ਲਖਨਊ ਦੀ ਮੇਜ਼ਬਾਨੀ 'ਚ ਵੀਰਵਾਰ ਤੋਂ ਸ਼ੁਰੂ ਹੋਵੇਗਾ ਖੇਲੋ ਇੰਡੀਆ ਸਬ ਜੂਨੀਅਰ ਮਹਿਲਾ ਹਾਕੀ ਲੀਗ ਦਾ ਆਖ਼ਰੀ ਪੜਾਅ
ਲਖਨਊ, 27 ਮਾਰਚ (ਹਿ.ਸ.)। ਨਵੀਂ ਦਿੱਲੀ ਵਿੱਚ ਦਸੰਬਰ 2023 ਵਿੱਚ ਫੇਜ਼ 1 ਅਤੇ ਜਨਵਰੀ 2024 ਵਿੱਚ ਫੇਜ਼ 2 ਦੇ ਸਫਲਤਾਪੂਰ
18


ਲਖਨਊ, 27 ਮਾਰਚ (ਹਿ.ਸ.)। ਨਵੀਂ ਦਿੱਲੀ ਵਿੱਚ ਦਸੰਬਰ 2023 ਵਿੱਚ ਫੇਜ਼ 1 ਅਤੇ ਜਨਵਰੀ 2024 ਵਿੱਚ ਫੇਜ਼ 2 ਦੇ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ ਦੂਜੇ ਖੇਲੋ ਇੰਡੀਆ ਸਬ ਜੂਨੀਅਰ ਮਹਿਲਾ ਹਾਕੀ ਲੀਗ ਦਾ ਅੰਤਿਮ ਪੜਾਅ ਉੱਤਰ ਪ੍ਰਦੇਸ਼ ਦੇ ਲਖਨਊ ਦੇ ਪਦਮ ਸ਼੍ਰੀ ਮੁਹੰਮਦ ਸ਼ਹੀਦ ਸਿੰਥੈਟਿਕ ਹਾਕੀ ਸਟੇਡੀਅਮ ਵਿੱਚ 28 ਮਾਰਚ ਤੋਂ 6 ਅਪ੍ਰੈਲ ਤੱਕ ਹੋਵੇਗਾ।

ਨੌਂ ਟੀਮਾਂ ਨੂੰ ਦੋ ਪੂਲ ਵਿੱਚ ਵੰਡਿਆ ਗਿਆ ਹੈ। ਪੂਲ ਏ ਵਿੱਚ ਸਾਈਂ ਸ਼ਕਤੀ ਟੀਮ, ਓਡੀਸ਼ਾ ਨੇਵਲ ਟਾਟਾ ਹਾਕੀ ਹਾਈ ਪਰਫਾਰਮੈਂਸ ਸੈਂਟਰ, ਖੇਲੋ ਇੰਡੀਆ ਸਟੇਟ ਐਕਸੀਲੈਂਸ ਸੈਂਟਰ ਬਿਲਾਸਪੁਰ, ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਅਤੇ ਹਰ ਹਾਕੀ ਅਕੈਡਮੀ ਸ਼ਾਮਿਲ ਹਨ, ਜਦਕਿ ਸਾਈ ਚਿਲਡਰਨ ਟੀਮ, ਪ੍ਰੀਤਮ ਸਿਵਾਚ ਹਾਕੀ ਅਕੈਡਮੀ, ਜੈ ਭਾਰਤ ਹਾਕੀ ਅਕੈਡਮੀ ਅਤੇ ਰਾਜਾ ਕਰਨ ਹਾਕੀ ਅਕੈਡਮੀ ਪੂਲ ਬੀ ਵਿੱਚ ਸ਼ਾਮਲ ਹਨ।

ਹਰੇਕ ਪੂਲ ਵਿੱਚੋਂ ਚੋਟੀ ਦੀਆਂ ਦੋ ਟੀਮਾਂ 5 ਅਪ੍ਰੈਲ ਨੂੰ ਹੋਣ ਵਾਲੇ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਇਸ ਦੌਰਾਨ, ਆਪਣੇ-ਆਪਣੇ ਪੂਲ ਵਿੱਚ ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਟੂਰਨਾਮੈਂਟ ਵਿੱਚ ਆਪਣੀ ਅੰਤਿਮ ਸਥਿਤੀ ਨਿਰਧਾਰਤ ਕਰਨ ਲਈ 5ਵੇਂ/8ਵੇਂ ਵਰਗੀਕਰਨ ਮੈਚਾਂ ਵਿੱਚ ਮੁਕਾਬਲਾ ਕਰਨਗੀਆਂ। ਸੈਮੀਫਾਈਨਲ ਵਿਚ ਹਾਰਨ ਵਾਲੀਆਂ ਟੀਮਾਂ ਤੀਜੇ/ਚੌਥੇ ਸਥਾਨ ਦੇ ਪਲੇ-ਆਫ ਵਿਚ ਖੇਡਣਗੀਆਂ, ਜਦਕਿ ਜੇਤੂ ਟੀਮਾਂ 6 ਅਪ੍ਰੈਲ ਨੂੰ ਫਾਈਨਲ ਵਿਚ ਪਹੁੰਚਣਗੀਆਂ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande