
ਵਾਸ਼ਿੰਗਟਨ, 08 ਸਤੰਬਰ (ਹਿੰ.ਸ.)। ਸੰਯੁਕਤ ਰਾਜ ਅਮਰੀਕਾ ਦੇ ਵਣਜ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਗਲੀ ਪੀੜ੍ਹੀ ਦੇ 6 ਜੀ ਟੈਲੀਕਮਿਊਨੀਕੇਸ਼ਨ ਨੈੱਟਵਰਕ ਵਿਕਸਤ ਕਰਨ ਲਈ ਗਲੋਬਲ ਪਹਿਲਕਦਮੀ ਵਿੱਚ ਅਮਰੀਕਾ ਅਤੇ 24 ਹੋਰ ਦੇਸ਼ਾਂ ਦੇ ਅਲਾਂਇਸ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤੋਂ ਇਲਾਵਾ, ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਜੀ 20 ਇਨੋਵੇਸ਼ਨ ਮਨਿਸਟਰੀਅਲ ਦੌਰਾਨ ਭਾਰਤ ਦੇ ਵਣਜ ਰਾਜ ਮੰਤਰੀ ਜਿਤਿਨ ਪ੍ਰਸਾਦਾ ਨਾਲ ਮੁਲਾਕਾਤ ਕਰਕੇ 6ਜੀ ਦੇ ਭਵਿੱਖ ਬਾਰੇ ਚਰਚਾ ਕੀਤੀ।
ਅਮਰੀਕੀ ਵਣਜ ਵਿਭਾਗ ਨੇ ਐਕਸ 'ਤੇ ਕਿਹਾ, ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ, ਅਮਰੀਕਾ ਅਤੇ 24 ਹੋਰ ਦੇਸ਼ਾਂ ਦੇ ਨਾਲ ਉਸ ਕੋਸ਼ਿਸ਼ ਵਿੱਚ ਸ਼ਾਮਲ ਹੋ ਗਿਆ ਹੈ ਤਾਂ ਜਿਸਦਾ ਮਕਸਦ ਇਹ ਪੱਕਾ ਕਰਨਾ ਹੈ ਕਿ ਅਗਲੀ ਪੀੜ੍ਹੀ ਦੇ ਨੈੱਟਵਰਕ ਸਾਡੀਆਂ ਸਾਂਝੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ। ਸਾਡੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਅਤੇ 6ਜੀ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ।
ਵਣਜ ਵਿਭਾਗ ਨੇ ਐਕਸ ਪੋਸਟ ਵਿੱਚ ਕਿਹਾ ਕਿ ਇਹ ਸਮਝੌਤਾ ਜੀ 20 ਇਨੋਵੇਸ਼ਨ ਮਨਿਸਟਰੀਅਲ ਦੇ ਦੌਰਾਨ ਵਣਜ ਸਕੱਤਰ ਹਾਵਰਡ ਲੁਟਨਿਕ ਅਤੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦਾ ਵਿਚਕਾਰ ਦੁਵੱਲੀ ਮੀਟਿੰਗ ਤੋਂ ਬਾਅਦ ਹੋਇਆ। ਵਿਭਾਗ ਨੇ ਲਿਖਿਆ, ਲੁਟਨਿਕ ਨੇ ਜੀ20 ਇਨੋਵੇਸ਼ਨ ਮਨਿਸਟਰੀਅਲ ਦੌਰਾਨ 6ਜੀ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਭਾਰਤ ਦੇ ਵਣਜ ਰਾਜ ਮੰਤਰੀ ਜਿਤਿਨ ਪ੍ਰਸਾਦਾ ਨਾਲ ਮੁਲਾਕਾਤ ਕੀਤੀ।
ਅਮਰੀਕੀ ਵਣਜ ਵਿਭਾਗ ਨੇ ਕਿਹਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ, ਅਮਰੀਕਾ ਅਤੇ 24 ਹੋਰ ਦੇਸ਼ਾਂ ਨਾਲ ਇਸ ਯਤਨ ਵਿੱਚ ਸ਼ਾਮਲ ਹੋ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਗਲੀ ਪੀੜ੍ਹੀ ਦੇ ਨੈੱਟਵਰਕ ਸਾਡੀਆਂ ਸਾਂਝੀਆਂ ਸੁਰੱਖਿਆ ਤਰਜੀਹਾਂ ਨੂੰ ਦਰਸਾਉਣ। ਸਾਡੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਅਤੇ 6 ਜੀ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ।
ਜ਼ਿਕਰਯੋਗ ਹੈ ਕਿ ਭਾਰਤ ਦੇ ਕੇਂਦਰੀ ਰਾਜ ਮੰਤਰੀ, ਜਿਤਿਨ ਪ੍ਰਸਾਦ ਨੇ 1 ਅਤੇ 2 ਸਤੰਬਰ ਨੂੰ ਉੱਤਰੀ ਕੈਰੋਲੀਨਾ (ਅਮਰੀਕਾ) ਦੇ ਚੈਪਲ ਹਿੱਲ ਵਿੱਚ ਹੋਈ ਜੀ20 ਇਨੋਵੇਸ਼ਨ ਮੰਤਰੀਆਂ ਦੀ ਮੀਟਿੰਗ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਇਹ ਮੀਟਿੰਗ ਅਮਰੀਕੀ ਵਣਜ ਵਿਭਾਗ ਅਤੇ ਵ੍ਹਾਈਟ ਹਾਊਸ ਆਫਿਸ ਆਫ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ (ਓਐਸਟੀਪੀ) ਦੁਆਰਾ ਆਯੋਜਿਤ ਕੀਤੀ ਗਈ ਸੀ।
ਲੁਟਨਿਕ ਨਾਲ ਆਪਣੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ, ਪ੍ਰਸਾਦ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਕਿ ਗੱਲਬਾਤ ਦਾ ਧਿਆਨ ਆਧੁਨਿਕ ਤਕਨਾਲੋਜੀ ਦੀ ਨੀਂਹ ਰੱਖਣ ਵਾਲੇ ਮੁੱਖ ਖੇਤਰਾਂ ਨੂੰ ਅੱਗੇ ਵਧਾਉਣ 'ਤੇ ਸੀ। ਪ੍ਰਸਾਦ ਨੇ ਐਕਸ 'ਤੇ ਕਿਹਾ ਸੈਮੀਕੰਡਕਟਰ, ਏਆਈ, ਡੇਟਾ ਸੈਂਟਰ - ਇਹ ਉੱਭਰ ਰਹੀ ਡਿਜੀਟਲ ਅਰਥਵਿਵਸਥਾ ਦੇ ਮੁੱਖ ਥੰਮ੍ਹ ਹਨ।---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ