ਰਾਜਗੜ੍ਹ : ਦਲਿਤ ਨਾਬਾਲਿਗ ਨਾਲ ਜ਼ਬਰ ਜਨਾਹ, ਮਾਮਲਾ ਦਰਜ
ਰਾਜਗੜ੍ਹ, 01 ਅਪ੍ਰੈਲ (ਹਿ. ਸ.)। ਖਿਲਚੀਪੁਰ ਥਾਣਾ ਖੇਤਰ ਦੇ ਪਿੰਡ ਗਾਦਿਆਚਾਰਨ 'ਚ ਰਹਿਣ ਵਾਲੀ 15 ਸਾਲਾ ਦਲਿਤ ਲੜਕੀ ਨੇ
38


ਰਾਜਗੜ੍ਹ, 01 ਅਪ੍ਰੈਲ (ਹਿ. ਸ.)। ਖਿਲਚੀਪੁਰ ਥਾਣਾ ਖੇਤਰ ਦੇ ਪਿੰਡ ਗਾਦਿਆਚਾਰਨ 'ਚ ਰਹਿਣ ਵਾਲੀ 15 ਸਾਲਾ ਦਲਿਤ ਲੜਕੀ ਨੇ ਪਿੰਡ ਚਾਂਦਪੁਰਾ ਦੇ ਇਕ ਨੌਜਵਾਨ 'ਤੇ ਉਸ ਨੂੰ ਵਰਗਲਾ ਕੇ ਲੈ ਕੇ ਜਾਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਗਲਤ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਫਰਾਰ ਦੋਸ਼ੀਆਂ ਖਿਲਾਫ ਪੋਕਸੋ, ਐੱਸ.ਸੀ.ਐੱਸ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਐਸ.ਆਈ. ਐਲ.ਐਸ. ਭਾਟੀ ਅਨੁਸਾਰ ਪਿੰਡ ਗਾਦਿਆਚਾਰਨ ਦੀ ਰਹਿਣ ਵਾਲੀ 15 ਸਾਲਾ ਦਲਿਤ ਲੜਕੀ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਸ਼ੌਚ ਲਈ ਗਈ ਸੀ ਤਾਂ ਸੁਰੇਸ਼ ਪੁੱਤਰ ਨੰਦਰਾਮ ਗੁਰਜਰ ਆਇਆ, ਜੋ ਉਸ ਨੂੰ ਬਹਾਨੇ ਨਾਲ ਪਿੰਡ ਚਾਂਦਪੁਰਾ ਦੇ ਸੁੱਕਾ ਤਾਲਾਬ ਵੱਲ ਲੈ ਗਿਆ, ਜਿੱਥੇ ਉਸਨੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਗਲਤ ਕੰਮ ਕੀਤਾ। ਪੁਲਿਸ ਨੇ ਫਰਾਰ ਮੁਲਜ਼ਮ ਖ਼ਿਲਾਫ਼ ਧਾਰਾ 376, 376 (2), 506, 366 ਏ, 3/4 ਪੋਕਸੋ, ਐਸ. ਸੀ. ਐਸ. ਟੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande