ਗੁਜਰਾਤ ਦੇ ਭਰੂਚ ਜ਼ਿਲੇ 'ਚ ਸੜਕ ਹਾਦਸਾ, 6 ਦੀ ਮੌਤ, 4 ਜ਼ਖਮੀ
ਭਰੂਚ, 19 ਨਵੰਬਰ (ਹਿੰ.ਸ.)। ਗੁਜਰਾਤ ਦੇ ਭਰੂਚ ਜ਼ਿਲੇ 'ਚ ਸੋਮਵਾਰ ਦੇਰ ਰਾਤ ਜੰਬੂਸਰ-ਆਮੋਦ ਰੋਡ 'ਤੇ ਕਾਰ ਅਤੇ ਟਰੱਕ ਦੀ ਟੱਕਰ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜੰਬੂਸਰ ਰੈਫਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਦੋ ਔਰਤ
ਸੰਕੇਤਕ


ਭਰੂਚ, 19 ਨਵੰਬਰ (ਹਿੰ.ਸ.)। ਗੁਜਰਾਤ ਦੇ ਭਰੂਚ ਜ਼ਿਲੇ 'ਚ ਸੋਮਵਾਰ ਦੇਰ ਰਾਤ ਜੰਬੂਸਰ-ਆਮੋਦ ਰੋਡ 'ਤੇ ਕਾਰ ਅਤੇ ਟਰੱਕ ਦੀ ਟੱਕਰ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜੰਬੂਸਰ ਰੈਫਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਦੋ ਔਰਤਾਂ, ਦੋ ਬੱਚੇ ਅਤੇ ਦੋ ਪੁਰਸ਼ ਸ਼ਾਮਲ ਹਨ। ਕਾਰ 'ਚ ਸਵਾਰ ਸਾਰੇ ਲੋਕ ਭਰੂਚ ਦੇ ਸ਼ੁਕਲਤੀਰਥ ਮੇਲੇ 'ਚ ਹਿੱਸਾ ਲੈਣ ਜਾ ਰਹੇ ਸਨ।

ਪੁਲਿਸ ਮੁਤਾਬਕ ਕਾਰ ਸਵਾਰ ਭਰੂਚ ਜ਼ਿਲ੍ਹੇ ਦੀ ਜੰਬੂਸਰ ਤਹਿਸੀਲ ਦੇ ਵੇਡਚ ਅਤੇ ਪਾਂਚਕੜਾ ਪਿੰਡਾਂ ਦੇ ਸਕੇ ਸਬੰਧੀ ਸਨ। ਸੋਮਵਾਰ ਦੇਰ ਰਾਤ ਉਨ੍ਹਾਂ ਦੀ ਕਾਰ ਮਾਂਗਣਾੜ ਨੇੜੇ ਜੰਬੂਸਰ-ਆਮੋਦ ਰੋਡ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਕਾਰ ਵਿੱਚ ਕੁੱਲ 10 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਛੇ ਦੀ ਮੌਤ ਹੋ ਗਈ। ਚਾਰ ਵਿਅਕਤੀਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਐਮਰਜੈਂਸੀ ਸੇਵਾ 108 ਐਂਬੂਲੈਂਸ ਰਾਹੀਂ ਜੰਬੂਸਰ ਰੈਫਰਲ ਹਸਪਤਾਲ ਪਹੁੰਚਾਇਆ ਗਿਆ।

ਜੰਬੂਸਰ ਥਾਣੇ ਦੇ ਇੰਸਪੈਕਟਰ ਏ.ਵੀ.ਪਾਨਮੀਆ ਅਨੁਸਾਰ ਮ੍ਰਿਤਕਾਂ ਦੀ ਪਛਾਣ ਕੀਰਤੀਕਾ ਗੋਹਿਲ (ਪਿੰਡ ਅਲਾਦਰ, ਤਹਿਸੀਲ ਵਾਗਰਾ), ਸਪਨਾ ਗੋਹਿਲ, ਜੈਦੇਵ ਗੋਹਿਲ (ਦੋਵੇਂ ਵਾਸੀ ਪਾਚਕਡਾ), ਹੰਸਾ ਯਾਦਵ, ਸੰਧਿਆ ਯਾਦਵ (ਦੋਵੇਂ ਵਾਸੀ ਵੇਡਚ), ਵਿਵੇਕ ਕੁਮਾਰ (ਵਾਸੀ ਟੰਕਾਰੀ ਬੰਦਰ) ਵਜੋਂ ਹੋਈ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande