣ, ਤਾਂ ਜੋ ਵੋਟਰ ਸੂਚੀ ਦੀ ਸੁਧਾਈ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande