ਪਿੰਡ ਦੀਵਾਨ ਖੇੜਾ ਦੇ ਸਰਪੰਚ ਵੱਲੋਂ ਇੱਕ ਨਵੇਕਲੀ ਪਹਿਲ, ਪਿੰਡ ਵਾਲੇ ਪਰਾਲੀ ਨਾਲ ਕਰ ਰਹੇ ਹਨ ਕਿਨੂੰ ਦੇ ਬਾਗਾਂ ਵਿਚ ਮਲਚਿੰਗ
ਫਾਜ਼ਿਲਕਾ, 21 ਨਵੰਬਰ (ਹਿੰ. ਸ.)। ਫਾਜ਼ਿਲਕਾ ਜ਼ਿਲ੍ਹੇ ਦੇ ਮਿਹਨਤੀ ਕਿਸਾਨ ਪਰਾਲੀ ਦੀ ਸੰਭਾਲ ਲਈ ਵਾਤਾਵਰਨ ਪੱਖੀ ਤਕਨੀਕਾਂ ਅਪਨਾਉਣ ਵਿਚ ਮੋਹਰੀ ਹਨ। ਜ਼ਿਲ੍ਹੇ ਦਾ ਪਿੰਡ ਦੀਵਾਨ ਖੇੜਾ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣ ਰਿਹਾ ਹੈ। ਪਿੰਡ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਕਿਨੂੰ ਦੇ ਬਾਗਾਂ ਵ
Fazilka


ਫਾਜ਼ਿਲਕਾ, 21 ਨਵੰਬਰ (ਹਿੰ. ਸ.)। ਫਾਜ਼ਿਲਕਾ ਜ਼ਿਲ੍ਹੇ ਦੇ ਮਿਹਨਤੀ ਕਿਸਾਨ ਪਰਾਲੀ ਦੀ ਸੰਭਾਲ ਲਈ ਵਾਤਾਵਰਨ ਪੱਖੀ ਤਕਨੀਕਾਂ ਅਪਨਾਉਣ ਵਿਚ ਮੋਹਰੀ ਹਨ। ਜ਼ਿਲ੍ਹੇ ਦਾ ਪਿੰਡ ਦੀਵਾਨ ਖੇੜਾ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣ ਰਿਹਾ ਹੈ। ਪਿੰਡ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਕਿਨੂੰ ਦੇ ਬਾਗਾਂ ਵਿਚ ਮਲਚਿੰਗ ਲਈ ਵਰਤ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਕਿਹਾ ਕਿ ਪਰਾਲੀ ਨੂੰ ਮਲਚਿੰਗ ਲਈ ਵਰਤੋਂ ਕਰਨ ਨਾਲ ਕਿਨੂੰ ਦੇ ਬਾਗਾਂ ਨੂੰ ਵੀ ਲਾਭ ਹੁੰਦਾ ਹੈ।

ਪਿੰਡ ਦੀਵਾਨ ਖੇੜਾ ਦੇ ਨੌਜਵਾਨ ਸਰਪੰਚ ਸੁਨੀਲ ਕੁਮਾਰ ਉਰਫ ਸੋਨੂ ਵੱਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਪਿੰਡ ਵਿੱਚ ਸਾਰੇ ਕਿਸਾਨਾਂ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਸਾਰੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਅਤੇ ਖੁਦ ਵੀ ਲੋਕਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਆਪਣੇ ਕਿੰਨੂ ਦੇ ਬਾਗ ਵਿੱਚ ਮਲਚਿੰਗ ਲਈ ਵਰਤ ਰਿਹਾ ਹੈ। ਉਹ ਹੋਰਨਾਂ ਲੋਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਰਿਹਾ ਹੈ ।

ਸੁਨੀਲ ਕੁਮਾਰ ਦੱਸਦਾ ਹੈ ਕਿ ਮਲਚਿੰਗ ਨਾਲ ਉਸ ਦੇ ਬਾਗ ਵਿੱਚ ਕਾਫੀ ਸੁਧਾਰ ਆਇਆ ਹੈ ਅਤੇ ਗਰਮੀ ਦੇ ਸਮੇਂ ਪਰਾਲੀ ਮਿੱਟੀ ਵਿੱਚ ਨਮੀਂ ਬਣਾਈ ਰੱਖਦੀ ਹੈ ਜਿਸ ਨਾਲ ਬਾਗ ਨੂੰ ਪਾਣੀ ਦੀ ਜ਼ਰੂਰਤ ਘੱਟ ਪੈਂਦੀ ਹੈ। ਉਹਨਾਂ ਹੋਰਨਾ ਕਿਸਾਨਾਂ ਨੂੰ ਵੀ ਇਸ ਵਿਧੀ ਨੂੰ ਅਪਣਾਉਣ ਦੀ ਬੇਨਤੀ ਕੀਤੀ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਹਰ ਮਹੀਨੇ ਕਿਸਾਨ ਜਾਗਰੂਕਤਾ ਕੈਂਪ ਲਗਵਾਏਗਾ ਅਤੇ ਅਤੇ ਹੋਰ ਸਹਾਇਕ ਧੰਦਿਆ ਸਬੰਧੀ ਟ੍ਰੇਨਿੰਗ ਦਵਾਉਣ ਦੀ ਕੋਸ਼ਿਸ਼ ਵੀ ਆਪਣੇ ਪਿੰਡ ਵਿਚ ਕਰੇਗਾ।

ਜਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਵੱਡੇ ਰਕਬੇ ਤੇ ਕਿਨੂੰ ਦੇ ਬਾਗ ਹਨ ਅਤੇ ਇੰਨ੍ਹਾਂ ਵਿਚ ਪਰਾਲੀ ਨਾਲ ਮਲਚਿੰਗ ਕਰਨ ਨਾਲ ਬਾਗਾਂ ਨੂੰ ਗਰਮੀਆਂ ਵਿਚ ਤੇਜ ਗਰਮੀ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਜਮੀਨ ਦਾ ਤਾਪਮਾਨ ਘੱਟ ਰਹਿੰਦਾ ਹੈ ਅਤੇ ਸਿੰਚਾਈ ਵੀ ਜਲਦੀ ਜਲਦੀ ਨਹੀਂ ਕਰਨੀ ਪੈਂਦੀ ਹੈ। ਇਸ ਨਾਲ ਮਲਚਿੰਗ ਕਰਨ ਨਾਲ ਬਾਗਾਂ ਹੇਠ ਨਦੀਨ ਵੀ ਘੱਟ ਹੁੰਦੇ ਹਨ।

ਏਡੀਓ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਵਿਚ ਪਰਾਲੀ ਨੂੰ ਇੱਕਠੀ ਕਰਨ ਦਾ ਰੁਝਾਨ ਹੈ ਤਾਂਕਿ ਉਹ ਇਸਦੀ ਵਰਤੋਂ ਮਲਚਿੰਗ ਲਈ ਕਰ ਸਕਨ। ਉਸਨੇ ਦੱਸਿਆ ਕਿ ਕਿਸਾਨ ਟਰਾਲੀਆਂ ਨਾਲ ਮਲਚਿੰਗ ਲਈ ਆਪਣੇ ਬਾਗਾਂ ਲਈ ਪਰਾਲੀ ਇੱਕਠੀ ਕਰ ਰਹੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande