Custom Heading

ਸੜਕ ਹਾਦਸੇ ਦੌਰਾਨ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
ਲੁਧਿਆਣਾ, 24 ਨਵੰਬਰ (ਹਿ. ਸ.) ਪੁਲੀਸ ਚੌਕੀ ਕੋਟ ਅਧੀਨ ਆਉਂਦੇ ਜੀ. ਟੀ. ਰੋਡ ਦੈਹਿੜੂ ਵਿਖੇ ਬੀਤੀ ਰਾਤ ਵਾਪਰੇ ਭਿਆਨਕ ਸੜ
ਫ


ਲੁਧਿਆਣਾ, 24 ਨਵੰਬਰ (ਹਿ. ਸ.) ਪੁਲੀਸ ਚੌਕੀ ਕੋਟ ਅਧੀਨ ਆਉਂਦੇ ਜੀ. ਟੀ. ਰੋਡ ਦੈਹਿੜੂ ਵਿਖੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਬੱਚੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਸੁਸ਼ੀਲ ਕੁਮਾਰ (32) ਆਪਣੀ ਪਤਨੀ ਪੂਜਾ (30) ਤੇ ਧੀ ਪਰੀ ਉਰਫ ਗੁੰਨੂ (7) ਵਾਸੀ ਸਲਾਮ ਗੰਜ ਲੁਧਿਆਣਾ ਆਪਣੀ ਸਕੂਟਰੀ ਤੇ ਪਟਿਆਲਾ ਵਿਖੇ ਕਾਲੀ ਮੰਦਰ ਵਿਖੇ ਮੱਥਾ ਟੇਕ ਕੇ ਆਪਣੇ ਘਰ ਲੁਧਿਆਣਾ ਨੂੰ ਵਾਪਸ ਆ ਰਹੇ ਸਨ। ਜਦੋਂ ਉਹ ਖੰਨਾ ਟੱਪ ਕੇ ਬੀਜਾ ਨੇੜੇ ਦੈਹਿੜੂ ਚੌਕ ਪੁੱਜੇ ਤਾਂ ਹਨੇਰਾ ਹੋਣ ਕਾਰਨ ਉਨ੍ਹਾਂ ਦੀ ਸਕੂਟਰੀ ਜੀ. ਟੀ. ਰੋਡ ਤੇ ਅੱਗੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਦੇ ਥੱਲੇ ਜਾ ਵੜੀ, ਜਿਸ ਕਾਰਨ ਉਕਤ ਸੁਸ਼ੀਲ ਕੁਮਾਰ ਉਸਦੀ ਪਤਨੀ ਪੂਜਾ ਤੇ ਧੀ ਪਰੀ ਉਰਫ ਗੁੰਨੂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲੀਸ ਚੌਕੀ ਕੋਟ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਸੋਹੀ ਨੇ ਰਾਹਗੀਰਾਂ ਦੀ ਮਦਦ ਨਾਲ ਤਿੰਨੇ ਲਾਸ਼ਾਂ ਭਾਰੀ ਜੱਦੋ-ਜਹਿਦ ਤੋਂ ਬਾਅਦ ਟਰੱਕ ਥੱਲਿਓਂ ਬਾਹਰ ਕੱਢੀਆਂ। ਪੁਲੀਸ ਚੌਕੀ ਕੋਟ (ਖੰਨਾ) ਪੁਲੀਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਸੁਸ਼ੀਲ ਕੁਮਾਰ ਦੇ ਭਰਾ ਰਾਹੁਲ ਦੇ ਬਿਆਨਾਂ ’ਤੇ ਮੁਲਜ਼ਮ ਟਰੱਕ ਡਰਾਈਵਰ ਪਵਨ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਹਿੰਦੁਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande