ਮੈਕਸਿਕੋ ਦੇ ਰਿਜ਼ੌਰਟ ਵਿਚ ਗੋਲੀਬਾਰੀ, ਭਾਰਤੀ ਔਰਤ ਦੀ ਹੋਈ ਮੌਤ
ਮੈਕਸਿਕੋ, 23 ਅਕਤੂਬਰ, (ਹਿ.ਸ) : ਮੈਕਸਿਕੋ ਦੇ ਕੈਰੀਬਿਅਨ ਤਟ ’ਤੇ ਸਥਿਤ ਤੁਲੁਮ ਰਿਜ਼ੌਰਟ ਵਿਚ ਹੋਈ ਗੋਲੀਬਾਰੀ ਵਿਚ ਭਾਰਤੀ
ਮੈਕਸਿਕੋ ਦੇ ਰਿਜ਼ੌਰਟ ਵਿਚ ਗੋਲੀਬਾਰੀ, ਭਾਰਤੀ ਔਰਤ ਦੀ ਹੋਈ ਮੌਤ


ਮੈਕਸਿਕੋ, 23 ਅਕਤੂਬਰ, (ਹਿ.ਸ) : ਮੈਕਸਿਕੋ ਦੇ ਕੈਰੀਬਿਅਨ ਤਟ ’ਤੇ ਸਥਿਤ ਤੁਲੁਮ ਰਿਜ਼ੌਰਟ ਵਿਚ ਹੋਈ ਗੋਲੀਬਾਰੀ ਵਿਚ ਭਾਰਤੀ ਮੂਲ ਦੀ ਮਹਿਲਾ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਔਰਤ ਦੀ ਪਛਾਣ ਅੰਜਲੀ ਰੇਆਨ ਨੇ ਰੂਪ ਵਿਚ ਕੀਤੀ ਗਈ ਹੈ ਜੋ ਕੈਲੀਫੋਰਨੀਆ ਦੇ ਸੈਨ ਜੋਸ ਵਿਰ ਰਹਿੰਦੀ ਸੀ। ਜਾਣਕਾਰੀ ਮੁਤਬਕ ਤੁਲੁਮ ਰਿਜ਼ੌਰਟ ਵਿਚ ਡਰੱਗ ਮਾਫੀਆ ਦੇ ਵਿਚ ਗੋਲੀਬਾਰੀ ਹੋਈ ਸੀ, ਜਿਸ ਵਿਚ ਦੋ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋਈ ਹੈ, ਇਸੇ ਵਿਚ ਅੰਜਲੀ ਵੀ ਸ਼ਾਮਲ ਹੈ।

ਮੂਲ ਤੌਰ ’ਤੇ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਅੰਜਲੀ ਕੈਲੀਫੋਰਨੀਆ ਵਿਚ ਰਹਿ ਰਹੀ ਸੀ, ਉਹ ਟਰੈਵਲ ਬਲਾਗਰ ਸੀ। ਅਜੰਲੀ ਦਾ ਇੰਸਟਾਗਰਾਮ ਪੇਜ ਵੀ ਹੈ। ਉਸ ਨੇ ਦੋ ਦਿਨ ਹੀ ਪਹਿਲਾਂ ਹੀ ਸਮੁੰਦਰ ਦੇ ਕਿਨਾਰੇ ਦੀ ਪੋਸਟ ਪਾਈ ਸੀ। ਇਸ ਗੋਲੀਬਾਰੀ ਵਿਚ ਇੱਕ ਜਰਮਨ ਮਹਿਲਾ ਜੈਨਿਫਰ ਦੀ ਵੀ ਮੌਤ ਹੋਈ ਹੈ। 3 ਹੋਰ ਵਿਦੇਸ਼ੀ ਵੀ ਜ਼ਖਮੀ ਹੋਏ ਹਨ। ਪੁਲਿਸ ਮੁਤਬਕ ਦੋ ਗੁਟਾਂ ਵਿਚ ਨਸ਼ੀਲੀ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਝਗੜਾ ਹੋਇਆ ਸੀ ਜੋ ਦੇਖਦੇ ਹੀ ਦੇਖਦੇ ਹਿੰਸਾ ਵਿਚ ਬਦਲ ਗਿਆ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande