ਜਲੰਧਰ , 21 ਨਵੰਬਰ (ਹਿੰ. ਸ.)| ਅੱਜ ਸਥਾਨਿਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਜੈਂਡਰ ਇਕੁਅਟੀ ਫੋਰਮ (Gender Equity Forum), ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਪੁਰਸ਼ ਦਿਵਸ ਮੌਕੇ ਕਾਲਜ ਦੇ ਸਾਰੇ ਮੇਲ ਸਟਾਫ਼ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੈਂਡਰ ਇਕੁਅਟੀ ਫੋਰਮ ਦੇ ਕੋਆਰਡੀਨੇਟਰ ਡਾ. ਰੇਖਾ ਅਤੇ ਵਿਦਿਆਰਥੀ ਮੈਂਬਰਾਂ ਵੱਲੋਂ ਕਾਲਜ ਦੇ ਸਾਰੇ ਮੇਲ ਸਟਾਫ਼ ਦੀਆਂ ਪਰਿਵਾਰਕ, ਭਾਈਚਾਰਕ, ਅਤੇ ਕਾਲਜ ਪ੍ਰਤੀ ਦੇ ਮਹੱਤਵਪੂਰਨ ਜ਼ਿੰਮੇਵਾਰੀਆਂ, ਕਦਰਾਂ-ਕੀਮਤਾਂ ਅਤੇ ਚਰਿੱਤਰ ਨੂੰ ਯਾਦ ਕਰਦੇ ਹੋਏ, ਇਕ ਸਕਾਰਾਤਮਿਕ ਸੋਚ ਨੂੰ ਮੁੱਖ ਰੱਖ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਮੁੰਡਿਆਂ ਲਈ ਉਹਨਾਂ ਦੇ ਜੀਵਨ ਵਿੱਚ ਸਲਾਹਕਾਰ ਬਣਨ ਲਈ, ਉਹਨਾਂ ਨੂੰ ਸਿਖਾਉਣਾ ਹੈ ਕਿ ਮਜ਼ਬੂਤ, ਹਮਦਰਦ ਅਤੇ ਜ਼ਿੰਮੇਵਾਰ ਆਦਮੀ ਹੋਣ ਦਾ ਕੀ ਮਤਲਬ ਹੈ। ਅਜਿਹਾ ਕਰਨ ਨਾਲ, ਅਸੀਂ ਇੱਕ ਅਜਿਹੇ ਭਵਿੱਖ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰਦੇ ਹਾਂ ਜਿੱਥੇ ਲੜਕੇ ਵੱਡੇ ਹੋ ਕੇ ਸਕਾਰਾਤਮਿਕ, ਸੂਝਵਾਨ ਫ਼ੈਸਲੇ ਲੈਣ ਲਈ ਸਮਰੱਥ ਹੁੰਦੇ ਹਨ, ਨਾਲ ਹੀ ਮਾਨਸਿਕ ਸਿਹਤ, ਹਮਦਰਦੀ ਅਤੇ ਇਮਾਨਦਾਰੀ ਦੇ ਮਹੱਤਵ ਨੂੰ ਵੀ ਸਮਝਦੇ ਹਨ। ਇਸ ਮੌਕੇ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ, ਜਲੰਧਰ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਜੀ, ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ, ਡਾ ਮਲਕੀਅਤ ਸਿੰਘ, ਸਹਾਇਕ ਪ੍ਰੋਫੈਸਰ ਕਪਿਲ ਜੈਰਥ, ਸਹਾਇਕ ਪ੍ਰੋਫੈਸਰ ਕਰਨਵੀਰ, ਸਹਾਇਕ ਪ੍ਰੋਫੈਸਰ ਰਮਨ ਕੁਮਾਰ ਸ਼ਰਮਾ, ਸਹਾਇਕ ਪ੍ਰੋਫੈਸਰਫਿਰਦੋਸ ਅਹਿਮਦ, ਸਹਾਇਕ ਪ੍ਰੋਫੈਸਰ ਵਿਸ਼ਾਲ ਕੁਮਾਰ, ਸਹਾਇਕ ਪ੍ਰੋਫੈਸਰ ਨਦੀਪ ਨਾਹਰ ਅਤੇ ਸਮੂਹ ਮੇਲ ਸਟਾਫ਼ ਦਾ ਸਨਮਾਨ ਕੀਤਾ ਗਿਆ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ