ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਐਨਪੀਐਸ ਮੁਲਾਜ਼ਮਾਂ ਦਾ ਕਾਲਾ ਹਫ਼ਤਾ ਸ਼ੁਰੂ
ਤਲਵਾੜਾ, 02 ਅਪ੍ਰੈਲ (ਹਿ. ਸ.)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਸੱਦੇ ’ਤੇ ਐਨਪੀਐਸ ਮੁਲਾਜ਼ਮਾਂ ਨੇ ਵੱਲ
ਮੁਲਾਜ਼ਮਾਂ


ਤਲਵਾੜਾ, 02 ਅਪ੍ਰੈਲ (ਹਿ. ਸ.)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਸੱਦੇ ’ਤੇ ਐਨਪੀਐਸ ਮੁਲਾਜ਼ਮਾਂ ਨੇ ਵੱਲੋਂ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਕਾਲੇ ਹਫ਼ਤੇ ਵਜੋਂ ਕੀਤੀ ਗਈ। ਜਿਸ ਤਹਿਤ ਪੰਜਾਬ ਭਰ ’ਚ ਐਨਪੀਐਸ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਡਿਊਟੀ ਦਿੱਤੀ, ਉੱਥੇ ਹੀ ਐਨਪੀਐਸ ਐਕਟ ਦੀਆਂ ਕਾਪੀਆਂ ਫੂਕ ਰੋਸ ਜ਼ਾਹਿਰ ਕੀਤਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲੰਘੇ ਸਾਲ ਅਕਤੂਬਰ ਮਹੀਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ, ਜਿਸ ਸਬੰਧੀ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪਰ ਜਦੋਂ ਪੰਜ ਮਹੀਨੇ ਬੀਤ ਜਾਣ ਬਾਅਦ ਵੀ ਜ਼ਮੀਨੀ ਪੱਧਰ ’ਤੇ ਇਹ ਯੋਜਨਾ ਲਾਗੂ ਨਹੀਂ ਹੋਈ।

ਸੰਘਰਸ਼ ਕਮੇਟੀ ਨੇ ਫਰਵਰੀ ਮਹੀਨੇ ਦੀ 26 ਤਾਰੀਕ ਨੂੰ ਸੰਗਰੂਰ ’ਚ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪਹਿਲਾਂ 16 ਮਾਰਚ ਨੂੰ ਮੀਟਿੰਗ ਦਾਾ ਸੱਦਾ ਦਿੱਤਾ ਸੀ, ਜਿਸਨੂੰ ਬਾਅਦ ਵਿਚ ਬਾਰ ਬਾਰ ਬਦਲਦਿਆਂ 29 ਮਾਰਚ ਅਤੇ ਹੁਣ 6 ਤਾਰੀਕ ਕਰ ਦਿੱਤਾ ਹੈ। ਨਾ ਹੀ ਅਪ੍ਰੈਲ ਮਹੀਨੇ ਤੋਂ ਮੁਲਾਜ਼ਮਾਂ ਦੀ ਐਨਪੀਐਸ ਕਟੌਤੀ ਬੰਦ ਕਰਕੇ ਜੀਪੀਐਫ਼ ਕਟੌਤੀ ਸ਼ੁਰੂ ਹੋਈ ਹੈ। ਸਰਕਾਰ ਦੀ ਵਾਅਦਾ ਖਿਲਾਫੀ ਨੇ ਪੰਜਾਬ ਦੇ ਕਰੀਬ ਪੌਣੇ ਦੋ ਲੱਖ ਮੁਲਾਜ਼ਮਾਂ ’ਚ ਜ਼ਬਰਦਸਤ ਪੈਦਾ ਕਰ ਦਿੱਤਾ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੀ ਸੂਬਾ ਕਮੇਟੀ ਨੇ ਰਾਜ ਸਰਕਾਰ ਖਿਲਾਫ਼ ਪੜਾਅਵਾਰ ਸੰਘਰਸ਼ ਵਿੱਢਣ ਦਾ ਫੈਸਲਾ ਕਰਦਿਆਂ ਪਹਿਲੀ ਤੋਂ 7 ਤਾਰੀਕ ਨੂੰ ਕਾਲੇ ਹਫ਼ਤੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਅੱਜ ਪਹਿਲੇ ਦਿਨ ਪੰਜਾਬ ਭਰ ’ਚ ਐਨਪੀਐਸ ਮੁਲਾਜ਼ਮਾਂ ਵੱਲੋਂ ਐਕਸ਼ਨ ਵਿਚ ਕੀਤੀ ਭਰਵੀਂ ਸ਼ਮੂਲੀਅਤ ਨੂੰ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਸਫ਼ਲ ਦੱਸਿਆ ਹੈ। ਜੇਕਰ ਰਾਜ ਸਰਕਾਰ 6 ਤਾਰੀਕ ਦੀ ਤੈਅ ਮੀਟਿੰਗ ਨੂੰ ਟਾਲਣ ਦੀ ਕੋਸ਼ਿਸ਼ ਕਰਦੀ ਹੈ ਜਾਂ ਕੋਈ ਸਾਰਥਕ ਨਤੀਜੇ ਨਹੀਂ ਨਿਕਲਦੇ ਤਾਂ 22 ਤਾਰੀਕ ਨੂੰ ਜਲੰਧਰ ’ਚ ਰੋਹ ਭਰਪੂਰ ਝੰਡਾ ਮਾਰਚ ਕੀਤਾ ਜਾਵੇਗਾ। ਲੋਕ ਕਚਹਿਰੀ ਵਿਚ ਸਰਕਾਰ ਦੀ ਪੋਲ ਖੌਲ੍ਹੀ ਜਾਵੇਗੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande