ਜਾਪਾਨ ਵੱਲੋਂ ਜਨਮ ਦਰ ਨੂੰ ਵਧਾਉਣ ਲਈ ਡ੍ਰਾਫਟ ਨੀਤੀ ਦੀ ਰੂਪ ਰੇਖਾ ਦਾ ਐਲਾਨ
ਟੋਕੀਓ, 01 ਅਪ੍ਰੈਲ (ਹਿ.ਸ.)। ਜਾਪਾਨ ਨੇ ਦੇਸ਼ ਵਿੱਚ ਘਟਦੀ ਜਨਮ ਦਰ ਨਾਲ ਨਜਿੱਠਣ ਲਈ ਇਕ ਡਰਾਫਟ ਨੀਤੀ ਦੀ ਰੂਪ ਰੇਖਾ ਦਾ
14


ਟੋਕੀਓ, 01 ਅਪ੍ਰੈਲ (ਹਿ.ਸ.)। ਜਾਪਾਨ ਨੇ ਦੇਸ਼ ਵਿੱਚ ਘਟਦੀ ਜਨਮ ਦਰ ਨਾਲ ਨਜਿੱਠਣ ਲਈ ਇਕ ਡਰਾਫਟ ਨੀਤੀ ਦੀ ਰੂਪ ਰੇਖਾ ਦਾ ਐਲਾਨ ਕੀਤਾ ਹੈ। ਇਸ ਵਿੱਚ ਚਾਈਲਡ ਕੇਅਰ ਭੱਤੇ ਨੂੰ ਵਧਾਉਣ ਦੇ ਨਾਲ-ਨਾਲ ਅਨੇਕ ਬੱਚਿਆਂ ਵਾਲੇ ਪਰਿਵਾਰਾਂ ਲਈ ਲਾਭ ਪ੍ਰਦਾਨ ਕਰਨਾ ਸ਼ਾਮਲ ਹੈ। ਬਾਲ ਨੀਤੀ ਵਿਭਾਗ ਦੇ ਇੰਚਾਰਜ ਮੰਤਰੀ ਮਾਸਾਨੋਬੂ ਓਗੂਰਾ ਨੇ ਕਿਹਾ ਹੈ ਕਿ ਇਸ ਡਰਾਫਟ ਨੀਤੀ ਵਿੱਚ ਕਾਲਜ ਸਿੱਖਿਆ ਸਕਾਲਰਸ਼ਿਪ ਦਾ ਵਿਸਤਾਰ ਕੀਤਾ ਗਿਆ ਹੈ, ਤਾਂ ਜੋ ਇਕੱਲੇ ਮਾਤਾ-ਪਿਤਾ ਜਨਮ ਦਰ ਨੂੰ ਵਧਾਉਣ ਵਿਚ ਸਹਿਯੋਗ ਕਰ ਸਕਣ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਬੱਚਿਆਂ ਦੇ ਪਾਲਣ-ਪੋਸ਼ਣ ਦੀ ਵਿੱਤੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਾਪਿਆਂ ਦੀ ਮਦਦ ਕਰੇਗੀ। ਉਚੇਰੀ ਸਿੱਖਿਆ ਲਈ ਵਜ਼ੀਫ਼ਾ ਦਿੱਤਾ ਜਾਵੇਗਾ। ਜਿਨ੍ਹਾਂ ਦੇ ਕਈ ਸਾਰੇ ਬੱਚੇ ਹਨ, ਉਨ੍ਹਾਂ ਨੂੰ ਵਿਦਿਆਰਥੀ ਲੋਨ ਉਪਲੱਬਧ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਇਸ ਡਰਾਫਟ ਨੀਤੀ ਨੂੰ ਬੇਮਿਸਾਲ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚਾਈਲਡ ਕੇਅਰ ਦਾ ਬਜਟ ਦੁੱਗਣਾ ਕਰ ਦਿੱਤਾ ਜਾਵੇਗਾ।

ਸਿਹਤ ਮੰਤਰਾਲੇ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਜਾਪਾਨ ਦੀ ਜਨਮ ਦਰ ਵਿੱਚ 5.1 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਹ 1899 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਜਾਪਾਨ ਦੀ ਮੌਜੂਦਾ ਆਬਾਦੀ ਵਿੱਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 29 ਫੀਸਦੀ ਹੈ, ਜਦੋਂ ਕਿ ਜ਼ੀਰੋ ਤੋਂ 14 ਸਾਲ ਦੇ ਬੱਚਿਆਂ ਦੀ ਗਿਣਤੀ ਸਿਰਫ਼ 11.6 ਫੀਸਦੀ ਹੈ। ਇਸ ਡਰਾਫਟ ਨੀਤੀ ਨੂੰ ਜੂਨ ਵਿੱਚ ਨਵੀਂ ਆਰਥਿਕ ਅਤੇ ਵਿੱਤੀ ਨੀਤੀ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸ਼ਿਦਾ ਨੇ 23 ਜਨਵਰੀ ਨੂੰ ਸੰਸਦ 'ਚ ਆਪਣੇ ਭਾਸ਼ਣ 'ਚ ਦੇਸ਼ ਦੀ ਜਨਤਾ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande