ਸੀ. ਜੀ. ਸੀ. ਝੰਜੇੜੀ ਕੈਂਪਸ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਗ੍ਰੈਜ਼ੂਏਸ਼ਨ ਡਿਗਰੀ ਸਮਾਰੋਹ
ਮੁਹਾਲੀ, 05 ਜੂਨ (ਹਿ. ਸ.)। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਅੰਤਰਰਾਸ਼ਟਰੀ ਗ੍ਰੈਜ਼ੂਏਸ਼ਨ ਡਿਗਰੀ ਸਮਾ
ਸੀ. ਜੀ. ਸੀ. ਝੰਜੇੜੀ 


ਮੁਹਾਲੀ, 05 ਜੂਨ (ਹਿ. ਸ.)। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਅੰਤਰਰਾਸ਼ਟਰੀ ਗ੍ਰੈਜ਼ੂਏਸ਼ਨ ਡਿਗਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੜ੍ਹਾਕੂਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਮਿੱਠਾ ਫਲ ਮਿਲਣ ਜਾ ਰਹੇ ਇਸ ਮਾਣਮੱਤੇ ਸਮਾਰੋਹ ਵਿਚ ਬਾਰਾਂ ਅਫ਼ਰੀਕੀ ਅਤੇ ਸਾਰਕ ਦੇਸ਼ਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਘਰ ਤੋਂ ਦੂਰ ਦੂਜੇ ਦੇਸ਼ ਵਿਚ ਆ ਕੇ ਉੱਚ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀ ਵੀ ਇਸ ਖ਼ੁਸ਼ੀ ਦੇ ਪਲ ਮੌਕੇ ਬਹੁਤ ਉਤਸ਼ਾਹਿਤ ਨਜ਼ਰ ਆਏ।

ਇਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਲਗਭਗ 30 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਦ ਕਿ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਸੈਂਕੜੇ ਤੋਂ ਵੀ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ਿੰਬਾਬਵੇ, ਨਾਈਜੀਰੀਆ, ਕੈਮਰੂਨ, ਘਾਨਾ, ਕਾਂਗੋ, ਅਫ਼ਗ਼ਾਨਿਸਤਾਨ, ਸੋਮਾਲੀਆ, ਸੁਡਾਨ, ਦੱਖਣੀ ਸੁਡਾਨ ਸਮੇਤ ਭਾਰਤ ਦੇ ਗੁਆਂਢੀ ਦੇਸ਼ ਬੰਗਲਾ ਦੇਸ਼ ਅਤੇ ਨੇਪਾਲ ਦੇ ਵਿਦਿਆਰਥੀਆਂ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਆਪਣੇ ਦੇਸ਼ਾਂ ਦੇ ਪਰੰਪਰਾਗਤ ਗੀਤ ਅਤੇ ਨਾਚ ਪੇਸ਼ ਕੀਤੇ, ਜਿਸ ਨਾਲ ਇਹ ਡਿਗਰੀ ਸਮਾਰੋਹ ਸੰਸਕਾਰਿਤਕ ਪ੍ਰੋਗਰਾਮ ਵਿਚ ਤਬਦੀਲ ਹੁੰਦਾ ਨਜ਼ਰ ਆਇਆ। ਵੱਖ ਵੱਖ ਫੁੱਲਾਂ ਦੇ ਰੰਗੇ ਬਿਰੰਗੇ ਗੁਲਦਸਤੇ ਵਾਂਗ ਹਰ ਦੇਸ਼ ਦੇ ਵਿਦਿਆਰਥੀ ਦੀ ਪੇਸ਼ਕਾਰੀ ਵਿਲੱਖਣ ਨਜ਼ਰ ਆ ਰਹੀ ਸੀ।

ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਮਿੱਠਾ ਫਲ ਦੇਣ ਲਈ ਸੰਯੁਕਤ ਗਣਰਾਜ ਦੇ ਹਾਈ ਕਮਿਸ਼ਨ ਅਤੇ ਤਨਜ਼ਾਨੀਆ ਦੇ ਮੰਤਰੀ ਪੂਰਨ ਸ਼ਕਤੀ ਮੰਤਰੀ ਫਨੂਏਲ ਜੋਸੇਫ ਮਥੀਆ ਮੁੱਖ ਮਹਿਮਾਨ ਸਨ। ਇਸ ਦੇ ਨਾਲ ਹੀ ਡਾ: ਵਿਸ਼ਾਲ ਸਾਗਰ, ਡਾਇਰੈਕਟਰ ਮੈਨੇਜਮੈਂਟ, ਡਾ: ਤੁਫੈਲ ਅਹਿਮਦ ਡਾਇਰੈਕਟਰ ਆਫ਼ ਲਾਅ ਅਤੇ ਅਸੀਮਜੋਤ ਸਿੰਘ ਚਾਹਲ ਅੰਤਰਰਾਸ਼ਟਰੀ ਮਾਮਲਿਆਂ ਦੇ ਮੁਖੀ ਖ਼ਾਸ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੁਖੀ ਅਸੀਮਜੋਤ ਸਿੰਘ ਚਾਹਲ ਨੇ ਹਾਜ਼ਰ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਵਿਦਿਆਰਥੀਆਂ ਦੇ ਇਸ ਉਪਲਬਧੀ ਲਈ ਉਨ੍ਹਾਂ ਨੂੰ ਵਧਾਈ ਦਿਤੀ।ਉਨ੍ਹਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਕੰਨੋਵੋਕੇਸ਼ਨ ਨਾ ਸਿਰਫ਼ ਅੰਤਰ ਰਾਸ਼ਟਰੀ ਵਿਦਿਆਰਥੀ ਲਈ ਇਕ ਨਾ ਭੁੱਲਣ ਯੋਗ ਅਨੁਭਵ ਹੈ ਬਲਕਿ ਸਥਾਨਕ ਵਿਦਿਆਰਥੀਆਂ ਲਈ ਵੀ ਇਕ ਖ਼ੂਬਸੂਰਤ ਯਾਦ ਵਜੋਂ ਹੋ ਨਿਬੜਿਆ ਹੈ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande