ਬਲੋਚਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਨੌ ਅੱਤਵਾਦੀ ਢੇਰ
ਇਸਲਾਮਾਬਾਦ, 23 ਅਕਤੂਬਰ (ਹਿ.ਸ.)। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਛਾਪੇਮਾਰੀ ਦੌਰਾਨ ਇਸਲਾਮਿਕ ਸਟੇਟ (ਆਈ. ਐੱਸ.) ਅ
ਬਲੋਚਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਨੌ ਅੱਤਵਾਦੀ ਢੇਰ


ਇਸਲਾਮਾਬਾਦ, 23 ਅਕਤੂਬਰ (ਹਿ.ਸ.)। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਛਾਪੇਮਾਰੀ ਦੌਰਾਨ ਇਸਲਾਮਿਕ ਸਟੇਟ (ਆਈ. ਐੱਸ.) ਅੱਤਵਾਦੀ ਸੰਗਠਨ ਦੇ 9 ਅੱਤਵਾਦੀ ਮਾਰੇ ਗਏ। ਪੁਲਿਸ ਅਧਿਕਾਰੀ ਮਹਿਮੂਦ ਅਲੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਅਤੇ ਕਾਊਂਟਰ ਟੈਰੇਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਨੂੰ ਸੂਚਨਾ ਮਿਲੀ ਸੀ ਕਿ ਰੋਸ਼ੀ ਇਲਾਕੇ ਦੇ ਮਸਤਾਂਗ ਜ਼ਿਲੇ 'ਚ ਅੱਤਵਾਦੀ ਲੁਕੇ ਹੋਏ ਹਨ। ਇਸ ਕਾਰਵਾਈ 'ਚ ਅੱਤਵਾਦੀ ਮਾਰੇ ਗਏ।

ਸੀਟੀਡੀ ਦੀ ਘੇਰਾਬੰਦੀ ਤੋਂ ਬਾਅਦ ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਗੋਲੀਬਾਰੀ 'ਚ 9 ਅੱਤਵਾਦੀ ਮਾਰੇ ਗਏ। ਸੀਟੀਡੀ ਦੇ ਅਨੁਸਾਰ, ਮਾਰੇ ਗਏ ਅੱਤਵਾਦੀ ਬਲੋਚਿਸਤਾਨ ਵਿੱਚ ਹਾਲ ਹੀ ਵਿੱਚ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਸ ਆਪਰੇਸ਼ਨ ਦੌਰਾਨ ਹਥਿਆਰਾਂ, ਗੋਲਾ ਬਾਰੂਦ, ਹੈਂਡ ਗ੍ਰਨੇਡ ਅਤੇ ਰਾਈਫਲਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 rajesh pande