ਘਰੇਲੂ ਸ਼ੇਅਰ ਬਾਜ਼ਾਰ 'ਚ ਮਾਮੂਲੀ ਤੇਜ਼ੀ ਜਾਰੀ
ਨਵੀਂ ਦਿੱਲੀ, 02 ਜੂਨ (ਹਿ. ਸ.)। ਗਲੋਬਲ ਬਾਜ਼ਾਰ ਤੋਂ ਸਕਾਰਾਤਮਕ ਸੰਕੇਤ ਮਿਲਣ ਤੋਂ ਬਾਅਦ ਅੱਜ ਘਰੇੇਲੂ ਸ਼ੇਅਰ ਬਾਜ਼ਾਰ ’ਚ
015


ਨਵੀਂ ਦਿੱਲੀ, 02 ਜੂਨ (ਹਿ. ਸ.)। ਗਲੋਬਲ ਬਾਜ਼ਾਰ ਤੋਂ ਸਕਾਰਾਤਮਕ ਸੰਕੇਤ ਮਿਲਣ ਤੋਂ ਬਾਅਦ ਅੱਜ ਘਰੇੇਲੂ ਸ਼ੇਅਰ ਬਾਜ਼ਾਰ ’ਚ ਮਾਮੂਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ, ਪਰ ਬਾਜ਼ਾਰ ਖੁੱਲ੍ਹਣ ਦੇ ਕੁਝ ਮਿੰਟਾਂ ਬਾਅਦ ਹੀ ਵਿਕਰੀ ਦਾ ਦਬਾਅ ਬਣਿਆ ਰਿਹਾ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਡਿੱਗਦੇ ਰਹੇ। 11:40 ਵਜੇ ਤੱਕ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 0.17 ਫੀਸਦੀ ਅਤੇ ਨਿਫਟੀ 0.20 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਹੀਰੋ ਮੋਟੋਕਾਰਪ, ਹਿੰਡਾਲਕੋ ਇੰਡਸਟਰੀਜ਼, ਟਾਟਾ ਸਟੀਲ, ਅਡਾਨੀ ਐਂਟਰਪ੍ਰਾਈਜਿਜ਼ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰ 2.05 ਤੋਂ 0.94 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ, ਇੰਫੋਸਿਸ, ਐਚਡੀਐਫਸੀ ਲਾਈਫ, ਆਈਸ਼ਰ ਮੋਟਰਜ਼, ਇੰਡਸਇੰਡ ਬੈਂਕ ਅਤੇ ਸਿਪਲਾ ਦੇ ਸ਼ੇਅਰ 1.29 ਤੋਂ 0.77 ਫੀਸਦੀ ਤੱਕ ਦੇ ਘਾਟੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਦੌਰਾਨ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ’ਚੋਂ 18 ਸ਼ੇਅਰ ਹਰੇ ਨਿਸ਼ਾਨ ’ਤੇ ਅਤੇ 12 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦੇ ਦੇਖੇ ਗ, ਜਦੋਂ ਕਿ ਨਿਫਟੀ ’ਚ ਸ਼ਾਮਲ 50 ਸ਼ੇਅਰਾਂ ਵਿੱਚੋਂ 32 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 18 ਸ਼ੇਅਰ ਲਾਲ ਨਿਸ਼ਾਨ ’ਚ ਕਾਰੋਬਾਰ ਕਰਦੇ ਦੇਖੇ ਗਏ।

ਅੱਜ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 173.43 ਅੰਕ ਚੜ੍ਹ ਕੇ 62,601.97 ਅੰਕ ’ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਹੀ ਬਾਜ਼ਾਰ ’ਚ ਵਿਕਰੀ ਦਾ ਦਬਾਅ ਰਿਹਾ, ਜਿਸ ਕਾਰਨ ਸੂਚਕਾਂਕ ਲਗਾਤਾਰ ਡਿੱਗਦਾ ਰਿਹਾ। ਬਾਜ਼ਾਰ ’ਚ ਲਗਾਤਾਰ ਖਰੀਦੋ-ਫਰੋਖਤ ਵਿਚਾਲੇ ਕਾਰੋਬਾਰ ’ਚ 11:35 ਵਜੇ ਤੱਕ ਸੈਂਸੈਕਸ 104.84 ਅੰਕਾਂ ਦੀ ਮਜ਼ਬੂਤੀ ਨਾਲ 62,533.38 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

ਸੈਂਸੈਕਸ ਦੀ ਤਰ੍ਹਾਂ ਅੱਜ ਐਨ. ਐਸ. ਈ. ਨਿਫਟੀ ਨੇ ਵੀ 63.10 ਅੰਕਾਂ ਦੇ ਵਾਧੇ ਨਾਲ 18,550.85 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਕਾਰੋਬਾਰ ’ਚ ਬਾਜ਼ਾਰ ਅੰਦਰ ਵਿਕਰੀ ਦੇ ਦਬਾਅ ਦੇ ਕਾਰਨ ਸੂਚਕਾਂਕ ਨੇ ਵੀ ਗਿਰਾਵਟ ਦਰਜ ਕੀਤੀ। ਬਾਜ਼ਾਰ ’ਚ ਲਗਾਤਾਰ ਖਰੀਦ-ਵੇਚ ਵਿਚਾਲੇ 11:40 ਵਜੇ ਤੱਕ ਨਿਫਟੀ 36.35 ਅੰਕਾਂ ਦੀ ਮਜ਼ਬੂਤੀ ਨਾਲ 18,524.10 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 193.70 ਅੰਕ ਭਾਵ 0.31 ਫੀਸਦੀ ਗਿਰਾਵਟ ਨਾਲ 62,428.54 ਅੰਕਾਂ ਦੇ ਪੱਧਰ ’ਤੇ ਅਤੇ ਨਿਫਟੀ 46.65 ਅੰਕ ਭਾਵ 0.25 ਫੀਸਦੀ ਦੀ ਗਿਰਾਵਟ ਨਾਲ 18,487.75 ਅੰਕ ਦੇ ਪੱਧਰ ’ਤੇ ਬੰਦ ਹੋਇਆ ਸੀ

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande