ਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਨਾਇਬ ਸਿੰਘ ਸੈਣੀ
ਰੇਵਾੜੀ ਹਾਫ਼ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਲਿਆ ਹਿੱਸਾ, ‘ਨਸ਼ਾ ਮੁਕਤ ਹਰਿਆਣਾ-ਖੇਡ ਯੁਕਤ ਹਰਿਆਣਾ’ ਦਾ ਦਿੱਤਾ ਸੰਦੇਸ਼ ਚੰਡੀਗੜ੍ਹ, 06 ਸਤੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਯੁਵਾ ਸ਼ਕਤੀ ਨੇ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਲੜਨ ਦਾ
ਹਾਫ਼ ਮੈਰਾਥਨ ਨੂੰ ਹਰੀ ਝੰਡੀ ਦਿਖਾ ਰਵਾਨਾ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ।


ਰੇਵਾੜੀ ਹਾਫ਼ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਲਿਆ ਹਿੱਸਾ, ‘ਨਸ਼ਾ ਮੁਕਤ ਹਰਿਆਣਾ-ਖੇਡ ਯੁਕਤ ਹਰਿਆਣਾ’ ਦਾ ਦਿੱਤਾ ਸੰਦੇਸ਼

ਚੰਡੀਗੜ੍ਹ, 06 ਸਤੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਯੁਵਾ ਸ਼ਕਤੀ ਨੇ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਲੜਨ ਦਾ ਸੰਕਲਪ ਲਿਆ ਹੈ ਅਤੇ ਨੌਜਵਾਨਾਂ ਦਾ ਇਹ ਜੋਸ਼ ਹਰਿਆਣਾ ਨੂੰ ਨਸ਼ਾਮੁਕਤ ਬਣਾਉਣ ਦੀ ਮੁਹਿੰਮ ਨੂੰ ਨਵੀਂ ਦਿਸ਼ਾ ਦੇਵੇਗਾ। ਉਹ ਐਤਵਾਰ ਨੂੰ ਰੇਵਾੜੀ ਵਿੱਚ ‘ਨਸ਼ਾ ਮੁਕਤ ਹਰਿਆਣਾ-ਖੇਡ ਯੁਕਤ ਹਰਿਆਣਾ’ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਕਰਵਾਈ ਗਈ ਹਾਫ਼ ਮੈਰਾਥਨ ਮੌਕੇ ਸੰਬੋਧਨ ਕਰ ਰਹੇ ਸਨ।

‘ਨਸ਼ੇ ਤੋਂ ਜੰਗ-ਰੇਵਾੜੀ ਕੇ ਸੰਗ’ ਥੀਮ ਹੇਠ ਹੋਈ ਇਸ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਨਾਗਰਿਕਾਂ ਅਤੇ ਧਾਵਕਾਂ ਨੇ ਭਾਗ ਲਿਆ। ਮੁੱਖ ਮੰਤਰੀ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਰੇਵਾੜੀ ਦੇ ਵਿਧਾਇਕ ਲਕਸ਼ਮਣ ਯਾਦਵ, ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਨ ਕੁਮਾਰ, ਕੋਸਲੀ ਦੇ ਵਿਧਾਇਕ ਅਨਿਲ ਯਾਦਵ, ਨਲਵਾ ਦੇ ਵਿਧਾਇਕ ਰਣਧੀਰ ਪਨੀਹਾਰ ਅਤੇ ਮੈਰਾਥਨ ਦੀ ਬ੍ਰਾਂਡ ਅੰਬੈਸਡਰ ਤੇ ਪੈਰਾ ਐਥਲੀਟਿਕਸ ਸੋਨ ਤਗਮਾ ਜੇਤੂ ਸ਼ਰਮੀਲਾ ਧਨਖੜ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਰੇਵਾੜੀ ਵਰਗੀ ਬਹਾਦਰੀ ਅਤੇ ਦੇਸ਼ਭਗਤੀ ਦੀ ਧਰਤੀ ’ਤੇ ਨਸ਼ੇ ਵਰਗੀ ਸਮਾਜਿਕ ਬੁਰਾਈ ਲਈ ਕੋਈ ਥਾਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਦੀ ਸਮੱਸਿਆ ਨੂੰ ਰਾਜਨੀਤਿਕ ਮੁੱਦੇ ਵਜੋਂ ਨਹੀਂ, ਸਗੋਂ ਨੌਜਵਾਨਾਂ ਅਤੇ ਪਰਿਵਾਰਾਂ ਦੇ ਭਵਿੱਖ ਨਾਲ ਜੋੜ ਕੇ ਦੇਖ ਰਹੀ ਹੈ। ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ, ਜਾਗਰੂਕਤਾ, ਇਲਾਜ ਅਤੇ ਮੁੜ ਵਸੇਬੇ ਲਈ ਕਦਮ ਚੁੱਕੇ ਜਾ ਰਹੇ ਹਨ।

ਸੈਣੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਜਨ-ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਵਿਕਰੀ ਜਾਂ ਡਰੱਗ ਪੈਡਲਿੰਗ ਵਿੱਚ ਸ਼ਾਮਲ ਹੈ ਤਾਂ ਉਸ ਦੀ ਸੂਚਨਾ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਪੀੜਤਾਂ ਦੀ ਸਹਾਇਤਾ ਅਤੇ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਦੇਣ ਲਈ ਐਂਟੀ-ਡਰੱਗ ਹੈਲਪਲਾਈਨ 9050891508 ਅਤੇ ‘ਮਾਨਸ’ ਪੋਰਟਲ ਤੇ 1933 ਹੈਲਪਲਾਈਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ।

ਮੈਰਾਥਨ ਦੌਰਾਨ ਮੁੱਖ ਮੰਤਰੀ ਨੇ ਫਲੈਗ ਆਫ਼ ਮੰਚ ਤੋਂ ਧਾਵਕਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਡਰੋਨ ਰਾਹੀਂ ਵੀ ਮੈਰਾਥਨ ਟ੍ਰੈਕ ’ਤੇ ਧਾਵਕਾਂ ’ਤੇ ਫੁੱਲ ਵਰਸਾਏ ਗਏ। ਇਸ ਦੌਰਾਨ ਮੁੱਖ ਮੰਤਰੀ ਖ਼ੁਦ ਵੀ ਫਨ ਰਨ ਵਿੱਚ ਸ਼ਾਮਲ ਹੋਏ ਅਤੇ ਧਾਵਕਾਂ ਨਾਲ ਦੌੜ ਲਗਾਈ।

ਮੁੱਖ ਮੰਤਰੀ ਨੇ ਮੈਰਾਥਨ ਟ੍ਰੈਕ ਦੇ ਨਾਲ ਗ੍ਰੀਨਬੈਲਟ ਵਿੱਚ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਵੀ ਦਿੱਤਾ। ਸਮਾਗਮ ਦੌਰਾਨ ਮੰਚ ਅਤੇ ਮੈਰਾਥਨ ਟ੍ਰੈਕ ’ਤੇ ਹੋਈਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਭਾਗੀਦਾਰਾਂ ਵਿੱਚ ਜੋਸ਼ ਭਰਿਆ। ਇਸ ਮੌਕੇ ਮੁੱਖ ਮੰਤਰੀ ਨੇ ਮੈਰਾਥਨ ਦੇ ਜੇਤੂਆਂ ਨੂੰ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande