ਸਾਡੇ ਬਾਰੇ
ਸਾਡੇ ਬਾਰੇ
ਹਿੰਦੁਸਥਾਨ ਸਮਾਚਾਰ ਭਾਰਤ ਦੀ ਪਹਿਲੀ ਇੱਕੋ -ਇੱਕ ਬਹੁ-ਭਾਸ਼ਾਈ ਕੌਮੀ ਸਮਾਚਾਰ ਏਜੰਸੀ ਹੈ। ਇਸਦੀ ਸਥਾਪਨਾ 10 ਅਪ੍ਰੈਲ, 1948 ਨੂੰ ਸਹਿਕਾਰੀ ਸੁਸਾਇਟੀ ਵਜੋਂ ਹੋਈ ਸੀ। ਇਸ ਦਾ ਮੁੱਖ ਦਫਤਰ ਦਿੱਲੀ ਹੈ। ਦੇਸ਼ ਦੇ ਵੱਖ -ਵੱਖ ਸੂਬਿਆਂ ਵਿੱਚ ਇਸ ਦੇ 22 ਬਿਓਰੋ ਹਨ। ਇਸ ਵੇਲੇ 600 ਥਾਵਾਂ 'ਤੇ ਹਿੰਦੁਸਥਾਨ ਸਮਾਚਾਰ ਦੇ ਸੰਚਾਰ ਸੂਤਰ ਹਨ, ਜੋ 24 ਘੰਟੇ ਆਪਣੀ ਸੇਵਾ ਦੇ ਕਰ ਰਹੇ ਹਨ।
ਆਪਣੇ ਵੱਡੇ ਨੈਟਵਰਕ ਦੇ ਨਾਲ, ਹਿੰਦੁਸਥਾਨ ਸਮਾਚਾਰ ਦੇਸ਼ ਦੀ ਸਭ ਤੋਂ ਵੱਧ ਗ੍ਰਾਹਕਾਂ ਵਾਲੀਆਂ ਨਿਊਜ਼ ਏਜੰਸੀਆਂ ਚੋਂ ਸਿਖਰ 'ਤੇ ਹੈ। ਰੋਜਾਨਾ ਅਖ਼ਬਾਰਾਂ ਦੇ ਨਾਲ-ਨਾਲ ਹਫਤਾਵਾਰੀ ਰਸਾਲਿਆਂ, ਨਿਊਜ਼ ਪੋਰਟਲਾਂ, ਨਿਊਜ਼ ਚੈਨਲ ਸਾਡੇ ਗ੍ਰਾਹਕ ਹਨ। ਸਕੈਨ ਸੇਵਾ ਰਾਹੀਂ ਸੈਂਕੜੇ ਸੰਸਥਾਵਾਂ ਨੂੰ ਅਸੀਂ ਆਪਣੀ ਨਿਊਜ ਸਰਵਿਸ ਪ੍ਰਦਾਨ ਕਰ ਰਹੇ ਹਾਂ। ਸਾਡਾ ਹੁਨਰ ਵੱਖ -ਵੱਖ ਭਾਰਤੀ ਭਾਸ਼ਾਵਾਂ ਵਿੱਚ ਤੇਜ਼ੀ ਨਾਲ ਖ਼ਬਰਾਂ ਪਹੁੰਚਾਉਣਾ ਹੈ। ਹਿੰਦੀ ਅਤੇ ਉਰਦੂ ਦੇ ਨਾਲ- ਨਾਲ ਬਾਂਗਲਾ, ਅਸਮੀਆ, ਓਡੀਆ, ਮਰਾਠੀ, ਗੁਜਰਾਤੀ, ਕੰਨੜ, ਤੇਲਗੂ, ਪੰਜਾਬੀ, ਨੇਪਾਲੀ ਆਦਿ ਭਾਸ਼ਾਵਾਂ ਵਿੱਚ ਪ੍ਰਭਾਵਸ਼ਾਲੀ ਹੈ।ਦੇਸ਼ ਦੇ ਸਭ ਤੋਂ ਵੱਡੇ ਪ੍ਰਸਾਰਣ ਵਾਲੇ ਨਾਮਵਰ ਨਿਊਜ਼ ਚੈਨਲ 'ਡੀਡੀ ਨਿਊਜ਼' ਅਤੇ 'ਆਕਾਸ਼ਵਾਣੀ' ਨੂੰ ਛੇ ਭਾਸ਼ਾਵਾਂ ਵਿੱਚ ਅਸੀਂ ਆਪਣੀ ਸੇਵਾ ਪ੍ਰਦਾਨ ਕਰ ਰਹੇ ਹਾਂ। ਨੇਪਾਲੀ ਜ਼ੁਬਾਨ ਦੇ ਕਈ ਅਖ਼ਬਾਰ ਵੀ ਸਾਡੇ ਗ੍ਰਾਹਕ ਹਨ।
ਕਈ ਮੁਸ਼ਕੱਲਾਂ ਦੇ ਬਾਵਜੂਦ, ਮੀਡੀਆ ਜਗਤ ਵਿੱਚ ਅਸੀਂ ਮਜਬੂਤੀ ਨਾਲ ਡਟੇ ਰਹੇ ਹਾਂ ਅਤੇ ਨਿਸ਼ਚਤ ਤੌਰ ਤੇ ਅੱਗੇ ਵੀ ਅਜਿਹਾ ਕਰਦੇ ਰਹਾਂਗੇ। ਖ਼ਬਰਾਂ ਨੂੰ ਪੂਰੀ ਪ੍ਰਮਾਣਿਕਤਾ ਨਾਲ ਪੇਸ਼ ਕਰਨਾ ਸਾਡਾ ਧਰਮ ਰਿਹਾ ਹੈ। ਪਿਛਲੇ 73 ਸਾਲਾਂ ਤੋਂ, ਅਸੀਂ ਆਪਣੇ ਪੱਤਰਕਾਰੀ ਧਰਮ ਦੀ ਪਾਲਣਾ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਨਿਊਜ਼ ਏਜੰਸੀ ਦੀ ਦੁਨੀਆਂ ਵਿੱਚ ਸਾਡੀ ਭਰੋਸੇਯੋਗਤਾ ਦਾ ਲੋਹਾ ਮੰਨਿਆ ਜਾਂਦਾ ਹੈ।
ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਦੇ ਨਾਲ ਲੋਕਤੰਤਰ ਨੂੰ ਸੁਧਾਰਨ ਵਿੱਚ ਵੀ ਅਸੀਂ ਜਿੰਨਾ ਸੰਭਵ ਹੋ ਸਕੇ ਆਪਣੀ ਭੂਮਿਕਾ ਨਿਭਾਈ ਹੈ। ਐਮਰਜੈਂਸੀ ਦੇ ਦਿਨਾਂ ਵਿੱਚ ਲੋਕਤੰਤਰ ਦੀ ਰੱਖਿਆ ਲਈ ਹਿੰਦੁਸਤਾਨ ਸਮਾਚਾਰ ਵੱਲੋਂ ਨਿਭਾਈ ਗਈ ਭੂਮਿਕਾ ਸਾਡਾ ਸੁਨਹਿਰੀ ਇਤਿਹਾਸ ਹੈ। ਨਿਡਰ ਅਤੇ ਨਿਰਪੱਖ ਪੱਤਰਕਾਰੀ ਦੇ ਸਦਕੇ , ਹਿੰਦੁਸਥਾਨ ਸਮਾਚਾਰ ਸੱਤਾਧਾਰੀ ਸੰਸਥਾ ਦੇ ਗੁੱਸੇ ਦਾ ਸ਼ਿਕਾਰ ਵੀ ਬਣਦੀ ਰਹੀ ਹੈ। ਪਰ, ਸਾਡਾ ਟੀਚਾ ਰਿਹਾ ਹੈ - 'ਲੋਕਤੰਤਰ ਦਾ ਸੁਧਾਰ ਅਤੇ ਪੁਰਸਕਾਰ।'
ਸਾਡੀਆਂ ਹੋਰ ਸੇਵਾਵਾਂ-
ਹਿੰਦੁਸਥਾਨ ਸਮਾਚਾਰ ਲੇਖ, ਫੀਚਰ, ਫੋਟੋ ਸੇਵਾ ਵੀ ਪ੍ਰਦਾਨ ਕਰਦਾ ਹੈ। ਆਧੁਨਿਕ ਤਕਨੀਕ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਿਊਜ਼ ਸਕੈਨ ਦੀ ਸੇਵਾ ਵੀ ਪ੍ਰਦਾਨ ਕਰ ਰਹੇ ਹਾਂ। ਹਿੰਦੁਸਥਾਨ ਸਮਾਚਾਰ ਵੱਲੋਂ ਵਾਰਸ਼ਿਕੀ ਵੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਸਾਲ ਦੀ ਮਹੱਤਵਪੂਰਣ ਜਾਣਕਾਰੀ ਨੂੰ ਕਵਰ ਕਰਕੇ ਇਤਿਹਾਸਿਕ ਜਾਣਕਾਰੀ ਵਿਕਸਤ ਕਰਨ ਲਈ ਇਹ ਪ੍ਰਸਿੱਧ ਹੈ। 'ਯਥਾਵਤ' ਹਿੰਦੁਸਥਾਨ ਸਮਾਚਾਰ ਗਰੁੱਪ ਦਾ ਹਿੰਦੀ ਪੰਦਰਵਾੜਾ ਰਸਾਲਾ ਹੈ। ਇਸ ਰਸਾਲੇ ਨੇ ਪਾਠਕਾਂ ਵਿੱਚ ਆਪਣੀ ਸੁਤੰਤਰ ਅਤੇ ਮਜ਼ਬੂਤ ​​ਪਛਾਣ ਬਣਾਈ ਹੈ। ਇਸ ਦੇ ਨਾਲ-ਨਾਲ 'ਯੁਗਵਾਰਤਾ' (ਹਿੰਦੀ ਹਫਤਾਵਾਰੀ), ​​'ਨਵੋਤਥਾਨ' (ਹਿੰਦੀ ਅਤੇ ਬਾਂਗਲਾ ਮਹੀਨਾਵਾਰ) ਵੀ ਪ੍ਰਕਾਸ਼ਤ ਜਾਂਦੇ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਫਿਲਹਾਲ ਯਥਾਵਤ ਮੈਗਜ਼ੀਨ ਪ੍ਰਕਾਸ਼ਿਤ ਹੋ ਰਹੀ ਹੈ।
ਹਰ ਸਾਲ ਭਾਰਤੀ ਨਵੇਂ ਸਾਲ (ਚੈਤ੍ਰ ਪ੍ਰਤਿਪਦਾ) ਦੇ ਮੌਕੇ ਤੇ, ਹਿੰਦੁਸਥਾਨ ਸਮਾਚਾਰ ਵੱਲੋਂ ਦੈਨੰਦਿਨੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਜਿਸ ਵਿੱਚ ਭਾਰਤੀ ਤਾਰੀਖਾਂ ਦੇ ਨਾਲ ਨਾਲ ਅੰਗਰੇਜ਼ੀ ਤਾਰੀਖਾਂ ਵੀ ਹੁੰਦੀਆਂ ਹਨ। ਭਾਰਤੀ ਘਟਨਾਕ੍ਰਮ 'ਤੇ ਅਧਾਰਤ ਇਹ ਦੈਨੰਦਿਨੀ ਬਹੁਉਪਯੋਗੀ ਹੈ।
ਸਾਡੇ ਬਾਨੀ
ਪੱਛਮੀ ਪ੍ਰਭਾਵ ਦੇ ਵਿਚਕਾਰ ਭਾਰਤੀ ਚਿੰਤਨ ਦੀ ਉਪਜ ਭੂਮੀ ਤਿਆਰ ਕਰਨ ਵਿੱਚ ਸ਼ਾਮਲ ਰਹੇ ਚਿੰਤਕ (ਮਰਹੂਮ) ਸ਼ਿਵਰਾਮ ਸ਼ੰਕਰ ਆਪਟੇ ਨੇ ਹਿੰਦੁਸਥਾਨ ਸਮਾਚਾਰ ਨਿਊਜ਼ ਏਜੰਸੀ ਦੀ ਸਥਾਪਨਾ ਕੀਤੀ ਸੀ। ਦੇਵਨਾਗਰੀ ਲਿਪੀ ਵਿੱਚ 'ਟੈਲੀਪ੍ਰਿੰਟਰ' ਦੀ ਕਾਢ ਦਾ ਸਿਹਰਾ ਮਰਹੂਮ ਸ਼੍ਰੀ ਸ਼ਿਵਰਾਮ ਸ਼ੰਕਰ ਆਪਟੇ (ਦਾਦਾ ਸਾਹਬ ਆਪਟੇ) ਨੂੰ ਹੀ ਹੈ, ਜਦੋਂ ਕਿ ਭਾਰਤਵਾਸੀਆਂ ਨੂੰ ਭਾਵ-ਭੂਮੀ ਨਾਲ ਜੋੜਣ ਵਾਲੇ ਮਰਹੂਮ ਬਾਲੇਸ਼ਵਰ ਅਗਰਵਾਲ ਦੇ ਸਫਲ ਸੰਪਾਦਨ ਅਤੇ ਪ੍ਰਬੰਧਨ ਅਧੀਨ ਹਿੰਦੁਸਥਾਨ ਸਮਾਚਾਰ ਦੇਸ਼ ਦੀ ਸਭ ਤੋਂ ਪ੍ਰਮਾਣਿਕ ​​ਅਤੇ ਨਾਮਵਰ ਨਿਊਜ਼ ਏਜੰਸੀ ਵਜੋਂ ਸਥਾਪਤ ਹੋਈ।
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਿੰਦੁਸਤਾਨ ਸਮਾਚਾਰ ਆਪਣੀ ਹੋਂਦ ਲਈ ਸੰਘਰਸ਼ ਕਰ ਰਿਹਾ ਸੀ। ਉਦੋਂ ਰਾਸ਼ਟਰੀ ਕੰਮਾਂ ਲਈ ਸਮਰਪਿਤ (ਮਰਹੂਮ) ਸ਼੍ਰੀਕਾਂਤ ਜੋਸ਼ੀ ਨੇ ਹਿੰਦੁਸਥਾਨ ਸਮਾਚਾਰ ਨੂੰ ਨਵਾਂ ਜੀਵਨ ਦਿੱਤਾ। ਹਿੰਦੁਸਥਾਨ ਸਮਾਚਾਰ ਨਿਊਜ਼ ਏਜੰਸੀ ਦਾ ਮੂਲ ਮੰਤਰ ਹੈ -ਸਤਿਆ, ਸੰਵਾਦ, ਸੇਵਾ ਅਤੇ ਸਹਿਕਾਰ। ਇਸੇ ਮਾਰਗ 'ਤੇ ਸਮਾਚਾਰ ਏਜੰਸੀ ਅੱਗੇ ਵਧ ਰਹੀ ਹੈ।
 rajesh pande