45 ਲੱਖ ਰੁਪਏ ਦੀ ਅਫੀਮ ਜਬਤ, ਝਾਰਖੰਡ ਤੋਂ ਲਿਆਂਦੀ ਅਫੀਮ ਸਮੇਤ ਇਕ ਗਿਰਫਤਾਰ
ਚੰਡੀਗੜ੍ਹ, 13 ਅਕਤੂਬਰ ( ਹਿ ਸ ) : ਹਰਿਆਣਾ ਪੁਲਿਸ ਵੱਲੋਂ ਨਸ਼ਾ ਤਸਕਰੀ 'ਤੇ ਸ਼ਿਕੰਜਾ ਕਸਦੇ ਹੋਏ ਕੁਰੂਕਸ਼ੇਤਰ ਜਿਲ੍ਹੇ ਤ
45 ਲੱਖ ਰੁਪਏ ਦੀ ਅਫੀਮ ਜਬਤ, ਝਾਰਖੰਡ ਤੋਂ ਲਿਆਂਦੀ ਅਫੀਮ ਸਮੇਤ ਇਕ ਗਿਰਫਤਾਰ


ਚੰਡੀਗੜ੍ਹ, 13 ਅਕਤੂਬਰ ( ਹਿ ਸ ) : ਹਰਿਆਣਾ ਪੁਲਿਸ ਵੱਲੋਂ ਨਸ਼ਾ ਤਸਕਰੀ 'ਤੇ ਸ਼ਿਕੰਜਾ ਕਸਦੇ ਹੋਏ ਕੁਰੂਕਸ਼ੇਤਰ ਜਿਲ੍ਹੇ ਤੋਂ ਇਕ ਵਿਅਕਤੀ ਨੂੱ ਗਿਰਫਤਾਰ ਕਰ ਉਸ ਦੇ ਕਬਜੇ ਤੋਂ 45 ਲੱਖ ਰੁਪਏ ਮੁੱਲ ਦੀ 26 ਕਿਲੋ 500 ਗ੍ਰਾਮ ਅਫੀਮ ਜਬਤ ਕੀਤੀ ਗਈ ਹੈ।

ਹਰਿਆਣਾ ਪੁਲਿਸ ਦੇ ਬੁਲਾਰੇ ਅਨੁਸਾਰ , ਇਕ ਕਾਰ ਵੱਲੋਂ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਗੁਪਤ ਸੂਚਨਾ ਦੇ ਬਾਅਦ ਪੁਲਿਸ ਟੀਮ ਨੇ ਰਤਨਗੜ੍ਹ ਵੱਲ ਸਰਵਿਸ ਰੋਡ 'ਤੇ ਇਕ ਨਾਕਾ ਲਗਾ ਕੇ ਦਿੱਲੀ ਨੰਬਰ ਦੀ ਇਕ ਕਾਰ ਨੂੰ ਰੋਕ ਕੇ ਵਾਹਨ ਦੀ ਤਲਾਸ਼ੀ ਲਈ ਤਾਂ ਕਾਰ ਦੀ ਸੀਟ ਤੋਂ ਪਲਾਸਟਿਕ ਕੈਨ ਵਿਚ ਰੱਖੀ 26.5 ਕਿਲੋ ਅਫੀਮ ਬਰਾਮਦ ਹੋਈ।

ਗਿਰਫਤਾਰ ਦੋਸ਼ੀ ਦੀ ਪਹਿਚਾਣ ਸ਼ਾਹਬਾਦ ਥਾਨਾ ਢਕਾਲਾ ਨਿਵਾਸੀ ਅਜੀਤ ਸਿੰਘ ਉਰਫ ਪਿੰਦਰ ਵਜੋ ਹੋਈ। ਪੁੱਛਗਿਛ ਵਿਚ ਦੋਸ਼ੀ ਨੇ ਦਸਿਆ ਕਿ ਉਹ ਇਹ ਅਫੀਮ ਝਾਰਖੰਡ ਤੋਂ ਨਸ਼ੇ ਦੇ ਧੰਧੇ ਵਿਚ ਸ਼ਾਮਿਲ ਹੋਰ ਵਿਅਕਤੀ ਨੂੰ ਸਪਲਾਈ ਕਰਨ ਦੇ ਲਈ ਲਿਆਇਆ ਸੀ। ਇਹ ਅਨੁਪ ਉਰਫ ਬਿੱਟੂ ਤੋਂ ਪੈਸੇ ਲੈ ਕੇ ਝਾਰਖੰਡ ਤੋਂ ਅਫੀਮ ਖਰੀਦ ਕੇ ੳਸ ਨੂੰ ਦੇਣ ਦੇ ਬਾਅਦ ਆਪਣਾ ਕਮੀਸ਼ਨ ਲੈਂਦਾ ਸੀ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਅੱਠ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ। ਦੋਸ਼ੀ ਅਨੂਪ ਦੀ ਗਿਰਫਤਾਰੀ ਦੇ ਯਤਨ ਜਾਰੀ ਹਨ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ


 rajesh pande