ਸੀਐਮ ਏਕਨਾਥ ਸ਼ਿੰਦੇ ਨੇ ਆਪਣੇ ਪਰਿਵਾਰ ਨਾਲ ਠਾਣੇ ਵਿੱਚ ਪਾਈ ਵੋਟ 
ਮੁੰਬਈ, 20 ਨਵੰਬਰ (ਹਿੰ.ਸ.)। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੁੱਧਵਾਰ ਨੂੰ ਠਾਣੇ ਜ਼ਿਲ੍ਹੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਯੂਬੀਟੀ ਦੇ ਪ੍ਰਧਾਨ ਊਧਵ ਠਾਕਰੇ ਨੇ ਆਪਣੇ ਪਰਿਵਾਰ ਨਾਲ ਬਾਂਦਰਾ ਵਿੱਚ ਅਤੇ ਮਨਸੇ ਦੇ ਪ੍ਰਧਾਨ ਰਾਜ ਠ
ਸੀਐਮ ਏਕਨਾਥ ਸ਼ਿੰਦੇ ਨੇ ਆਪਣੇ ਪਰਿਵਾਰ ਨਾਲ ਠਾਣੇ ਵਿੱਚ ਵੋਟ ਪਾਈ


ਮੁੰਬਈ, 20 ਨਵੰਬਰ (ਹਿੰ.ਸ.)। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੁੱਧਵਾਰ ਨੂੰ ਠਾਣੇ ਜ਼ਿਲ੍ਹੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਯੂਬੀਟੀ ਦੇ ਪ੍ਰਧਾਨ ਊਧਵ ਠਾਕਰੇ ਨੇ ਆਪਣੇ ਪਰਿਵਾਰ ਨਾਲ ਬਾਂਦਰਾ ਵਿੱਚ ਅਤੇ ਮਨਸੇ ਦੇ ਪ੍ਰਧਾਨ ਰਾਜ ਠਾਕਰੇ ਨੇ ਦਾਦਰ ਵਿੱਚ ਆਪਣੇ ਪਰਿਵਾਰ ਨਾਲ ਵੋਟ ਪਾਈ ਹੈ। ਮਹਾਰਾਸ਼ਟਰ 'ਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ। ਹਾਲਾਂਕਿ ਕਈ ਪੋਲਿੰਗ ਸਟੇਸ਼ਨਾਂ 'ਤੇ ਈਵੀਐਮ ’ਚ ਗੜਬੜੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਮਹਾਰਾਸ਼ਟਰ 'ਚ ਦੁਪਹਿਰ 1 ਵਜੇ ਤੱਕ 32.11 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ, ਸਭ ਤੋਂ ਵੱਧ 50.89 ਫੀਸਦੀ ਗੜ੍ਹਚਿਰੌਲੀ ਜ਼ਿਲੇ 'ਚ ਵੋਟਿੰਗ ਦਰਜ ਕੀਤੀ ਗਈ।

ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ 20ਵੇਂ ਮੁੱਖ ਮੰਤਰੀ ਹਨ ਅਤੇ ਲਗਾਤਾਰ ਚਾਰ ਵਾਰ ਠਾਣੇ ਦੇ ਕੋਪਰੀ-ਪਾਚਪਖਾੜੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। ਸ਼ਿੰਦੇ ਇਸ ਸੀਟ ਤੋਂ ਪੰਜਵੀਂ ਵਾਰ ਵਿਧਾਇਕ ਬਣਨ ਲਈ ਚੋਣ ਲੜ ਰਹੇ ਹਨ, ਇੱਥੇ ਉਨ੍ਹਾਂ ਦਾ ਮੁੱਖ ਮੁਕਾਬਲਾ ਸ਼ਿਵ ਸੈਨਾ ਯੂਬੀਟੀ ਦੇ ਕੇਦਾਰ ਦਿਘੇ ਨਾਲ ਹੈ। ਵੋਟ ਪਾਉਣ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅੱਗੇ ਆਉਣ, ਬਾਹਰ ਆਉਣ ਅਤੇ ਵੋਟ ਪਾਉਣ ਦੀ ਅਪੀਲ ਕਰਦਾ ਹਾਂ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande