ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਝੋਨੇ ਦੀ ਖ਼ਰੀਦ ਦੌਰਾਨ ਤੰਗ ਨਾ ਕਰਨ ਦੀ ਕੀਤੀ ਅਪੀਲ
ਖਰੜ, 13 ਅਕਤੂਬਰ (ਹਿ. ਸ.)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਖਰੜ ਵਿਖੇ ਹੋਈ, ਜਿਸ ਦੌਰਾਨ ਪੰਜਾਬ ਸਰਕ
ਫੋਟੋ ਕੈਪਸ਼ਨਕਿਸਾਨ ਯੂਨੀਅਨ ਦੇ ਆਗੂ ਮੇਹਰ ਸਿੰਘ ਥੇੜੀ ਤੇ ਹੋਰ।


ਖਰੜ, 13 ਅਕਤੂਬਰ (ਹਿ. ਸ.)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਖਰੜ ਵਿਖੇ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਜੋ ਨਿੱਤ ਨਵੇਂ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ ਅਤੇ ਰਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਮੰਡੀਆਂ ਵਿਚ ਜਿਹੜਾ ਝੋਨਾ 17 ਫੀਸਦੀ ਤੋਂ ਜ਼ਿਆਦਾ ਨਰਮ ਹੈ, ਉਸ ਦੀ ਜਾਂਚ ਵਿਜੀਲੈਂਸ ਫੂਡ ਪੰਜਾਬ ਅਤੇ ਪੰਜਾਬ ਪੁਲਿਸ ਕਰਦੀ ਹੈ ਅਤੇ ਮੌਕੇ ’ਤੇ ਆੜ੍ਹਤੀ ਦਾ ਲਾਇਸੰਸ ਕੈਂਸਲ ਕਰਕੇ ਪੁਲਿਸ ਵਲੋਂ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਵੀ ਪਤਾ ਚੱਲਿਆ ਹੈ ਕਿ ਸ਼ੈਲਰ ਮਾਲਕਾਂ ਨੂੰ ਵੀ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਝੋਨੇ ਨੂੰ ਆਪਣੇ ਸ਼ੈਲਰਾਂ ਵਿਚ ਨਹੀਂ ਸੁੁੱਕਾ ਸਕਦੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਪਾਸ ਅਜਿਹਾ ਕੋਈ ਯੰਤਰ ਨਹੀਂ ਹੈ ਕਿ ਉਹ ਖੇਤਾਂ ਵਿਚ ਖੜੇ ਝੋਨੇ ਦੀ ਨਮੀ ਚੈੱਕ ਕਰ ਸਕਣ। ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਮੰਗ ਕੀਤੀ ਕਿ ਉਹ ਪਣੀ ਕੁਰਸੀ ਦੀ ਲੜਾਈ ਛੱਡ ਕੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਿਸਾਨੀ ਪ੍ਰਤੀ ਗੰਭੀਰ ਹੋ ਕੇ ਸਹੀ ਫ਼ੈਸਲੇ ਲੈਣ ਅਤੇ ਫ਼ਸਲ ਦੀ ਸਹੀ ਸਮੇਂ ’ਤੇ ਖ਼ਰੀਦ ਕਰਕੇ ਕਿਸਾਨਾਂ ਨੂੰ ਮੰਡੀਆਂ ’ਚੋਂ ਵਿਹਲਾ ਕਰਨ।

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande