ਨਵੀਂ ਦਿੱਲੀ, 4 ਅਕਤੂਬਰ (ਹਿੰ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਦਬਾਅ 'ਚ ਕਾਰੋਬਾਰ ਕਰਦੇ ਨਜ਼ਰ ਆਏ। ਡਾਓ ਜੌਂਸ ਫਿਊਚਰਜ਼ ਵੀ ਫਿਲਹਾਲ ਕਮਜ਼ੋਰੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵਿੱਚ ਵੀ ਪਿਛਲੇ ਸੈਸ਼ਨ ਦੌਰਾਨ ਵੱਡੀ ਗਿਰਾਵਟ ਦਰਜ ਕੀਤੀ ਗਈ। ਏਸ਼ੀਆਈ ਬਾਜ਼ਾਰਾਂ 'ਚ ਅੱਜ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ।
ਮੱਧ ਪੂਰਬ 'ਚ ਚੱਲ ਰਹੇ ਤਣਾਅ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ 'ਚ ਘਬਰਾਹਟ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਐੱਸਐਂਡਪੀ 500 ਇੰਡੈਕਸ 0.17 ਫੀਸਦੀ ਦੀ ਕਮਜ਼ੋਰੀ ਨਾਲ 5,699.94 ਅੰਕ ਦੇ ਪੱਧਰ ’ਤੇ ਅਤੇ ਨੈਸਡੈਕ 0.04 ਫੀਸਦੀ ਫਿਸਲ ਕੇ 17,918.48 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ ਹੈ। ਡਾਓ ਜੌਂਸ ਫਿਊਚਰਜ਼ ਫਿਲਹਾਲ 0.18 ਫੀਸਦੀ ਦੀ ਗਿਰਾਵਟ ਨਾਲ 41,935.97 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ 'ਚ ਵੀ ਪਿਛਲੇ ਸੈਸ਼ਨ ਦੌਰਾਨ ਬਿਕਵਾਲੀ ਦਾ ਦਬਾਅ ਰਿਹਾ। ਐੱਫਟੀਐੱਸਈ ਇੰਡੈਕਸ 0.10 ਫੀਸਦੀ ਦੀ ਕਮਜ਼ੋਰੀ ਨਾਲ 8,282.52 'ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 99.81 ਅੰਕ ਜਾਂ 1.33 ਫੀਸਦੀ ਦੀ ਵੱਡੀ ਗਿਰਾਵਟ ਨਾਲ 7,477.78 ਅੰਕ ਦੇ ਪੱਧਰ 'ਤੇ ਅਤੇ ਡੀਏਐਕਸ ਇੰਡੈਕਸ 149.34 ਅੰਕ ਜਾਂ 0.79 ਫੀਸਦੀ ਡਿੱਗ ਕੇ 19,015.41 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ 'ਚ ਅੱਜ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ। ਏਸ਼ੀਆ ਦੇ 9 ਬਾਜ਼ਾਰਾਂ 'ਚੋਂ 4 ਦੇ ਸੂਚਕਾਂਕ ਮਜ਼ਬੂਤੀ ਦੇ ਨਾਲ ਹਰੇ ਨਿਸ਼ਾਨ 'ਤੇ ਬਣੇ ਹੋਏ ਹਨ, ਜਦਕਿ 4 ਸੂਚਕਾਂਕ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਚੀਨ ਦੇ ਸ਼ੇਅਰ ਬਾਜ਼ਾਰ 'ਚ ਛੁੱਟੀ ਹੋਣ ਕਾਰਨ ਅੱਜ ਸ਼ੰਘਾਈ ਕੰਪੋਜ਼ਿਟ ਇੰਡੈਕਸ 'ਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਹੈ।
ਗਿਫਟ ਨਿਫਟੀ 108 ਅੰਕ ਜਾਂ 0.42 ਫੀਸਦੀ ਦੀ ਕਮਜ਼ੋਰੀ ਦੇ ਨਾਲ 25,416 ਦੇ ਪੱਧਰ 'ਤੇ, ਤਾਈਵਾਨ ਵੇਟਿਡ ਇੰਡੈਕਸ 0.33 ਫੀਸਦੀ ਡਿੱਗ ਕੇ 22,315.94 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਸੈੱਟ ਕੰਪੋਜ਼ਿਟ ਇੰਡੈਕਸ 0.41 ਫੀਸਦੀ ਡਿੱਗ ਕੇ 1,436.84 ਅੰਕਾਂ ਦੇ ਪੱਧਰ 'ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.55 ਫੀਸਦੀ ਡਿੱਗ ਕੇ 7,502.54 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ।
ਦੂਜੇ ਪਾਸੇ ਨਿੱਕੇਈ ਇੰਡੈਕਸ 0.19 ਫੀਸਦੀ ਦੀ ਮਜ਼ਬੂਤੀ ਨਾਲ 38,626.88 ਅੰਕ ਦੇ ਪੱਧਰ 'ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.20 ਫੀਸਦੀ ਮਜ਼ਬੂਤ ਹੋ ਕੇ 3,584.43 ਅੰਕਾਂ ਦੇ ਪੱਧਰ 'ਤੇ, ਹੈਂਗ ਸੇਂਗ ਸੂਚਕਾਂਕ ਨੇ ਅੱਜ ਵੱਡੀ ਛਾਲ ਮਾਰੀ ਹੈ ਅਤੇ ਫਿਲਹਾਲ ਇਹ ਸੂਚਕਾਂਕ 326.15 ਅੰਕ ਜਾਂ 1.47 ਫੀਸਦੀ ਮਜ਼ਬੂਤੀ ਨਾਲ 22,439.65 ਅੰਕਾਂ ਦੇ ਪੱਧਰ 'ਤੇ, ਕੋਸਪੀ ਇੰਡੈਕਸ 0.36 ਫੀਸਦੀ ਮਜ਼ਬੂਤੀ ਨਾਲ 2,570.80 ਅੰਕ ਦੇ ਪੱਧਰ 'ਤੇ ਪਹੁੰਚ ਗਿਆ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ