ਗਰੁੱਪ ਕਮਾਂਡਰ ਬ੍ਰਿਗੇਡੀਅਰ ਕੁਲਬੀਰ ਸਿੰਘ ਵੱਲੋਂ ਐਨ.ਸੀ.ਸੀ. ਕੈਂਪ ਦਾ ਅਚਨਚੇਤ ਨਿਰੀਖਣ
ਅੰਮ੍ਰਿਤਸਰ, 07 ਸਤੰਬਰ (ਹਿੰ.ਸ.)| ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ, ਸਤਲਾਣੀ ਸਾਹਿਬ ਵਿਖੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ. ਦੀ ਅਗਵਾਈ ਹੇਠ ਚੱਲ ਰਹੇ 10 ਰੋਜ਼ਾ ਕੰਬਾਇਨਡ ਐਨੂਅਲ ਟਰੇਨਿੰਗ ਕੈਂਪ ਦਾ ਅੰਮ੍ਰਿਤਸਰ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੁਲਬੀਰ ਸਿੰਘ ਵੱਲੋਂ ਅਚਨਚੇਤ ਨਿਰੀਖਣ ਕੀਤ
ਐਨ.ਸੀ.ਸੀ. ਕੈਂਪ ਦਾ ਅਚਨਚੇਤ ਨਿਰੀਖਣ ਕਰਦੇ ਹੋਏ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੁਲਬੀਰ ਸਿੰਘ।


ਅੰਮ੍ਰਿਤਸਰ, 07 ਸਤੰਬਰ (ਹਿੰ.ਸ.)| ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ, ਸਤਲਾਣੀ ਸਾਹਿਬ ਵਿਖੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ. ਦੀ ਅਗਵਾਈ ਹੇਠ ਚੱਲ ਰਹੇ 10 ਰੋਜ਼ਾ ਕੰਬਾਇਨਡ ਐਨੂਅਲ ਟਰੇਨਿੰਗ ਕੈਂਪ ਦਾ ਅੰਮ੍ਰਿਤਸਰ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੁਲਬੀਰ ਸਿੰਘ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਕੈਂਪ ਵਿਖੇ ਪਹੁੰਚਣ ’ਤੇ ਕੈਂਪ ਕਮਾਂਡੈਂਟ ਕਰਨਲ ਜੀ.ਐਸ. ਸਿੰਘ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਨਿਰੀਖਣ ਦੌਰਾਨ ਬ੍ਰਿਗੇਡੀਅਰ ਕੁਲਬੀਰ ਸਿੰਘ ਨੇ ਕੰਬਾਇਨਡ ਐਨੂਅਲ ਟਰੇਨਿੰਗ ਕੈਂਪ ਵਿੱਚ ਰਿਪਬਲਿਕ ਡੇ ਪਰੇਡ ਲਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਐਨ.ਸੀ.ਸੀ. ਕੈਡਿਟਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦ੍ਰਿੜ੍ਹ ਇਰਾਦੇ, ਅਨੁਸ਼ਾਸਨ, ਜਜ਼ਬੇ ਅਤੇ ਸਖ਼ਤ ਮਿਹਨਤ ਨਾਲ ਐਨ.ਸੀ.ਸੀ. ਕੈਡਿਟ ਰਿਪਬਲਿਕ ਡੇ ਪਰੇਡ ਵਿੱਚ ਭਾਗ ਲੈਣ ਦਾ ਮਾਣ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਕੈਡਿਟਾਂ ਨੂੰ ਪੂਰੀ ਲਗਨ ਨਾਲ ਆਪਣੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਵੱਲੋਂ ਕੈਡਿਟਾਂ ਦੀ ਰਿਪਬਲਿਕ ਡੇ ਪਰੇਡ ਲਈ ਤਿਆਰੀ ਕਰਵਾ ਰਹੇ ਸਟਾਫ ਨੂੰ ਵੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਪਬਲਿਕ ਡੇ ਪਰੇਡ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਐਨ.ਸੀ.ਸੀ. ਕੈਡਿਟਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਗਰੁੱਪ ਕਮਾਂਡਰ ਵੱਲੋਂ ਕੈਂਪ ਵਿੱਚ ਕੈਡਿਟਾਂ ਦੇ ਲਿਵਿੰਗ ਏਰੀਆ, ਆਫ਼ਿਸਰਜ਼ ਮੈਸ, ਕੈਡਿਟ ਡਾਇਨਿੰਗ ਹਾਲ, ਰਸੋਈ ਅਤੇ ਸਫ਼ਾਈ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਕੈਡਿਟਾਂ ਨਾਲ ਗੱਲਬਾਤ ਕਰਕੇ ਕੈਂਪ ਵਿੱਚ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ।

ਇਸ ਮੌਕੇ ਕੈਂਪ ਕਮਾਂਡੈਂਟ ਕਰਨਲ ਜੀ.ਐਸ. ਸਿੰਘ ਵੱਲੋਂ ਗਰੁੱਪ ਕਮਾਂਡਰ ਨੂੰ ਕੈਂਪ ਸਬੰਧੀ ਬਰੀਫਿੰਗ ਰਿਪੋਰਟ ਪੇਸ਼ ਕੀਤੀ ਗਈ ਅਤੇ ਕੈਂਪ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਿਖਲਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੂਬੇਦਾਰ ਮੇਜਰ ਲਾਭ ਸਿੰਘ, ਐਨ.ਸੀ.ਸੀ. ਅਫ਼ਸਰ ਸੁਖਪਾਲ ਸਿੰਘ ਸੰਧੂ, ਸੂਬੇਦਾਰ ਬਲਜਿੰਦਰ ਸਿੰਘ, ਨਾਇਬ ਸੂਬੇਦਾਰ ਪ੍ਰਗਟ ਸਿੰਘ, ਬੀ.ਐਚ.ਐਮ. ਮਲਕੀਤ ਸਿੰਘ ਸਮੇਤ ਐਨ.ਸੀ.ਸੀ. ਦਾ ਹੋਰ ਸਟਾਫ ਵੀ ਹਾਜ਼ਰ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande