ਭਾਰਤੀ ਮੂਲ ਦੀ ਨੀਰਾ ਟੰਡਨ ਵ੍ਹਾਈਟ ਹਾਊਸ 'ਚ ਸਟਾਫ ਸਕੱਤਰ ਨਿਯੁਕਤ
ਵਾਸ਼ਿੰਗਟਨ, 23 ਅਕਤੂਬਰ (ਹਿ.ਸ.)। ਭਾਰਤੀ ਮੂਲ ਦੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵ੍ਹਾਈਟ ਹਾਉਸ ਵਿੱਚ ਸਟਾਫ ਸਕੱਤਰ ਨਿਯੁ
ਭਾਰਤੀ ਮੂਲ ਦੀ ਨੀਰਾ ਟੰਡਨ ਵ੍ਹਾਈਟ ਹਾਊਸ 'ਚ ਸਟਾਫ ਸਕੱਤਰ ਨਿਯੁਕਤ


ਵਾਸ਼ਿੰਗਟਨ, 23 ਅਕਤੂਬਰ (ਹਿ.ਸ.)। ਭਾਰਤੀ ਮੂਲ ਦੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵ੍ਹਾਈਟ ਹਾਉਸ ਵਿੱਚ ਸਟਾਫ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਨਿਊਜ਼ ਚੈਨਲ ਸੀਐਨਐਨ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਜੋ ਬਈਡਨ ਦੇ ਸੀਨੀਅਰ ਸਲਾਹਕਾਰ ਨੂੰ ਸ਼ੁੱਕਰਵਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਅਹੁਦੇ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਪਰਦੇ ਦੇ ਪਿੱਛੇ ਕੰਮ ਕਰਨਾ ਪੈਂਦਾ ਹੈ। ਵੈਸਟ ਵਿੰਗ ਵਿੱਚ ਇਸ ਵਿਅਕਤੀ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਅਹੁਦੇ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਬਹੁਤ ਤਾਕਤਵਰ ਮੰਨਿਆ ਜਾਂਦਾ ਹੈ।

ਨੀਰਾ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਰੌਨ ਕਲੇਨ ਨੂੰ ਰਿਪੋਰਟ ਕਰੇਗੀ। ਇਸ ਅਹੁਦੇ 'ਤੇ ਨਿਯੁਕਤੀ ਲਈ ਸੈਨੇਟ ਤੋਂ ਪੁਸ਼ਟੀ ਦੀ ਲੋੜ ਨਹੀਂ ਹੈ। ਵ੍ਹਾਈਟ ਹਾਉਸ ਦੇ ਅਧਿਕਾਰੀ ਨੇ ਕਿਹਾ ਕਿ ਸਟਾਫ ਸਕੱਤਰ ਦੀ ਭੂਮਿਕਾ ਵ੍ਹਾਈਟ ਹਾਉਸ ਦੇ ਦਿਮਾਗੀ ਪ੍ਰਣਾਲੀ ਦੀ ਤਰ੍ਹਾਂ ਕੰਮ ਕਰਦੀ ਹੈ।

ਨੀਰਾ ਟੰਡਨ ਕੋਲ ਨੀਤੀ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਦੋ ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ। ਘਰੇਲੂ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੀਤੀ ਦੇ ਖੇਤਰ ਵਿੱਚ ਉਨ੍ਹਾਂ ਦਾ ਤਜਰਬਾ ਇਸ ਅਹੁਦੇ ਲਈ ਲਾਭਦਾਇਕ ਹੋਵੇਗਾ।

ਜ਼ਿਕਰਯੋਗ ਹੈ ਕਿ ਨੀਰਾ ਨੇ ਬਿੱਲ ਕਲਿੰਟਨ ਦੇ ਸ਼ਾਸਨਕਾਲ ਦੌਰਾਨ ਘਰੇਲੂ ਨੀਤੀ ਦੇ ਐਸੋਸੀਏਟ ਡਾਇਰੈਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਨੀਰਾ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਉਨ੍ਹਾਂ ਕੋਲ ਯੇਲ ਲਾਅ ਸਕੂਲ ਤੋਂ ਕਾਨੂੰਨ ਦੀ ਡਿਗਰੀ ਵੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande