ਨਵੀਂ ਦਿੱਲੀ, 19 ਨਵੰਬਰ (ਹਿੰ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਏ ਹਨ। ਡਾਓ ਜੌਂਸ ਫਿਊਚਰਜ਼ ਵੀ ਅੱਜ ਬੜ੍ਹਤ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰਾਂ 'ਚ ਅੱਜ ਆਮ ਖਰੀਦਦਾਰੀ ਦਾ ਰੁਝਾਨ ਬਣਿਆ ਹੋਇਆ ਹੈ।
ਅਮਰੀਕੀ ਬਾਜ਼ਾਰ ਵਿੱਚ ਪਿਛਲੇ ਸੈਸ਼ਨ ਦੌਰਾਨ ਖਰੀਦਦਾਰੀ ਦਾ ਰੁਝਾਨ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਣ 'ਚ ਸਫਲ ਰਹੇ। ਐੱਸਐਂਡਪੀ 500 ਇੰਡੈਕਸ 0.39 ਫੀਸਦੀ ਮਜ਼ਬੂਤੀ ਨਾਲ 5,893.62 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸਡੈਕ ਨੇ 102.77 ਅੰਕ ਜਾਂ 0.55 ਫੀਸਦੀ ਦੇ ਵਾਧੇ ਨਾਲ 18,782.89 ਅੰਕ ਦੇ ਪੱਧਰ 'ਤੇ ਆਖਰੀ ਸੈਸ਼ਨ ਦਾ ਕਾਰੋਬਾਰ ਬੰਦ ਕੀਤਾ। ਫਿਲਹਾਲ ਅੱਜ ਡਾਓ ਜੌਂਸ ਫਿਊਚਰਜ਼ 109.75 ਅੰਕ ਜਾਂ 0.25 ਫੀਸਦੀ ਦੀ ਮਜ਼ਬੂਤੀ ਨਾਲ 43,499.35 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐਫਟੀਐਸਈ ਇੰਡੈਕਸ 0.56 ਫੀਸਦੀ ਮਜ਼ਬੂਤੀ ਨਾਲ 8,109.32 'ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 0.12 ਫੀਸਦੀ ਦੀ ਮਜ਼ਬੂਤੀ ਨਾਲ 7,278.23 ਅੰਕਾਂ ਦੇ ਪੱਧਰ 'ਤੇ ਅਤੇ ਡੀਏਐਕਸ ਇੰਡੈਕਸ 0.11 ਫੀਸਦੀ ਦੀ ਗਿਰਾਵਟ ਨਾਲ 19,189.19 'ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ 'ਚ ਅੱਜ ਖਰੀਦਦਾਰੀ ਦਾ ਰੁਝਾਨ ਨਜ਼ਰ ਆ ਰਿਹਾ ਹੈ। ਏਸ਼ੀਆ ਦੇ 9 ਬਾਜ਼ਾਰਾਂ 'ਚੋਂ 8 ਸੂਚਕਾਂਕ ਮਜ਼ਬੂਤੀ ਨਾਲ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ, ਜਦਕਿ ਇਕ ਸੂਚਕਾਂਕ ਗਿਰਾਵਟ ਨਾਲ ਲਾਲ 'ਚ ਬਣਿਆ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਇਕੱਲਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਫਿਲਹਾਲ 0.39 ਫੀਸਦੀ ਦੀ ਕਮਜ਼ੋਰੀ ਨਾਲ 3,311.01 ਅੰਕ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਦੂਜੇ ਪਾਸੇ ਗਿਫਟ ਨਿਫਟੀ 216 ਅੰਕ ਜਾਂ 0.91 ਫੀਸਦੀ ਮਜ਼ਬੂਤੀ ਨਾਲ 23,741 ਦੇ ਪੱਧਰ 'ਤੇ, ਨਿੱਕੇਈ ਇੰਡੈਕਸ 262.05 ਅੰਕ ਜਾਂ 0.68 ਫੀਸਦੀ ਮਜ਼ਬੂਤੀ ਨਾਲ 38,482.90 ਅੰਕਾਂ ਦੇ ਪੱਧਰ 'ਤੇ, ਤਾਈਵਾਨ ਵੇਟਡ ਇੰਡੈਕਸ ਨੇ ਅੱਜ ਇੱਕ ਵੱਡੀ ਛਾਲ ਮਾਰੀ ਹੈ ਅਤੇ ਫਿਲਹਾਲ ਇਹ ਸੂਚਕਾਂਕ 302.90 ਅੰਕ ਜਾਂ 1.33 ਫੀਸਦੀ ਦੀ ਛਾਲ ਮਾਰ ਕੇ 22,849.44 ਅੰਕਾਂ ਦੇ ਪੱਧਰ 'ਤੇ ਅਤੇੇ ਸਟ੍ਰੇਟਸ ਟਾਈਮਜ਼ ਇੰਡੈਕਸ 0.86 ਫੀਸਦੀ ਮਜ਼ਬੂਤੀ ਨਾਲ 3,764.94 ਅੰਕ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਇਸ ਤੋਂ ਇਲਾਵਾ ਹੈਂਗ ਸੇਂਗ ਇੰਡੈਕਸ 0.29 ਫੀਸਦੀ ਮਜ਼ਬੂਤ ਹੋ ਕੇ 19,633.01 ਅੰਕਾਂ ਦੇ ਪੱਧਰ 'ਤੇ, ਕੋਸਪੀ ਸੂਚਕਾਂਕ 0.32 ਫੀਸਦੀ ਦੀ ਮਜ਼ਬੂਤੀ ਨਾਲ 2,477.03 ਅੰਕਾਂ ਦੇ ਪੱਧਰ 'ਤੇ, ਸੈੱਟ ਕੰਪੋਜ਼ਿਟ ਇੰਡੈਕਸ 1.11 ਫੀਸਦੀ ਮਜ਼ਬੂਤ ਹੋ ਕੇ 1,469.06 ਅੰਕਾਂ ਦੇ ਪੱਧਰ 'ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 1 ਫੀਸਦੀ ਮਜ਼ਬੂਤ ਹੋ ਕੇ 7,206.52 ਅੰਕ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ