ਕੇਐੱਮਵੀ ਵਿਦਿਆਰਥਣਾਂ ਨੇ ਸਿੱਖੇ ਆਤਮ ਰੱਖਿਆ ਦੇ ਗੁਰ
ਜਲੰਧਰ, 30 ਨਵੰਬਰ (ਹਿ. ਸ.) ਕੇਐੱਮਵੀ ਦੇ ਵਿਮਨ ਸਟੱਡੀਜ਼ ਸੈਂਟਰ ਰਹਿਨੁਮਾਈ 'ਚ ਸੈਂਸੀਟਾਈਜੇਸ਼ਨ ਪੋ੍ਗਰਾਮ ਤਹਿਤ ਸੈਲਫ ਡਿ
ਵਿਦਿਆਰਥਣਾਂ ਨੇ ਸਿੱਖੇ ਆਤਮ ਰੱਖਿਆ ਦੇ ਗੁਰ


ਜਲੰਧਰ, 30 ਨਵੰਬਰ (ਹਿ. ਸ.)

ਕੇਐੱਮਵੀ ਦੇ ਵਿਮਨ ਸਟੱਡੀਜ਼ ਸੈਂਟਰ ਰਹਿਨੁਮਾਈ 'ਚ ਸੈਂਸੀਟਾਈਜੇਸ਼ਨ ਪੋ੍ਗਰਾਮ ਤਹਿਤ ਸੈਲਫ ਡਿਫੈਂਸ ਟੈਕਨੀਕਸ ਵਿਸ਼ੇ 'ਤੇ ਦੋ-ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਰਮਾ ਸ਼ਰਮਾ, ਨੌਰਦਨ ਕਰਾਟੇ ਸਕੂਲ, ਕੈਨੇਡਾ, ਤੋਂ ਚੌਥੀ ਡਿਗਰੀ ਬਲੈਕ ਬੈਲਟ, ਮਸ਼ਹੂਰ ਪੇਸ਼ੇਵਰ ਅਤੇ ਸੰਜੇ ਕਰਾਟੇ ਸਕੂਲ ਵਿਚ ਬਤੋਰ ਪੋ੍ਗਰਾਮ ਡਾਇਰੈਕਟਰ ਵੀਹ ਸਾਲਾਂ ਦੇ ਤਜ਼ਰਬੇ ਨਾਲ ਇਸ ਵਰਕਸ਼ਾਪ ਵਿਚ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਵੈ-ਰੱਖਿਆ ਅਤੇ ਮਾਰਸ਼ਲ ਆਰਟ ਤਕਨੀਕਾਂ ਦੀ ਮਹੱਤਤਾ ਦੇ ਨਾਲ-ਨਾਲ ਵਿਸਥਾਰ ਢੰਗ ਨਾਲ ਸਿਖਲਾਈ ਮੁਹੱਈਆ ਕੀਤੀ। ਵਿਦਿਆਲਾ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਡਾਇਰੈਕਟਰ ਵਿਮਨ ਸਟੱਡੀਜ਼ ਸੈਂਟਰ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਵਿਦਿਆਰਥਣਾਂ ਨੂੰ ਅਜਿਹੇ ਮਹੱਤਵਪੂਰਨ ਪੋ੍ਗਰਾਮਾਂ 'ਚ ਸਰਗਰਮ ਹੋ ਕੇ ਹਿੱਸਾ ਲੈਣ ਲਈ ਪੇ੍ਰਿਤ ਕੀਤਾ।

ਹਿੰਦੂਸਥਾਨ ਸਮਾਚਾਰ/ਅਸ਼ਵਨੀ ਠਾਕੁਰ/ਨਰਿੰਦਰ ਜੱਗਾ


 rajesh pande