ਇੰਫਾਲ 'ਚ ਹਥਿਆਰਾਂ ਸਮੇਤ ਤਿੰਨ ਅੱਤਵਾਦੀ ਗ੍ਰਿਫਤਾਰ
ਇੰਫਾਲ, 18 ਅਕਤੂਬਰ (ਹਿੰ.ਸ.)। ਮਣੀਪੁਰ ਪੁਲਿਸ ਨੇ ਇੰਫਾਲ ਪੱਛਮੀ ਜ਼ਿਲੇ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਅਤਿ ਆਧੁਨਿਕ ਹਥਿਆਰ ਅਤੇ ਵਿਸਫੋਟਕ ਬਰਾਮਦ ਹੋਏ ਹਨ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਾਂਗਲੇਈ ਯਾਵੋਲ ਕਾਨਬਾ ਲੂਪ (ਕੇਵਾਈ
ਗ੍ਰਿਫਤਾਰ ਅੱਤਵਾਦੀ


ਇੰਫਾਲ, 18 ਅਕਤੂਬਰ (ਹਿੰ.ਸ.)। ਮਣੀਪੁਰ ਪੁਲਿਸ ਨੇ ਇੰਫਾਲ ਪੱਛਮੀ ਜ਼ਿਲੇ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਅਤਿ ਆਧੁਨਿਕ ਹਥਿਆਰ ਅਤੇ ਵਿਸਫੋਟਕ ਬਰਾਮਦ ਹੋਏ ਹਨ।

ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਾਂਗਲੇਈ ਯਾਵੋਲ ਕਾਨਬਾ ਲੂਪ (ਕੇਵਾਈਕੇਐੱਲ) ਸੰਗਠਨ ਨਾਲ ਜੁੜੇ ਤਿੰਨ ਲੋਕਾਂ ਨੂੰ ਲਿਰੇਨਕਾਬੀ ਬਾਜ਼ਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਜਿਤੇਨ ਸਨਾ ਉਰਫ਼ ਆਰਕੇ (40), ਤਾਖੇਲਚਾਂਗਬਾਮ ਇਬੋਹਾਨਬੀ (49) ਅਤੇ ਅਹਿਬਾਮ ਜਿਮਸਨ (28) ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇਕ ਏ.ਕੇ. ਰਾਈਫਲ, ਇਕ ਮੈਗਜ਼ੀਨ ਅਤੇ ਪੰਜ ਰੌਂਦ, ਇਕ ਇੰਸਾਸ ਰਾਈਫਲ, ਤਿੰਨ ਮੈਗਜ਼ੀਨ ਅਤੇ 15 ਰੌਂਦ, ਇਕ ਕਾਰਬਾਈਨ, ਦੋ ਮੈਗਜ਼ੀਨ ਅਤੇ 140 ਰੌਂਦ ਅਤੇ ਇਕ ਇੰਸਾਸ ਐਲਐੱਮਜੀ ਮੈਗਜ਼ੀਨ ਬਰਾਮਦ ਹੋਏ ਹਨ। ਉਨ੍ਹਾਂ ਦੀ ਕਾਰ ਅਤੇ ਤਿੰਨ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande