Custom Heading

ਡੈਨਮਾਰਕ ਨੇ ਫੀਫਾ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਕੋਪੇਨਹੇਗਨ, 13 ਅਕਤੂਬਰ (ਹਿ.ਸ.). ਡੈਨਮਾਰਕ ਨੇ ਅਗਲੇ ਸਾਲ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿ
ਡੈਨਮਾਰਕ ਨੇ ਫੀਫਾ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ


ਕੋਪੇਨਹੇਗਨ, 13 ਅਕਤੂਬਰ (ਹਿ.ਸ.). ਡੈਨਮਾਰਕ ਨੇ ਅਗਲੇ ਸਾਲ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਡੈਨਮਾਰਕ ਨੇ ਮੰਗਲਵਾਰ ਨੂੰ ਗਰੁੱਪ ਐਫ ਵਿੱਚ ਆਸਟਰੀਆ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਦੀ ਟਿਕਟ ਹਾਸਲ ਕੀਤੀ।

ਇਸ ਮੈਚ ਚ ਦੋਵਾਂ ਟੀਮਾਂ ਨੇ ਸਧੀ ਸ਼ੁਰੂਆਤ ਦੁਆਈ। ਮੈਚ ਦਾ ਪਹਿਲਾ ਹਾਫ ਗੋਲ ਰਹਿਤ ਸਮਾਪਤ ਹੋਇਆ। ਡੈਨਮਾਰਕ ਨੇ ਮੈਚ ਦੇ ਦੂਜੇ ਅੱਧ ਵਿੱਚ ਸ਼ਾਨਦਾਰ ਖੇਡ ਦਿਖਾਈ ਅਤੇ ਮੈਚ ਦੇ 53ਵੇਂ ਮਿੰਟ ਵਿੱਚ ਜੋਆਚਿਮ ਮਹਲੇ ਨੇ ਗੋਲ ਕਰਕੇ ਡੈਨਮਾਰਕ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਆਸਟ੍ਰੀਆ ਨੇ ਵਾਪਸੀ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਸਫਲ ਨਹੀਂ ਹੋ ਸਕੀ ਅਤੇ ਡੈਨਮਾਰਕ ਨੇ 1-0 ਨਾਲ ਮੈਚ ਜਿੱਤ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ।

ਦੱਸ ਦੇਈਏ ਕਿ ਡੈਨਮਾਰਕ ਫੀਫਾ ਵਿਸ਼ਵ ਕੱਪ 2022 ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਜਰਮਨੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕਾ ਹੈ।

ਹਿੰਦੁਸਥਾਨ ਸਮਾਚਾਰ/ਸੁਨੀਲ/ਕੁਸੁਮ


 rajesh pande