ਪੈਰ ਦੀ ਸਰਜਰੀ ਤੋਂ ਬਾਅਦ ਕੱਢੀ ਗਈ ਗੋਲੀ, ਗੋਵਿੰਦਾ ਨੇ ਡਾਕਟਰ ਦਾ ਕੀਤਾ ਧੰਨਵਾਦ
ਮੁੰਬਈ, 1 ਅਕਤੂਬਰ (ਹਿੰ.ਸ.)। ਅਭਿਨੇਤਾ ਗੋਵਿੰਦਾ ਨੂੰ ਮੰਗਲਵਾਰ ਸਵੇਰੇ ਜੁਹੂ ਸਥਿਤ ਆਪਣੇ ਘਰ 'ਚ ਅਚਾਨਕ ਰਿਵਾਲਵਰ ਨਾਲ ਗੋਲੀ ਚੱਲਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗੋਲੀ ਉਨ੍ਹਾਂ ਦੇ ਪੈਰ ਵਿੱਚ ਲੱਗੀ। ਹਸਪਤਾਲ 'ਚ ਉਨ੍ਹਾਂ ਦੀ ਸਰਜਰੀ ਹੋਈ ਹੈ। ਇਸ ਘਟਨਾ ਤੋਂ ਬਾਅਦ ਹੁਣ ਗੋਵਿੰਦਾ ਨੇ ਆਪਣ
ਗੋਵਿੰਦਾ


ਮੁੰਬਈ, 1 ਅਕਤੂਬਰ (ਹਿੰ.ਸ.)। ਅਭਿਨੇਤਾ ਗੋਵਿੰਦਾ ਨੂੰ ਮੰਗਲਵਾਰ ਸਵੇਰੇ ਜੁਹੂ ਸਥਿਤ ਆਪਣੇ ਘਰ 'ਚ ਅਚਾਨਕ ਰਿਵਾਲਵਰ ਨਾਲ ਗੋਲੀ ਚੱਲਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗੋਲੀ ਉਨ੍ਹਾਂ ਦੇ ਪੈਰ ਵਿੱਚ ਲੱਗੀ। ਹਸਪਤਾਲ 'ਚ ਉਨ੍ਹਾਂ ਦੀ ਸਰਜਰੀ ਹੋਈ ਹੈ। ਇਸ ਘਟਨਾ ਤੋਂ ਬਾਅਦ ਹੁਣ ਗੋਵਿੰਦਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦੱਸਿਆ ਗਿਆ ਕਿ ਗੋਵਿੰਦਾ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਸਨ। ਸਵੇਰੇ ਉਹ ਆਪਣਾ ਲਾਇਸੰਸੀ ਹਥਿਆਰ ਅਲਮਾਰੀ ਵਿੱਚ ਰੱਖ ਰਹੇ ਸੀ, ਜਦੋਂ ਉਨ੍ਹਾਂ ਦੇ ਹੱਥ ਵਿੱਚੋਂ ਰਿਵਾਲਵਰ ਡਿੱਗ ਗਿਆ ਅਤੇ ਗੋਲੀ ਉਨ੍ਹਾਂ ਦੇ ਪੈਰ ਵਿੱਚ ਲੱਗ ਗਈ। ਹਸਪਤਾਲ 'ਚ ਸਰਜਰੀ ਤੋਂ ਬਾਅਦ ਗੋਲੀ ਕੱਢ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ। ਉਨ੍ਹਾਂ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਕਿ ਉਹ ਫਿਲਹਾਲ ਹਸਪਤਾਲ 'ਚ ਹਨ।

ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਗੋਵਿੰਦਾ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਠੀਕ ਹਾਂ। ਗਲਤੀ ਨਾਲ ਗੋਲੀ ਚੱਲ ਗਈ ਸੀ, ਜਿਸ ਨੂੰ ਆਪਰੇਸ਼ਨ ਤੋਂ ਬਾਅਦ ਕੱਢ ਦਿੱਤਾ ਗਿਆ ਹੈ। ਡਾਕਟਰਾਂ ਅਤੇ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾਵਾਂ ਲਈ ਧੰਨਵਾਦ ਦਿੰਦਾ ਹਾਂ।

ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਨੇ ਆਪਣੇ ਪਿਤਾ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਸ ਸਮੇਂ ਆਪਣੇ ਪਿਤਾ ਨਾਲ ਆਈ.ਸੀ.ਯੂ. ਵਿੱਚ ਹਾਂ। ਮੈਂ ਇਸ ਸਮੇਂ ਬਹੁਤ ਕੁਝ ਨਹੀਂ ਕਹਿ ਸਕਦੀ.. ਪਰ ਉਹ ਹੁਣ ਠੀਕ ਹਨ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ, ਜੋ ਸਫਲ ਰਹੀ। ਟੀਨਾ ਆਹੂਜਾ ਨੇ ਦੱਸਿਆ ਕਿ ਡਾਕਟਰਾਂ ਨੇ ਸਾਰੇ ਟੈਸਟ ਕੀਤੇ ਹਨ, ਉਨ੍ਹਾਂ ਦੀਆਂ ਰਿਪੋਰਟਾਂ ਚੰਗੀਆਂ ਹਨ।

ਘਟਨਾ ਤੋਂ ਬਾਅਦ ਪੁਲਿਸ ਨੇ ਗੋਵਿੰਦਾ ਦੇ ਘਰ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਲਾਇਸੈਂਸੀ ਰਿਵਾਲਵਰ ਜ਼ਬਤ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande