Custom Heading

ਚੋਰੀ ਨੂੰ ਅੰਜਾਮ ਦੇਣ ਵਾਲਾ ਦੋ ਦਿਨਾ ਪੁਲਿਸ ਰਿਮਾਂਡ 'ਤੇ
ਜਲੰਧਰ, 24 ਨਵੰਬਰ (ਹਿ. ਸ.) ਫਿਲੌਰ ਥਾਣੇ ਖੇਤਰ 'ਚ 15 ਸਾਲ ਦੇ ਨਾਬਾਲਗ ਦੋਸਤ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ
ਚੋਰੀ ਨੂੰ ਅੰਜਾਮ ਦੇਣ ਵਾਲਾ ਦੋ ਦਿਨਾ ਪੁਲਿਸ ਰਿਮਾਂਡ 'ਤੇ


ਜਲੰਧਰ, 24 ਨਵੰਬਰ (ਹਿ. ਸ.)

ਫਿਲੌਰ ਥਾਣੇ ਖੇਤਰ 'ਚ 15 ਸਾਲ ਦੇ ਨਾਬਾਲਗ ਦੋਸਤ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਐੱਮਬੀਏ ਦੇ ਵਿਦਿਆਰਥੀ ਇਮਰਾਨ ਨੂੰ ਪੁਲਿਸ ਨੇ ਕੋਰਟ 'ਚ ਪੇਸ਼ ਕਰ ਕੇ ਉਸ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਚੋਰੀ ਦੇ ਮੁਲਜ਼ਮ ਤੋਂ ਪੁੱਛਗਿੱਛ ਕਰਨ 'ਚ ਰੁੱਝੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਤੋਂ ਪੁੱਛਗਿੱਛ 'ਚ ਹਾਲ ਦੇ ਦਿਨਾਂ 'ਚ ਇਲਾਕੇ 'ਚ ਹੋਈਆਂ ਚੋਰੀਆਂ ਦੀਆਂ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕਦਾ ਹੈ। ਉਥੇ ਮੁਲਜ਼ਮ ਨੇ ਨਾਬਾਲਗ ਸਾਥੀ ਨੂੰ ਪੁਲਿਸ ਨੇ ਜੁਬੇਨਾਈਲ ਹੋਮ ਭੇਜ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਨਿਵਾਸੀ ਭੰਡੇਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਤਾਲੇ ਲੱਗੇ ਘਰ 'ਚੋਂ ਦੋ ਲੱਖ ਦੀ ਨਕਦੀ ਤੇ ਗਹਿਣੇ ਚੋਰੀ ਹੋ ਗਏ ਸਨ। ਮਾਮਲੇ 'ਚ ਸੀਸੀਟੀਵੀ ਦੀ ਜਾਂਚ ਤੋਂ ਬਾਅਦ ਵਾਰਦਾਤ 'ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਇਮਰਾਨ ਤੇ ਉਸ ਦੇ ਨਾਬਾਲਗ ਸਾਥੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ।

ਹਿੰਦੂਸਥਾਨ ਸਮਾਚਾਰ/ਅਸ਼ਵਨੀ ਠਾਕੁਰ/ਨਰਿੰਦਰ ਜੱਗਾ

 rajesh pande