ਯੂਏਈ ਦੇ ਨਿਵੇਸ਼ਕਾਂ ਨੂੰ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਬਾਰੇ ਜਾਣੂ ਕਰਵਾਇਆ: ਅਮਨ ਅਰੋੜਾ
‘ਇਨਵੈਸਟ ਪੰਜਾਬ’ ਰਾਹੀਂ ਸਮਾਂਬੱਧ ਪ੍ਰਵਾਨਗੀਆਂ ਤੇ ਸਮਰਪਿਤ ਸਹਿਯੋਗ ਦਾ ਦਿੱਤਾ ਭਰੋਸਾ ਚੰਡੀਗੜ੍ਹ, 08 ਸਤੰਬਰ (ਹਿੰ.ਸ.)| ਪੰਜਾਬ ਵਿੱਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੁਬਈ ਦੌਰੇ ਦੌਰਾਨ ਯੂਏਈ ਦੇ ਪ੍ਰਮੁੱਖ ਕਾਰੋਬਾਰੀ ਸਮੂਹਾਂ ਨਾਲ ਮੁਲਾਕ
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਦੁਬਈ ਵਿਖੇ ਯੂ.ਏ.ਈ. ਵਿੱਚ ਭਾਰਤ ਦੇ ਦੂਤ ਦੀਪਕ ਮਿੱਤਲ, ਆਈ.ਐਫ.ਐਸ. ਨਾਲ ਹੁਨਰ ਵਿਕਾਸ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਿੱਚ ਖੇਤਰ-ਵਿਸ਼ੇਸ਼ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕਰਦੇ ਹੋਏ।


‘ਇਨਵੈਸਟ ਪੰਜਾਬ’ ਰਾਹੀਂ ਸਮਾਂਬੱਧ ਪ੍ਰਵਾਨਗੀਆਂ ਤੇ ਸਮਰਪਿਤ ਸਹਿਯੋਗ ਦਾ ਦਿੱਤਾ ਭਰੋਸਾ

ਚੰਡੀਗੜ੍ਹ, 08 ਸਤੰਬਰ (ਹਿੰ.ਸ.)| ਪੰਜਾਬ ਵਿੱਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੁਬਈ ਦੌਰੇ ਦੌਰਾਨ ਯੂਏਈ ਦੇ ਪ੍ਰਮੁੱਖ ਕਾਰੋਬਾਰੀ ਸਮੂਹਾਂ ਨਾਲ ਮੁਲਾਕਾਤਾਂ ਕਰਕੇ ਸੂਬੇ ਦੀ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026 ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨਿਵੇਸ਼ਕਾਂ ਨੂੰ ‘ਇਨਵੈਸਟ ਪੰਜਾਬ’ ਰਾਹੀਂ ਸਮਾਂਬੱਧ ਸਹੂਲਤਾਂ, ਸੁਚਾਰੂ ਪ੍ਰਵਾਨਗੀਆਂ ਅਤੇ ਸਮਰਪਿਤ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਤੋਂ ਪਹਿਲਾਂ ਦੁਬਈ ਵਿਖੇ ਭਾਰਤ ਦੇ ਕੌਂਸਲ ਜਨਰਲ ਡਾ. ਏਮਾਦੀ ਵਿਸ਼ਨੂੰ ਵਰਧਨ ਰੈੱਡੀ ਨੇ ਅਮਨ ਅਰੋੜਾ ਲਈ ਨਾਸ਼ਤੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਨਿਵੇਸ਼ਕਾਂ ਦੀ ਭਾਗੀਦਾਰੀ ਵਧਾਉਣ ਅਤੇ ਉਨ੍ਹਾਂ ਦਾ ਭਰੋਸਾ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਆਪਣੇ ਦੌਰੇ ਦੌਰਾਨ ਅਮਨ ਅਰੋੜਾ ਨੇ ਯੂਏਈ ਦੇ ਕਈ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿੱਚ ਸ਼ਰਾਫ ਗਰੁੱਪ ਦੇ ਪ੍ਰਧਾਨ ਅਤੇ ਸੀਈਓ ਸ਼ਿਆਮ ਕਪੂਰ, ਮਾਊਂਟ ਮੇਰੂ ਗਰੁੱਪ ਦੇ ਪ੍ਰਧਾਨ ਐਨਰਜੀ ਅਤੁਲ ਮਿੱਤਲ, ਅਲ ਡੋਬੋਵੀ ਗਰੁੱਪ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ, ਜੈਕੀਜ਼ ਦੇ ਜੈਕੀ ਪੰਜਾਬੀ, ਅਪੈਰਲ ਗਰੁੱਪ ਦੇ ਚੇਅਰਮੈਨ ਨੀਲੇਸ਼ ਵੇਦ, ਲੁਲੂ ਰਿਟੇਲ ਹੋਲਡਿੰਗਜ਼ ਪੀਐਲਸੀ ਦੇ ਗਰੁੱਪ ਡਾਇਰੈਕਟਰ-ਗਲੋਬਲ ਆਪ੍ਰੇਸ਼ਨਜ਼ ਸਲੀਮ ਐਮ.ਏ. ਅਤੇ ਜੈਮਸ ਐਜੂਕੇਸ਼ਨ ਦੇ ਸੰਸਥਾਪਕ ਤੇ ਚੇਅਰਮੈਨ ਸੰਨੀ ਵਰਕੀ ਸ਼ਾਮਲ ਰਹੇ।

ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026 ਦਾ ਮੁੱਖ ਉਦੇਸ਼ ਨਿਵੇਸ਼ਕਾਂ ਲਈ ਮੁਕਾਬਲੇਬਾਜ਼ ਅਤੇ ਸੁਖਾਵਾਂ ਮਾਹੌਲ ਤਿਆਰ ਕਰਨਾ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਾ, ਕਾਰੋਬਾਰ ਕਰਨ ਦੀ ਸੌਖ ਵਧਾਉਣਾ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨਾ ਹੈ। ‘ਇਨਵੈਸਟ ਪੰਜਾਬ’ ਨੂੰ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ, ਕਲੀਅਰੈਂਸ, ਜ਼ਮੀਨ ਸਬੰਧੀ ਸਹਾਇਤਾ ਅਤੇ ਪ੍ਰੋਜੈਕਟਾਂ ਨੂੰ ਸ਼ੁਰੂ ਤੋਂ ਅੰਤ ਤੱਕ ਸਹਿਯੋਗ ਦੇਣ ਲਈ ਸਿੰਗਲ-ਪੁਆਇੰਟ ਸੁਵਿਧਾ ਕੇਂਦਰ ਵਜੋਂ ਪੇਸ਼ ਕੀਤਾ ਗਿਆ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਰਣਨੀਤਕ ਸਥਿਤੀ, ਬਿਹਤਰ ਕੁਨੈਕਟੀਵਿਟੀ, ਹੁਨਰਮੰਦ ਮਨੁੱਖੀ ਸ਼ਕਤੀ, ਮਜ਼ਬੂਤ ਉਦਯੋਗਿਕ ਆਧਾਰ ਅਤੇ ਵੱਡੇ ਘਰੇਲੂ ਬਾਜ਼ਾਰ ਤੱਕ ਪਹੁੰਚ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਯੂਏਈ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਦੱਸਿਆ ਕਿ ਪੰਜਾਬ ਫੂਡ ਪ੍ਰੋਸੈਸਿੰਗ, ਖੇਤੀਬਾੜੀ ਆਧਾਰਤ ਉਦਯੋਗ, ਲੌਜਿਸਟਿਕਸ, ਵੇਅਰਹਾਊਸਿੰਗ, ਸਿੱਖਿਆ, ਹੁਨਰ ਵਿਕਾਸ, ਮੈਨੂਫੈਕਚਰਿੰਗ, ਆਈਟੀ ਅਤੇ ਨਵਿਆਉਣਯੋਗ ਊਰਜਾ ਸਮੇਤ ਕਈ ਖੇਤਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਏਆਈਐਮ ਦੁਬਈ ਵਿਖੇ ਯੂਏਈ ਵਿੱਚ ਭਾਰਤ ਦੇ ਦੂਤ ਦੀਪਕ ਮਿੱਤਲ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਵਿੱਚ ਹੁਨਰ ਵਿਕਾਸ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਹੋਈ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦਾ ਉਦੇਸ਼ ਸਿਰਫ਼ ਨਿਵੇਸ਼ ਲਿਆਉਣਾ ਨਹੀਂ, ਸਗੋਂ ਲੰਬੇ ਸਮੇਂ ਦੀਆਂ ਅਜਿਹੀਆਂ ਭਾਈਵਾਲੀਆਂ ਸਥਾਪਤ ਕਰਨਾ ਹੈ, ਜੋ ਰੁਜ਼ਗਾਰ ਪੈਦਾ ਕਰਨ ਦੇ ਨਾਲ ਉਦਯੋਗ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ। ਪੰਜਾਬ ਵਫ਼ਦ ਵਿੱਚ ਸੀਈਓ ਇਨਵੈਸਟ ਪੰਜਾਬ ਅਮਿਤ ਢਾਕਾ, ਡਾਇਰੈਕਟਰ ਉਦਯੋਗ ਤੇ ਵਣਜ ਜਸਪ੍ਰੀਤ ਸਿੰਘ ਅਤੇ ਐਮਡੀ ਪੰਜਾਬ ਵਿੱਤ ਨਿਗਮ ਸੇਨੂ ਦੁੱਗਲ ਵੀ ਸ਼ਾਮਲ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande