ਲਿਟਨ ਦਾਸ ਅਫਗਾਨਿਸਤਾਨ ਖਿਲਾਫ ਆਗਾਮੀ ਇਕਲੌਤੇ ਟੈਸਟ 'ਚ ਬੰਗਲਾਦੇਸ਼ ਦੀ ਕਰਨਗੇ ਅਗਵਾਈ
ਢਾਕਾ, 05 ਜੂਨ (ਹਿ. ਸ.)। ਲਿਟਨ ਦਾਸ ਅਫਗਾਨਿਸਤਾਨ ਖਿਲਾਫ ਆਗਾਮੀ ਇਕਲੌਤੇ ਟੈਸਟ ਮੈਚ ’ਚ ਬੰਗਲਾਦੇਸ਼ ਕ੍ਰਿਕਟ ਟੀਮ ਦੀ ਅਗ
ਲਿਟਨ ਦਾਸ ਅਫਗਾਨਿਸਤਾਨ ਖਿਲਾਫ ਆਗਾਮੀ ਇਕਲੌਤੇ ਟੈਸਟ 'ਚ ਬੰਗਲਾਦੇਸ਼ ਦੀ ਕਰਨਗੇ ਅਗਵਾਈ


ਢਾਕਾ, 05 ਜੂਨ (ਹਿ. ਸ.)। ਲਿਟਨ ਦਾਸ ਅਫਗਾਨਿਸਤਾਨ ਖਿਲਾਫ ਆਗਾਮੀ ਇਕਲੌਤੇ ਟੈਸਟ ਮੈਚ ’ਚ ਬੰਗਲਾਦੇਸ਼ ਕ੍ਰਿਕਟ ਟੀਮ ਦੀ ਅਗਵਾਈ ਕਰਨਗੇ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਐਤਵਾਰ ਨੂੰ 15 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਜਿਸ ਵਿੱਚ ਦੋ ਅਨਕੈਪਡ ਖਿਡਾਰੀ ਸ਼ਹਾਦਤ ਹੁਸੈਨ ਅਤੇ ਮੁਸ਼ਫੀਕ ਹਸਨ ਸ਼ਾਮਲ ਹਨ।

ਲਿਟਨ ਦੇਸ਼ ਦੇ 12ਵੇਂ ਟੈਸਟ ਕਪਤਾਨ ਬਣ ਜਾਣਗੇ। ਲਿਟਨ ਸ਼ਾਕਿਬ ਅਲ ਹਸਨ ਦੀ ਜਗ੍ਹਾ ਲੈਣਗੇ, ਜੋ ਆਇਰਲੈਂਡ ਦੌਰੇ ਦੌਰਾਨ ਉਂਗਲੀ ਦੀ ਸੱਟ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ। ਟੀਮ ਦੀ ਘੋਸ਼ਣਾ ਤੋਂ ਬਾਅਦ ਕ੍ਰਿਕਬਜ਼ ਨਾਲ ਗੱਲ ਕਰਦੇ ਹੋਏ, ਬੀਸੀਬੀ ਦੇ ਮੁੱਖ ਚੋਣਕਾਰ ਮਿਨਹਾਜੁਲ ਆਬੇਦੀਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਲਿਟਨ ਕੋਲ ਟੈਸਟ ਟੀਮ ਦੀ ਅਗਵਾਈ ਕਰਨ ਲਈ ਸਾਰੀਆਂ ਯੋਗਤਾਵਾਂ ਹਨ ਅਤੇ ਇਹ ਉਨ੍ਹਾਂ ਲਈ ਬਹੁਤ ਵੱਡਾ ਸਨਮਾਨ ਹੈ। ਇਹ ਸਾਡੇ ਲਈ ਉਨ੍ਹਾਂ ਨੂੰ ਟੈਸਟ ਕਪਤਾਨ ਵਜੋਂ ਦੇਖਣ ਦਾ ਮੌਕਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਅੱਗੇ ਵਧ ਕੇ ਅਗਵਾਈ ਕਰਨਗੇ।

ਮਿਨਹਾਜੁਲ ਨੇ ਕਿਹਾ ਕਿ ਚਟੋਗਰਾਮ ਡਿਵੀਜ਼ਨ ਦੇ ਬੱਲੇਬਾਜ਼ ਸ਼ਹਾਦਤ ਹੁਸੈਨ ਦੀਪੂ ਅਤੇ ਰੰਗਪੁਰ ਡਿਵੀਜ਼ਨ ਦੇ ਤੇਜ਼ ਗੇਂਦਬਾਜ਼ ਮੁਸ਼ਫੀਕ ਹਸਨ ਹਮੇਸ਼ਾ ਉਨ੍ਹਾਂ ਦੇ ਰਾਡਾਰ ’ਤੇ ਰਹਿੰਦੇ ਹਨ। ਸ਼ਹਾਦਤ 21 ਦੇ ਇੱਕ ਸੱਜੇ ਹੱਥ ਦੇ ਮੱਧ-ਕ੍ਰਮ ਦੇ ਬੱਲੇਬਾਜ਼ ਹਨ ਜਿਨ੍ਹਾਂ ਨੇ 2021 ਵਿੱਚ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 20 ਪਹਿਲੇ ਦਰਜੇ ਦੇ ਮੈਚਾਂ ਵਿੱਚ ਦੋ ਸੈਂਕੜੇ ਅਤੇ 10 ਅਰਧ ਸੈਂਕੜਿਆਂ ਦੀ ਮਦਦ ਨਾਲ 1265 ਦੌੜਾਂ ਬਣਾਈਆਂ ਹਨ। ਮੁਸ਼ਫੀਕ ਨੇ 2022 ਦੇ ਪਹਿਲੇ ਦਰਜੇ ਦੇ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। 20 ਸਾਲਾ ਇਸ ਤੇਜ਼ ਗੇਂਦਬਾਜ਼ ਨੇ 13 ਮੈਚਾਂ ’ਚ ਤਿੰਨ ਵਾਰ ਪੰਜ ਵਿਕਟਾਂ ਝਟਕ ਕੇ 49 ਵਿਕਟਾਂ ਹਾਸਲ ਕੀਤੀਆਂ ਹਨ। ਦੋਵੇਂ ਵੈਸਟਇੰਡੀਜ਼ ਏ ਦੇ ਖਿਲਾਫ ਹਾਲ ਹੀ ਵਿੱਚ ਸਮਾਪਤ ਹੋਈ ਅਣਅਧਿਕਾਰਤ ਟੈਸਟ ਲੜੀ ਵਿੱਚ ਬੰਗਲਾਦੇਸ਼ ਏ ਟੀਮ ਦਾ ਹਿੱਸਾ ਸਨ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਅਫਗਾਨਿਸਤਾਨ ਖਿਲਾਫ ਇਕਲੌਤਾ ਟੈਸਟ 14 ਜੂਨ ਤੋਂ ਸ਼ੁਰੂ ਹੋਵੇਗਾ। ਬੰਗਲਾਦੇਸ਼ ਟੀਮ ’ਚ ਲਿਟਨ ਦਾਸ (ਕਪਤਾਨ), ਤਮੀਮ ਇਕਬਾਲ, ਜ਼ਾਕਿਰ ਹਸਨ, ਨਜਮੁਲ ਹੁਸੈਨ ਸ਼ਾਂਤੋ, ਮੋਮਿਨੁਲ ਹੱਕ ਸ਼ੋਰਾਬ, ਮੁਸ਼ਫਿਕਰ ਰਹੀਮ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਸਈਅਦ ਖਾਲਿਦ ਅਹਿਮਦ, ਇਬਾਦਤ ਹੁਸੈਨ ਚੌਧਰੀ, ਤਸਕੀਨ ਅਹਿਮਦ, ਸ਼ੌਰਫੁਲ ਇਸਲਾਮ, ਮਹਿਮੂਦੁਲ ਹਸਨ, ਸ਼ਹਾਦਤ ਹੁਸੈਨ ਦੀਪੂ , ਮੁਸ਼ਫੀਕ ਹਸਨ ਸ਼ਾਮਲ ਹਨ

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande