ਅਰੋੜਾ ਮਹਾਂਸਭਾ ਵੱਲੋਂ ਅੱਜ ਸ਼ਾਮ ਨੂੰ ਕਰਵਾਇਆ ਜਾਵੇਗਾ ਪਰਿਵਾਰ ਮਿਲਣ ਸਮਾਰੋਹ
ਕੋਟਕਪੂਰਾ, 02 ਅਪ੍ਰੈਲ (ਹਿ. ਸ.)। ਅਰੋੜਾ ਮਹਾਂਸਭਾ ਕੋਟਕਪੂਰਾ ਵੱਲੋਂ ਪਰਿਵਾਰ ਮਿਲਣ ਸਮਾਰੋਹ ਪ੍ਰਧਾਨ ਹਰੀਸ਼ ਸੇਤੀਆ ਦੀ ਅ
ਅਰੋੜਾ ਮਹਾਂਸਭਾ ਵੱਲੋਂ ਅੱਜ ਸ਼ਾਮ ਨੂੰ ਕਰਵਾਇਆ ਜਾਵੇਗਾ ਪਰਿਵਾਰ ਮਿਲਣ ਸਮਾਰੋਹ


ਕੋਟਕਪੂਰਾ, 02 ਅਪ੍ਰੈਲ (ਹਿ. ਸ.)। ਅਰੋੜਾ ਮਹਾਂਸਭਾ ਕੋਟਕਪੂਰਾ ਵੱਲੋਂ ਪਰਿਵਾਰ ਮਿਲਣ ਸਮਾਰੋਹ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਮਹਾਂਲਕਸ਼ਮੀ ਪੈਲੇਸ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਜਨਰਲ ਸੈਕਟਰੀ ਵਿਪਨ ਕੁਮਾਰ ਬਿੱਟੂ ਅਤੇ ਕੈਸ਼ੀਅਰ ਸੁਰਿੰਦਰ ਸਚਦੇਵਾ ਤੋਂ ਇਲਾਵਾ ਪ੍ਰੋਜੈਕਟ ਇੰਚਾਰਜ ਜਤਿੰਦਰ ਚਾਵਲਾ ਤੇ ਬਲਦੇਵ ਕਟਾਰੀਆ ਨੇ ਦੱਸਿਆ ਕਿ ਅਰੋੜਾ ਮਹਾਂਸਭਾ, ਅਰੋੜਾ ਮਹਾਂਸਭਾ ਯੂਥ ਵਿੰਗ ਅਤੇ ਅਰੋੜਾ ਮਹਾਂਸਭਾ ਲੇਡੀਜ਼ ਵਿੰਗ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਇਹ ਪਰਿਵਾਰ ਮਿਲਣ ਸਮਾਰੋਹ ਅੱਜ 02 ਅਪ੍ਰੈਲ ਨੂੰ ਸ਼ਾਮ 07 ਵਜੇ ਸ਼ੁਰੂ ਹੋਵੇਗਾ ਅਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਰੋੜਬੰਸ ਦੇ ਬਾਨੀ ਸ਼੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਅੱਗੇ ਜਯੋਤੀ ਪ੍ਰਜਵਲਿਤ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਪ੍ਰਸ਼ਨ-ਉੱਤਰ ਮੁਕਾਬਲੇ, ਖੇਡਾਂ ਅਤੇ ਹੋਰ ਵੱਖ-ਵੱਖ ਗਤੀਵਿਧੀਆਂ ਤੋਂ ਇਲਾਵਾ ਤਨੇਜਾ ਮਿਊਜੀਕਲ ਗਰੁੱਪ ਫਾਜਿਲਕਾ ਵੱਲੋਂ ਮਨਜਿੰਦਰ ਤਨੇਜਾ ਦੀ ਅਗਵਾਈ ਹੇਠ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਪਹਿਲੀ ਵਾਰ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਮੈਂਬਰ ਪਰਿਵਾਰਾਂ ਵੱਲੋਂ ਹੀ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande