ਟੈਸਟ ਕ੍ਰਿਕਟ ਵਿੱਚ ਦੇਸ਼ ਲਈ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਅਸ਼ਵਿਨ
ਕਾਨਪੁਰ, 29 ਨਵੰਬਰ (ਹਿ.ਸ.)। ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸੋਮਵਾਰ ਨੂੰ ਹਰਭਜਨ ਸਿੰਘ ਨੂੰ ਪਛਾੜ ਕੇ ਟੈਸਟ ਕ੍ਰਿ
ਟੈਸਟ ਕ੍ਰਿਕਟ ਵਿੱਚ ਦੇਸ਼ ਲਈ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ 


ਕਾਨਪੁਰ, 29 ਨਵੰਬਰ (ਹਿ.ਸ.)। ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸੋਮਵਾਰ ਨੂੰ ਹਰਭਜਨ ਸਿੰਘ ਨੂੰ ਪਛਾੜ ਕੇ ਟੈਸਟ ਕ੍ਰਿਕਟ ਵਿੱਚ ਦੇਸ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ।

ਅਸ਼ਵਿਨ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੇ ਪੰਜਵੇਂ ਦਿਨ ਟਾਮ ਲੈਥਮ (52) ਦਾ ਵਿਕਟ ਲੈ ਕੇ ਇਹ ਉਪਲਬਧੀ ਹਾਸਲ ਕੀਤੀ।

ਅਸ਼ਵਿਨ ਨੇ ਐਤਵਾਰ ਨੂੰ ਟੈਸਟ ਦੇ ਚੌਥੇ ਦਿਨ ਵਿਲ ਯੰਗ ਨੂੰ ਆਊਟ ਕਰਕੇ ਹਰਭਜਨ ਦੇ 417 ਟੈਸਟ ਵਿਕਟਾਂ ਦੀ ਬਰਾਬਰੀ ਕਰ ਲਈ।

ਅਸ਼ਵਿਨ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ 30 ਵਾਰ ਪੰਜ ਵਿਕਟਾਂ ਲਈਆਂ ਹਨ।

ਮੌਜੂਦਾ ਟੈਸਟ ਦੀ ਪਹਿਲੀ ਪਾਰੀ 'ਚ ਅਸ਼ਵਿਨ ਨੇ ਤਿੰਨ ਜਦਕਿ ਅਕਸ਼ਰ ਪਟੇਲ ਨੇ ਪੰਜ ਵਿਕਟਾਂ ਲਈਆਂ।

ਕਾਨਪੁਰ ਟੈਸਟ ਦੇ ਪੰਜਵੇਂ ਦਿਨ ਖ਼ਬਰ ਲਿਖੇ ਜਾਣ ਤੱਕ ਨਿਊਜ਼ੀਲੈਂਡ ਨੇ ਤਿੰਨ ਵਿਕਟਾਂ 'ਤੇ 123 ਦੌੜਾਂ ਬਣਾ ਲਈਆਂ ਹਨ। ਕਪਤਾਨ ਕੇਨ ਵਿਲੀਅਮਸਨ 24 ਅਤੇ ਰੌਸ ਟੇਲਰ ਬਿਨਾਂ ਖਾਤਾ ਖੋਲ੍ਹੇ ਖੇਡ ਰਹੇ ਹਨ। ਨਿਊਜ਼ੀਲੈਂਡ ਨੂੰ ਜਿੱਤ ਲਈ 161 ਦੌੜਾਂ ਦੀ ਲੋੜ ਹੈ।

ਹਿੰਦੁਸਥਾਨ ਸਮਾਚਾਰ/ਸੁਨੀਲ/ਕੁਸੁਮ


 rajesh pande